ਇਸ ਮਹਾਨ ਖਿਡਾਰੀ ਨੇ ਪਹਿਲਾਂ ਦੱਸ ਦਿੱਤਾ ਸੀ 2019 WC ’ਚ ਨਹੀਂ ਹੋਵੇਗੀ ਚੋਣ : ਯੁਵਰਾਜ

8/4/2020 2:07:33 PM

ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਟੀਮ ’ਚ ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਸਾਬਕਾ ਖਿਡਾਰੀ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ 2019 ’ਚ ਜਦੋਂ ਵਿਸ਼ਵ ਕੱਪ ਲਈ ਟੀਮ ਦੀ ਚੋਣ ਕੀਤੀ ਗਈ ਸੀ ਤਾਂ ਮੈਨੂੰ ਧੋਨੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਟੀਮ ’ਚ ਮੇਰੀ ਚੋਣ ਨਹੀਂ ਹੋਵੇਗੀ। ਕਿਉਂਕਿ ਚੋਣਕਾਰ ਮੇਰੇ ਨਾਂ ’ਤੇ ਵਿਚਾਰ ਹੀ ਨਹੀਂ ਕਰਨ ਵਾਲੇ ਸਨ। ਦੱਸ ਦੇਈਏ ਕਿ ਯੁਵਰਾਜ ਨੇ ਪਿਛਲੇ ਸਾਲ ਜੂਨ ਮਹੀਨੇ ’ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਦਾ ਐਲਾਨ ਕਰ ਦਿੱਤਾ ਸੀ। 

PunjabKesari

ਦਰਅਸਲ, ਇਕ ਚੈਨਲ ਨਾਲ ਗੱਲਬਾਤ ਦੌਰਾਨ ਯੁਵਰਾਜ ਨੇ ਕਿਹਾ ਕਿ ਜਦੋਂ ਮੈਂ ਵਾਪਸੀ ਕੀਤੀ ਤਾਂ ਵਿਰਾਟ ਕੋਹਲੀ ਨੇ ਮੇਰਾ ਸਮਰਥ ਕੀਤਾ। ਜੇਕਰ ਉਨ੍ਹਾਂ ਨੇ ਮੇਰਾ ਉਦੋਂ ਸਮਰਥਨ ਨਹੀਂ ਕੀਤਾ ਹੁੰਦਾ ਤਾਂ ਮੈਂ ਵਾਪਸੀ ਨਹੀਂ ਕਰ ਪਾਉਂਦਾ। ਪਰ ਉਹ ਧੋਨੀ ਸਨ ਜਿਨ੍ਹਾਂ ਨੇ 2019 ਵਿਸ਼ਵ ਕੱਪ ਨੂੰ ਲੈ ਕੇ ਮੈਨੂੰ ਸਹੀ ਤਸਵੀਰ ਵਿਖਾਈ ਕਿ ਹੁਣ ਚੋਣਕਾਰ ਤੇਰੇ ਬਾਰੇ ਵਿਚਾਰ ਨਹੀਂ ਕਰ ਰਹੇ ਹਨ। ਉਨ੍ਹਾਂ ਸਹੀ ਤਸਵੀਰ ਵਿਖਾਈ ਅਤੇ ਬਿਲਕੁਲ ਸਾਫ ਕਰ ਦਿੱਤਾ ਕਿ ਉਨ੍ਹਾਂ ਨੇ ਸਭ ਕੁਝ ਕੀਤਾ ਜੋ ਉਹ ਕਰ ਸਕਦੇ ਸਨ।

PunjabKesari

ਯੁਵਰਾਜ ਨੇ ਅੱਗੇ ਕਿਹਾ ਕਿ 2011 ਵਿਸ਼ਵ ਕੱਪ ਤਕ ਐੱਮ.ਐੱਸ. ਨੂੰ ਮੇਰੇ ’ਤੇ ਪੂਰਾ ਭਰੋਸਾ ਹੁੰਦਾ ਸੀ ਅਤੇ ਮੈਨੂੰ ਕਹਿੰਦੇ ਸਨ ਤੁਸੀਂ ਮੇਰੇ ਮੁੱਖ ਖਿਡਾਰੀ ਹੋ। ਪਰ ਬੀਮਾਰੀ ਤੋਂ ਬਾਅਦ ਵਾਪਸੀ ਕਰਨ ’ਤੇ ਖੇਡ ਕਾਫੀ ਬਦਲ ਚੁੱਕਾ ਸੀ ਅਤੇ ਟੀਮ ’ਚ ਕਾਫੀ ਕੁਝ ਹੋ ਚੁੱਕਾ ਸੀ। ਇਸੇ ਕਾਰਨ ਜਿਥੋਂ ਤਕ 2015 ਵਿਸ਼ਵ ਕੱਪ ਦਾ ਸਵਾਲ ਹੈ ਤਾਂ ਤੁਸੀਂ ਕਿਸੇ ਚੀਜ਼ ’ਤੇ ਗੱਲ ਨਹੀਂ ਕਰ ਸਕਦੇ, ਇਸ ਲਈ ਇਹ ਆਪਣੇ ਆਪ ਨਾਲ ਫੈਸਲਾ ਲੈਣ ਦੀ ਗੱਲ ਹੋ ਗਈ ਸੀ। ਮੈਨੂੰ ਸਮਝ ਆਇਆ ਕਿ ਇਕ ਕਪਤਾਨ ਦੇ ਤੌਰ ’ਤੇ ਕਦੇ-ਕਦੇ ਤੁਸੀਂ ਸਾਰੀਆਂ ਚੀਜ਼ਾਂ ਦਾ ਜਵਾਬ ਨਹੀਂ ਦੇ ਸਕਦੇ ਕਿਉਂਕਿ ਅਖੀਰ ’ਚ ਤੁਹਾਨੂੰ ਆਪਣੇ ਦੇਸ਼ ਦੇ ਪ੍ਰਦਰਸ਼ਨ ’ਤੇ ਧਿਆਨ ਦੇਣਾ ਹੁੰਦਾ ਹੈ। 


Rakesh

Content Editor Rakesh