ਯੁਵਰਾਜ ਨੇ ਵਾਪਸੀ ਦੇ ਦਿੱਤੇ ਸੰਕੇਤ, ਕਿਹਾ-ਇਹ ਨਾ ਕਹੋ ਮੈਂ ਕੁਝ ਕਰ ਨਹੀਂ ਸਕਦਾ

Thursday, Sep 13, 2018 - 04:24 PM (IST)

ਨਵੀਂ ਦਿੱਲੀ : ਭਾਰਤੀ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਕਈ ਵਾਰ ਟੀਮ ਨੂੰ ਮੁਸ਼ਕਲ ਹਾਲਾਤਾਂ ਵਿਚ ਜਿੱਤ ਦਿਵਾਈ ਹੈ। ਜੇਕਰ ਅਸੀਂ ਇਹ ਕਹੀਏ ਕਿ 2011 ਦਾ ਵਿਸ਼ਵ ਕੱਪ ਜਿਤਾਉਣ ਵਿਚ ਯੁਵਰਾਜ ਦੀ ਭੂਮਿਕਾ ਸਭ ਤੋਂ ਵੱਧ ਸੀ ਤਾਂ ਇਹ ਗਲਤ ਨਹੀਂ ਹੋਵੇਗਾ। ਯੁਵਰਾਜ ਨੇ ਵਿਸ਼ਵ ਕੱਪ 2011 ਵਿਚ ਕੁਲ 352 ਦੌੜਾਂ ਬਣਾਈਆਂ ਜਿਸ ਵਿਚ ਉਹ 4 ਵਾਰ ਮੈਨ ਆਫ ਦਾ ਮੈਚ ਵੀ ਰਹੇ। ਇਸ ਤੋਂ ਇਲਾਵਾ ਯੁਵੀ ਨੇ ਗੇਂਦਬਾਜ਼ੀ ਵਿਚ ਜ਼ੋਰ ਦਿਖਾਉਂਦੇ ਹੋਏ 15 ਵਿਕਟਾਂ ਵੀ ਹਾਸਲ ਕੀਤੀਆਂ ਪਰ ਪਿਛਲੇ ਕੁਝ ਸਮੇਂ ਤੋਂ ਯੁਵਰਾਜ ਆਪਣੀ ਬੁਰੀ ਫਾਰਮ ਨਾਲ ਜੂਝ ਰਹੇ ਹਨ। ਜਿਸ ਦੇ ਚਲੇ ਉਸ ਨੂੰ ਕਈ ਵਾਰ ਟੀਮ ਤੋਂ ਅੰਦਰ-ਬਾਹਰ ਹੋਣਾ ਪਿਆ।
 

 
 
 
 
 
 
 
 
 
 
 
 
 
 

Last year I was told that I’m old for power training and should stick to my normal routines. Don’t tell me I can’t do something cause I’m going to #doitagain till I reach my goals 👊🏽 Look forward to start of a new season. So always remember it’s never too late to learn something new and achieve it #doitagain #neversaynever #livedareinspire 👊💪🏋️‍♂️

