ਯੁਵਾ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਨੇ ਪਹਿਲੀ ਵਾਰ ਰਾਸ਼ਟਰੀ ਖੇਡਾਂ ਵਿੱਚ ਜਿੱਤਿਆ ਸੋਨ ਤਮਗਾ

10/03/2022 2:01:13 PM

ਅਹਿਮਦਾਬਾਦ : ਮੌਜੂਦਾ ਵਿਸ਼ਵ ਅੰਡਰ-20 ਚੈਂਪੀਅਨ ਅੰਤਿਮ ਪੰਘਾਲ ਨੇ ਐਤਵਾਰ ਨੂੰ ਇੱਥੇ ਰਾਸ਼ਟਰੀ ਖੇਡਾਂ ਦੇ ਮਹਿਲਾ 53 ਕਿ. ਗ੍ਰਾ. ਕੁਸ਼ਤੀ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ। ਹਿਸਾਰ ਦੀ ਅੰਤਿਮ ਨੇ ਰਾਸ਼ਟਰੀ ਖੇਡਾਂ 'ਚ ਡੈਬਿਊ ਵਿੱਚ ਮੱਧ ਪ੍ਰਦੇਸ਼ ਦੀ ਪ੍ਰਿਯਾਂਸ਼ੀ ਪ੍ਰਜਾਪਤੀ 'ਤੇ 'ਵਿਕਟਰੀ ਬਾਏ ਫਾਲ' ਨਾਲ ਖਿਤਾਬ ਜਿੱਤਿਆ। 

ਉਸ ਦੇ ਕੋਚ ਵਿਕਾਸ ਭਾਰਦਵਾਜ ਨੇ ਕਿਹਾ ਕਿ ਉਹ ਕਿਸੇ ਵੀ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਆਪਣੇ ਵਿਰੋਧੀਆਂ ਦੀਆਂ ਵੀਡੀਓ ਦੇਖਦੀ ਹੈ। ਪਰ ਘਰੇਲੂ ਟੂਰਨਾਮੈਂਟਾਂ ਵਿੱਚ ਖਿਡਾਰੀਆਂ ਦੀਆਂ ਵੀਡੀਓ ਮਿਲਣਾ ਮੁਸ਼ਕਲ ਹੁੰਦਾ ਹੈ, ਇਸ ਲਈ ਮੈਂ ਫਾਈਨਲ ਤੋਂ ਪਹਿਲਾਂ ਉਸ ਨੂੰ ਕਿਹਾ ਸੀ ਕਿ ਤੁਹਾਨੂੰ 'ਵਿਨ ਬਾਏ ਫਾਲ' ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕਰਨਾਟਕ ਦੇ ਤੈਰਾਕ ਗੌੜਾ ਨੇ ਅਨੁਭਵੀ ਸਾਜਨ ਨੂੰ 200 ਮੀਟਰ ਫ੍ਰੀਸਟਾਈਲ 'ਚ ਪਛਾੜ ਕੇ ਸੋਨ ਤਮਗਾ ਜਿੱਤਿਆ

ਗੁਜਰਾਤ ਦੀ ਖਲੀਫਾ ਹਿਨਾ ਅਤੇ ਮਹਾਰਾਸ਼ਟਰ ਦੀ ਸਵਾਤੀ ਸੰਜੇ ਨੇ ਕਾਂਸੀ ਤਮਗੇ ਜਿੱਤੇ। ਮਹਾਰਾਸ਼ਟਰ ਦੇ ਦਿੱਗਜ ਪਹਿਲਵਾਨ ਨਰਸਿੰਘ ਪੰਚਮ ਯਾਦਵ ਨੂੰ ਪੁਰਸ਼ਾਂ ਦੇ ਫ੍ਰੀਸਟਾਈਲ 74 ਕਿ. ਗ੍ਰਾ. ਵਰਗ ਵਿੱਚ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਵਰਗ ਵਿੱਚ ਸੋਨ ਤਮਗਾ ਦਿੱਲੀ ਦੇ ਯਸ਼ ਨੇ ਹਰਿਆਣਾ ਦੇ ਸਾਗਰ ਜਗਲਾਨ ਨੂੰ ਹਰਾ ਕੇ ਜਿੱਤਿਆ। 

ਪੁਰਸ਼ਾਂ ਦੇ 86 ਕਿ. ਗ੍ਰਾ ਵਰਗ ਵਿੱਚ ਉੱਤਰ ਪ੍ਰਦੇਸ਼ ਦੇ ਜੋਂਟੀ ਕੁਮਾਰ ਨੇ ਦੂਜਾ ਦਰਜਾ ਪ੍ਰਾਪਤ ਮਹਾਰਾਸ਼ਟਰ ਦੇ ਵੇਤਾਲ ਔਦਾਂਬ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਔਰਤਾਂ ਦੇ 57 ਕਿ. ਗ੍ਰਾ. ਵਰਗ ਵਿੱਚ ਹਰਿਆਣਾ ਦੀ ਮਾਨਸੀ ਨੇ ਚੰਡੀਗੜ੍ਹ ਦੀ ਨੀਤੂ ਨੂੰ ‘ਬਾਏ ਫਾਲ’ ਨਾਲ ਹਰਾ ਕੇ ਪੀਲਾ ਤਗ਼ਮਾ ਜਿੱਤਿਆ। ਰਾਜਸਥਾਨ ਦੀ ਪ੍ਰੀਤੀ ਕੁਮਾਰੀ ਅਤੇ ਮਹਾਰਾਸ਼ਟਰ ਦੀ ਸੋਨਾਲੀ ਮੰਡਲਿਕ ਨੇ ਕਾਂਸੀ ਦੇ ਤਗਮੇ ਜਿੱਤੇ। 

ਇਹ ਵੀ ਪੜ੍ਹੋ : ਯੂਨੀਵਰਸ ਬੌਸ ਕ੍ਰਿਸ ਗੇਲ ਨੇ ਖੇਡਿਆ ਗਰਬਾ, ਕੁੜਤੇ-ਪਜ਼ਾਮੇ 'ਚ ਆਏ ਨਜ਼ਰ (ਵੀਡੀਓ)

ਗ੍ਰੀਕੋ-ਰੋਮਨ ਵਿੱਚ 60 ਕਿ. ਗ੍ਰਾ. ਵਰਗ ਵਿੱਚ ਫੌਜ ਦੇ ਗਿਆਨੇਂਦਰ ਨੇ ਸੋਨ ਤਗਮਾ ਅਤੇ ਹਰਿਆਣਾ ਦੇ ਵਿਕਾਸ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ 130 ਕਿ. ਗ੍ਰਾ. ਵਿੱਚ ਹਰਿਆਣਾ ਦੇ ਸਤੀਸ਼ ਨੇ ਫੌਜ ਦੇ ਨਵੀਨ ਦੇ ਸੱਟ ਲੱਗਣ ਕਾਰਨ ਹਟਣ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਵਰਗ ਵਿੱਚ ਪੰਜਾਬ ਦੇ ਗੁਰਸੇਵਕ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਯੰਤੇਂਦਰ ਨੇ ਕਾਂਸੀ ਦੇ ਤਗਮੇ ਜਿੱਤੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News