ਤੁਸੀਂ ਟੀ20 ਵਿਚ ਬੋਝ ਲੈ ਕੇ ਅੱਗੇ ਨਹੀਂ ਵੱਧ ਸਕਦੇ : ਬੁਮਰਾਹ
Wednesday, Apr 13, 2022 - 08:56 PM (IST)
ਪੁਣੇ- ਪੰਜ ਵਾਰ ਦੇ ਆਈ. ਪੀ. ਐੱਲ. ਚੈਂਪੀਅਨ ਮੁੰਬਈ ਇੰਡੀਅਨਜ਼ ਲਈ ਆਈ. ਪੀ. ਐੱਲ. 2022 ਦੀ ਸ਼ੁਰੂਆਤ ਚੰਗੀ ਨਹੀਂ ਰਹੀ ਹੈ, ਹਾਲਾਂਕਿ ਟੀਮ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਮੰਨਣਾ ਹੈ ਕਿ ਟੀ-20 ਕ੍ਰਿਕਟ ਵਿਚ ਕਿਸੇ ਦਾ ਵੀ ਖਰਾਬ ਦਿਨ ਹੋ ਸਕਦਾ ਹੈ ਅਤੇ ਅਜਿਹੇ ਵਿਚ ਜ਼ਰੂਰੀ ਹੈ ਕਿ ਜਲਦੀ ਤੋਂ ਜਲਦੀ ਇਸ ਨੂੰ ਭੁਲਾ ਕੇ ਅੱਗੇ ਵਧਿਆ ਜਾਵੇ।
ਇਹ ਖ਼ਬਰ ਪੜੋ- ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ
ਬੁਮਰਾਹ ਨੇ ਕਿਹਾ,‘‘ਇਹ ਟੀ-20 ਕ੍ਰਿਕਟ ਹੈ, ਕੋਈ ਵੀ ਟਾਰਗੈੱਟ ਹੋ ਸਕਦਾ ਹੈ, ਕਿਸੇ ਦਾ ਵੀ ਚੰਗਾ ਜਾਂ ਖਰਾਬ ਮੈਚ ਹੋ ਸਕਦਾ ਹੈ ਪਰ ਇਨ੍ਹਾਂ ਮੈਚਾਂ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੋਢੇ 'ਤੇ ਭਾਰ ਲੈ ਕੇ ਅੱਗੇ ਨਹੀਂ ਵਧੋ ਕਿਉਂਕਿ ਇੱਥੇ ਅਜਿਹਾ ਕਈ ਵਾਰ ਹੁੰਦਾ ਹੈ ਅਤੇ ਤੁਹਾਨੂੰ ਬਹੁਤ ਜਲਦ ਅੱਗੇ ਵਧਣਾ ਹੁੰਦਾ ਹੈ।’’
ਇਹ ਖ਼ਬਰ ਪੜ੍ਹੋ-ਬੇਂਜੇਮਾ ਦੇ ਗੋਲ ਨਾਲ ਰੀਆਲ ਮੈਡ੍ਰਿਡ ਚੈਂਪੀਅਨਸ ਲੀਗ ਸੈਮੀਫਾਈਨਲ 'ਚ
ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 23ਵਾਂ ਮੈਚ ਅੱਜ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ (ਐੱਮ. ਸੀ. ਏ.) 'ਚ ਮੁੰਬਈ ਇੰਡੀਅਨਜ਼ ਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।