ਚਾਹਲ ਨੇ ਮੰਗੇਤਰ ਧਨਾਸ਼੍ਰੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਹੋਈ ਵਾਇਰਲ

Thursday, Nov 26, 2020 - 01:54 PM (IST)

ਚਾਹਲ ਨੇ ਮੰਗੇਤਰ ਧਨਾਸ਼੍ਰੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਹੋਈ ਵਾਇਰਲ

ਨਵੀਂ ਦਿੱਲੀ : ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਮੰਗੇਤਰ ਧਨਾਸ਼੍ਰੀ ਵਰਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਇਸ ਜੋੜੀ ਨੂੰ ਪ੍ਰਸ਼ੰਸਕ ਖ਼ੂਬ ਪਸੰਦ ਵੀ ਕਰਦੇ ਹਨ।

PunjabKesari

ਯੁਜਵੇਂਦਰ ਚਾਹਲ ਇਸ ਸਮੇਂ ਆਸਟ੍ਰੇਲੀਆ ਵਿਚ ਹਨ। ਚਾਹਲ ਨੇ ਹਾਲ ਹੀ ਵਿਚ ਧਨਾਸ਼੍ਰੀ ਨਾਲ ਇਕ ਪਿਆਰੀ ਜਿਹੀ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਹ ਤਸਵੀਰ ਦੁਬਈ ਦੀ ਹੈ ਅਤੇ ਸਮੁੰਦਰ ਕਿਨਾਰੇ ਇਹ ਦੋਵੇਂ ਕੁੱਝ ਖ਼ੁਸ਼ਨੁਮਾ ਪਲ ਬਿਤਾ ਰਹੇ ਹਨ। ਚਾਹਲ ਨੇ ਤਸਵੀਰ ਸਾਂਝੀ ਕਰਕੇ ਉਸ ਨੂੰ ਕੈਪਸ਼ਨ ਦਿੱਤੀ ਹੈ- 'ਮੈਂ ਸਮੇਂ ਦੇ ਅੰਤ ਤੱਕ ਤੁਹਾਡੇ ਨਾਲ ਚੱਲਾਂਗਾ ਅਤੇ ਤੁਹਾਨੂੰ ਫਾਲੋ ਕਰਾਂਗਾ।' ਚਾਹਲ ਦੇ ਇਸ ਸੰਦੇਸ਼ 'ਤੇ ਧਨਾਸ਼੍ਰੀ ਨੇ ਬਹੁਤ ਹੀ ਮਜ਼ੇਦਾਰ ਰਿਪਲਾਈ ਦਿੱਤਾ ਹੈ। ਉਨ੍ਹਾਂ ਨੇ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਲਿਖਿਆ ਹੈ - 'ਹਾਂ ਅਸੀਂ ਵਿਚ ਚੰਗਾ ਖਾਣਾ ਖ਼ਾਣ ਲਈ ਵੀ ਰੁਕਾਂਗੇ ਅਤੇ ਫਿਰ ਸਾਨੂੰ ਜ਼ਿਆਦਾ ਚੱਲਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ।'

PunjabKesari

ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ਲਈ ਧਨਾਸ਼੍ਰੀ ਵਰਮਾ ਯੂ.ਏ.ਈ. ਵਿਚ ਸੀ ਅਤੇ ਹੁਣ ਵਾਪਸ ਪਰਤ ਗਈ ਹੈ। ਉਥੇ ਹੀ ਯੁਜਵੇਂਦਰ ਚਾਹਲ ਆਸਟਰੇਲਿਆਈ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਨਾਲ ਸਿਡਨੀ ਪਹੁੰਚ ਚੁੱਕੇ ਹਨ। ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਵਰਮਾ ਨੇ ਇਸ ਸਾਲ ਅਗਸਤ ਵਿਚ ਮੰਗਣੀ ਕੀਤੀ ਸੀ। ਦੋਵਾਂ ਨੇ ਆਪਣੇ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ।


author

cherry

Content Editor

Related News