Bye Bye 2020: ਕ੍ਰਿਕਟ ਦੀਆਂ ਉਹ 5 ਵੱਡੀਆਂ ਕੰਟਰੋਵਰਸੀਆਂ ਜਿਨ੍ਹਾਂ ਨੇ ਖੇਡ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ
Thursday, Dec 31, 2020 - 02:31 PM (IST)
ਸਪੋਰਟਸ ਡੈਸਕ : 2020 ਭਾਤਰੀ ਕ੍ਰਿਕਟ ਲਈ ਯਾਦਗਾਰ ਰਹੇਗਾ। ਇਸ ਦੌਰਾਨ ਖਿਡਾਰੀ ਹੀ ਨਹੀਂ ਸਗੋਂ ਬਾਲੀਵੁੱਡ ਅਦਾਕਾਰਾ , ਅੰਪਾਇਰ, ਮੈਨੇਜਮੈਂਟ ਵੀ ਸਵਾਲਾਂ ਦੇ ਘੇਰੇ ਵਿਚ ਆ ਗਏ। ਰੋਹਿਤ ਸ਼ਰਮਾ ਨੇ ਇਕ ਵੱਡੀ ਖਾਈ ਵੱਲ ਇਸ਼ਾਰਾ ਕੀਤਾ।
ਇਹ ਵੀ ਪੜ੍ਹੋ: ਸਾਲ 2020 ’ਚ ਇਨ੍ਹਾਂ ਦਿੱਗਜ ਖਿਡਾਰੀਆਂ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ
ਰੋਹਿਤ vs ਬੀ.ਸੀ.ਸੀ.ਆਈ.
ਆਈ.ਪੀ.ਐਲ. ਵਿਚ ਰੋਹਿਤ ਸ਼ਰਮਾ ਜ਼ਖ਼ਮੀ ਹੋਇਆ। ਉਧਰ ਬੀ.ਸੀ.ਸੀ.ਆਈ. ਨੇ ਆਸਟਰੇਲੀਆ ਦੌਰੇ ’ਚੋਂ ਉਸ ਦਾ ਨਾਂ ਕੱਢ ਦਿੱਤਾ। ਕਿਹਾ- ਰੋਹਿਤ ਫਿੱਟ ਨਹੀਂ ਹੈ ਪਰ ਇੱਧਰ ਰੋਹਿਤ ਖ਼ੁਦ ਨੂੰ ਫਿੱਟ ਐਲਾਨ ਕਰਕੇ ਮੁੰਬਈ ਇੰਡੀਅਨਜ਼ ਲਈ ਮੈਚ ਖੇਡਣ ਮੈਦਾਨ ’ਤੇ ਉਤਰ ਗਿਆ। ਰੋਹਿਤ ਦੇ ਕਦਮ ਨਾਲ ਬੀ.ਸੀ.ਸੀ.ਆਈ. ਦੀ ਕਿਰਕਿਰੀ ਹੋਈ।
ਅਨੁਸ਼ਕਾ vs ਗਾਵਸਕਰ
ਆਈ.ਪੀ.ਐਲ. ਵਿਚ ਸੁਨੀਲ ਗਾਵਸਕਰ ਨੇ ਪਤਨੀ ਨਾਲ ਕ੍ਰਿਕਟ ਖੇਡਦੇ ਦੀ ਵਿਰਾਟ ਦੀ ਇਕ ਵੀਡੀਓ ’ਤੇ ਕੁਮੈਂਟ ਕੀਤਾ ਤਾਂ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਰਾਜ਼ ਹੋ ਗਈ। ਉਸ ਨੇ ਗਾਵਸਕਰ ਨੂੰ ਕੁਮੈਂਟਰੀ ਤੋਂ ਹਟਾਉਣ ਤੱਕ ਦੀ ਮੰਗ ਕਰ ਦਿੱਤੀ। ਗਾਵਸਕਰ ਨੇ ਕਿਹਾ- ਉਹ ਔਰਤਾਂ ਦੀ ਇੱਜ਼ਤ ਕਰਦਾ ਹੈ। ਉਸ ਦੀ ਗੱਲ ਦਾ ਗਲਤ ਮਤਲਬ ਕੱਖਿਆ ਗਿਆ।
