ਯੁਕੀ ਅਤੇ ਥਾਮਪਸਨ ਚੇਨਈ ਓਪਨ ਦੇ ਅੰਤਿਮ ਅੱਠ ''ਚ
Thursday, Feb 15, 2018 - 10:00 AM (IST)

ਚੇਨਈ, (ਬਿਊਰੋ)— ਯੁਕੀ ਭਾਂਬਰੀ ਅੱਜ ਇੱਥੇ ਹਮਵਤਨ ਸਿਧਾਰਥ ਰਾਵਤ ਦੇ ਖਿਲਾਫ ਸਿੱਧੇ ਸੈਟਾਂ 'ਚ ਜਿੱਤ ਦੇ ਨਾਲ ਚੇਨਈ ਓਪਨ ਏ.ਟੀ.ਪੀ. ਚੈਲੰਜਰ ਟੈਨਿਸ ਟੂਰਨਾਮੈਂਟ ਦੇ ਅੰਤਿਮ ਅੱਠ 'ਚ ਜਗ੍ਹਾ ਬਣਾਉਣ ਵਾਲੇ ਇਕਮਾਤਰ ਭਾਰਤੀ ਰਹੇ। ਦੂਜਾ ਦਰਜਾ ਪ੍ਰਾਪਤ ਯੁਕੀ ਨੇ ਰਾਵਤ ਨੂੰ 6-2, 6-3 ਨਾਲ ਹਰਾਇਆ।
ਆਸਟਰੇਲੀਆ ਦੇ ਚੋਟੀ ਦਾ ਦਰਜਾ ਪ੍ਰਾਪਤ ਜਾਰਡਨ ਥਾਮਪਸਨ, ਦੱਖਣੀ ਕੋਰੀਆ ਦੇ ਤੀਜਾ ਦਰਜਾ ਪ੍ਰਾਪਤ ਡਕਹੀ ਲੀ ਅਤੇ ਮਿਸਰ ਦੇ ਚੌਥਾ ਦਰਜਾ ਪ੍ਰਾਪਤ ਮੁਹੰਮਦ ਸਫਵਤ ਵੀ ਅੰਤਿਮ ਅੱਠ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਭਾਰਤ ਦੇ ਕੁਆਲੀਫਾਇਰ ਅਰਜੁਨ ਕਾਧੇ ਅਤੇ ਅਭਿਨਵ ਸੰਜੀਵ ਸ਼ਾਨਮੁਗਮ ਨੂੰ ਕ੍ਰਮਵਾਰ ਸਫਵਤ ਅਤੇ ਲੀ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਥਾਮਪਸਨ ਨੇ ਥਾਈਲੈਂਡ ਦੇ ਵਿਸ਼ਾਯਾ ਟਰੋਂਗਚਾਰੋਨਚਾਈਕੁਲ ਨੂੰ 6-3, 6-2 ਨਾਲ ਹਰਾਇਆ। ਸਫਵਤ ਨੇ ਕਾਧੇ ਨੂੰ 6-4, 6-2 ਜਦਕਿ ਲੀ ਨੇ ਅਭਿਨਵ ਨੂੰ 6-2, 6-4 ਨਾਲ ਹਰਾਇਆ।