A post shared by Yuvraj Singh (@yuvisofficial) on Sep 13, 2018 at 12:19am PDT

ਦਰਅਸਲ ਯੁਵਰਾਜ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਅਪਲੋਡ ਕੀਤਾ ਜਿਸ ਵਿਚ ਉਹ ਪਸੀਨਾ ਵਹ੍ਹਾਉਂਦੇ ਦਿਸ ਰਹੇ ਹਨ। ਯੁਵਰਾਜ ਨੇ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਕਿ ਕੁਝ ਨਵਾਂ ਸਿੱਖਣ ਅਤੇ ਨਵਾਂ ਕਰਨ ਲਈ ਕਦੇ ਦੇਰ ਨਹੀਂ ਹੁੰਦੀ ਅਤੇ ਮੈਨੂੰ ਇਹ ਨਾ ਕਹੋ ਕਿ ਮੈਂ ਕੁਝ ਨਹੀਂ ਕਰ ਸਕਦਾ। ਇਕ ਨਵੇਂ ਮੌਸਮ ਦੀ ਸ਼ੁਰੂਆਤ ਲਈ ਮੈਂ ਤਿਆਰ ਹਾਂ। ਹਮੇਸ਼ਾ ਯਾਦ ਰੱਖੋ ਕਿ ਕੁਝ ਸਿੱਖਣ ਅਤੇ ਕੁਝ ਹਾਸਲ ਕਰਨ ਲਈ ਕਦੇ ਦੇਰ ਨਹੀਂ ਹੁੰਦੀ। ਯੁਵਰਾਜ ਦੀ ਇਸ ਮਹਿਨਤ ਤੋਂ ਸਾਫ ਦਿਸ ਰਿਹਾ ਹੈ ਕਿ ਉਹ ਵਾਪਸੀ ਲਈ ਬੇਕਰਾਰ ਹਨ। ਯੁਵਰਾਜ ਪਹਿਲਾਂ ਹੀ ਦਸ ਚੁੱਕੇ ਹਨ ਕਿ ਉਹ 2019 ਵਿਸ਼ਵ ਕੱਪ ਤੋਂ ਪਹਿਲਾਂ ਕ੍ਰਿਕਟ ਤੋਂ ਸੰਨਿਆਸ ਨਹੀਂ ਲੈਣਗੇ। ਇਸ ਲਈ ਯੁਵੀ 19 ਸਤੰਬਰ ਤੋਂ 20 ਅਕਤੂਬਰ ਤੱਕ ਵਿਜੇ ਹਜ਼ਾਰੇ ਟਰਾਫੀ, ਦੇਵਧਰ ਟਰਾਫੀ ਅਤੇ 1 ਨਵੰਬਰ ਤੋਂ ਸ਼ੁਰੂ ਹੋ ਰਹੀ ਰਣਜੀ ਟਰਾਫੀ ਵਿਚ ਖੇਡ ਕੇ ਆਪਣੀ ਫਾਰਮ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ।
Sports
ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਲਈ ਟੀਮ ਦੇ 4 ਨੰਬਰ ਦੀ ਜਗ੍ਹਾ ਹਮੇਸ਼ਾ ਸਿਰ ਦਰਦ ਰਹੀ ਹੈ। ਯੁਵਰਾਜ ਤੋਂ ਬਾਅਦ 4 ਨੰਬਰ 'ਤੇ ਸੁਰੇਸ਼ ਰੈਨਾ, ਅਜਿੰਕਯ ਰਹਾਨੇ, ਮਨੀਸ਼ ਪਾਂਡੇ ਅਤੇ ਕੇਦਾਰ ਯਾਧਵ ਖੇਡ ਚੁੱਕੇ ਹਨ ਪਰ ਇਨ੍ਹਾਂ ਵਿਚੋਂ ਕੋਈ ਵੀ ਖਿਡਾਰੀ ਟੀਮ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰ ਸੱਕਿਆ। ਯੁਵਰਾਜ ਨੇ ਆਪਣੇ ਕਰੀਅਰ ਵਿਚ ਕਈ ਵਾਰ ਨੰਬਰ 4 'ਤੇ ਬੱਲੇਬਾਜ਼ੀ ਕੀਤੀ ਹੈ। ਉਸ ਨੇ 4 ਨੰਬਰ 'ਤੇ ਆ ਕੇ ਟੀਮ ਨੂੰ ਕਈ ਵਾਰ ਮੁਸ਼ਕਲ ਹਾਲਾਤਾਂ ਵਿਚੋਂ ਬਾਹਰ ਕੱਢ ਕੇ ਜਿੱਤ ਦਿਵਾਈ ਹੈ। ਹੁਣ ਇਹ ਦੇਖਣ ਦਿਲਚਸਪ ਹੋਵੇਗਾ ਕਿ ਭਾਰਤੀ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਘਰੇਲੂ ਟੂਰਨਾਮੈਂਟਾ ਵਿਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਨ।
Image result for Yuvraj Singh, Sixer King, Indian team
 


Related News