ਯੁਵੀ ਨੇ ਸ਼ੇਅਰ ਕੀਤੀ ਕਾਰਟੂਨ ਦੇ ਕਿਰਦਾਰ ਟੋਮ ਦੀ ਤਸਵੀਰ, ਇਸ ਕ੍ਰਿਕਟਰ ਨੂੰ ਦਿੱਤੀ ਵਧਾਈ

01/08/2020 10:18:46 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਆਲਰਾਊਂਡਰ ਰਹੇ ਯੁਵਰਾਜ ਸਿੰਘ ਨੇ ਨਿਊਜ਼ੀਲੈਂਡ ਦੇ ਯੁਵਾ ਕ੍ਰਿਕਟਰ ਲੀਓ ਕਾਰਟਰ ਦਾ ਬੀਤੇ ਦਿਨੀਂ ਮੈਚ 'ਚ ਛੇ ਗੇਂਦਾਂ 'ਤੇ 6 ਛੱਕੇ ਲਗਾਉਣ ਲਈ ਸਵਾਗਤ ਕੀਤਾ ਹੈ। ਯੁਵਰਾਜ ਨੇ ਸੋਸ਼ਲ ਮੀਡੀਆ 'ਤੇ ਮਜ਼ੇਦਾਰ ਤਰੀਕੇ ਨਾਲ ਕਾਰਟਰ ਦਾ ਸਵਾਗਤ ਕੀਤਾ ਹੈ। ਉਸ ਨੇ ਕਾਰਟੂਨ ਕਿਰਦਾਰ ਟੋਮ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਇਕ ਛੋਟੇ ਬਿੱਲੇ ਦੇ ਨਾਲ ਹੱਥ ਮਿਲਾਉਂਦਾ ਦਿਖ ਰਿਹਾ ਹੈ। ਇਸ ਤਸਵੀਰ ਦੇ ਨਾਲ ਯੁਵਰਾਜ ਨੇ ਕੈਪਸ਼ਨ ਲਿਖੀ ਹੈ—
ਸਿਕਸ-6 ਕਲੱਬ 'ਚ ਤੁਹਾਡਾ ਸੁਆਗਤ ਹੈ ਲੀਓ ਕਾਰਟਰ! ਇਹ ਬਹੁਤ ਵਧੀਆ ਹਿੱਟੀਗ ਸੀ। ਕ੍ਰਿਪਾ ਆਪਣੀ ਜਰਸੀ 'ਤੇ ਦਸਤਖਤ ਕਰੋਂ ਤੇ ਸਨਮਾਨ ਦੇ ਰੂਪ 'ਚ ਦੇਵਚਿਚ ਨੂੰ ਚਿੰਨ ਦੇਵੋ।
ਯੁਵੀ ਦੇ ਇਸ ਅਨੋਖੇ ਸਟਾਈਲ ਦੀ ਸੋਸ਼ਲ ਮੀਡੀਆ 'ਤੇ ਬੈਠੀ ਦੁਨੀਆ ਵੀ ਫੈਨ ਹੋ ਗਈ। ਦੇਖੋਂ ਯੁਵੀ ਦਾ ਟਵੀਟ—


ਜ਼ਿਕਰਯੋਗ ਹੈ ਕਿ ਲੀਓ ਕਾਰਟਰ ਨੇ ਬੀਤੇ ਦਿਨੀਂ ਸੁਪਰ ਸਮੈਸ਼ ਟੀ-20 ਟੂਰਨਾਮੈਂਟ ਦੇ ਦੌਰਾਨ ਕੈਂਟੇਬਰੀ ਟੀਮ ਵਲੋਂ ਖੇਡਦੇ ਹੋਏ ਨਾਰਦਰਨ ਨਾਈਟਸ ਦੇ ਵਿਰੁੱਧ ਇਹ ਰਿਕਾਰਡ ਬਣਾਇਆ ਸੀ।

PunjabKesari
ਕਾਰਟਰ ਨੇ ਪਾਰੀ ਦੇ 16ਵੇਂ ਓਵਰ 'ਚ ਦੇਵਚਿਚ ਨੂੰ 6 ਛੱਕੇ ਲਗਾਏ ਸਨ। ਦੇਖੋਂ ਵੀਡੀਓ—


ਸਿਕਸ-6 ਕਲੱਬ ਦੇ ਮੈਂਬਰ
ਗੈਰੀ ਸੋਬਰਸ (ਵੈਸਟਇੰਡੀਜ਼)
ਰਵੀ ਸ਼ਾਸਤਰੀ (ਭਾਰਤ)
ਹਰਸ਼ਲ ਗਿੱਬਸ (ਦੱਖਣੀ ਅਫਰੀਕਾ)
ਯੁਵਰਾਜ ਸਿੰਘ (ਭਾਰਤ)
ਰਾਸ ਵਹਾਈਟਲੀ (ਇੰਗਲੈਂਡ)
ਗਜਰਤੁੱਲਾ ਵਾਜਈ (ਅਫਗਾਨਿਸਤਾਨ)
ਲੀਓ ਕਾਰਟਰ (ਨਿਊਜ਼ੀਲੈਂਡ)

PunjabKesari


Gurdeep Singh

Content Editor

Related News