ਰੈਨਾ vs ਸੀ. ਐਸ. ਕੇ
ਯੂ.ਏ.ਈ. ਵਿਚ ਆਈ.ਪੀ.ਐਲ. 13 ਸ਼ੁਰੂ ਹੋਣ ਤੋਂ ਪਹਿਲਾਂ ਹੀ ਰੈਨਾ ਅਚਾਨਕ ਵਤਨ ਪਰਤ ਆਇਆ। ਕਿਹਾ ਗਿਆ- ਟੀਮ ਕਪਤਾਨ ਧੋਨੀ ਨਾਲ ਉਸ ਦਾ ਕਮਰੇ ਨੂੰ ਲੈ ਕੇ ਵਿਵਾਦ ਹੋਇਆ। ਮੈਨੇਜਮੈਂਟ ਨੇ ਵੀ ਸਖ਼ਤ ਬਿਆਨ ਦਿੱਤੇ। ਬਾਅਦ ਵਿਚ ਪਤਾ ਲੱਗਾ ਕਿ ਰੈਨਾ ਦੇ ਇਕ ਰਿਸ਼ਤੇਦਾਰ ਦੀ ਪੰਜਾਬ ਵਿਚ ਹੱਤਿਆ ਹੋ ਗਈ ਹੈ। ਹੁਣ ਰੈਨਾ ਦੇ ਦੁਬਾਰਾ ਟੀਮ ਨਾਲ ਜੁੜਨ ਦੀ ਖ਼ਬਰ ਹੈ।
ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਇਹ ਕਾਰੋਬਾਰੀ ਨਿਕਲਿਆ ਅੱਗੇ
ਧੋਨੀ vs ਵਾਈਡ ਬਾਲ
ਚੇਨਈ ਅਤੇ ਹੈਦਰਾਬਾਦ ਵਿਚਾਲੇ ਮੈਚ ਦੌਰਾਨ ਮਹਿੰਦਰ ਸਿੰਘ ਧੋਨੀ ਦੇ ਰਵੱਈਏ ’ਤੇ ਸਵਾਲ ਉਠੇ। ਅੰਪਾਇਰ ਪਾਲ ਰੀਫੇਲ ਨੇ ਸ਼ਾਰਦੁਲ ਠਾਕੁਰ ਦੀ ਇਕ ਗੇਂਦ ਨੂੰ ਵਾਈਡ ਕਰਾਰ ਦੇ ਦਿੱਤਾ। ਧੋਨੀ ਇਸ ਫ਼ੈਸਲੇ ਤੋਂ ਗੁੱਸੇ ਵਿਚ ਆ ਗਏ ਅਤੇ ਅੰਪਾਇਰ ਵੱਲ ਇਸ਼ਾਰਾ ਕੀਤਾ ਅਤੇ ਰੀਫੇਲ ਨੇ ਤੁਰੰਤ ਫ਼ੈਸਲਾ ਬਦਲ ਦਿੱਤਾ। ਇਸ ’ਤੇ ਵਿਵਾਦ ਹੋਇਆ।
36 ਦੌੜਾਂ ’ਤੇ ਸਿਮਟੀ ਇੰਡੀਆ
ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਟੀਮ ਇੰਡੀਆ ਆਸਟਰੇਲੀਆ ਵਿਰੁੱਧ ਖੇਡੇ ਗਏ ਪਹਿਲੇ ਟੈਸਟ ਦੀ ਦੂਜੀ ਪਾਰੀ ਵਿਚ ਸਿਰਫ਼ 36 ਦੌੜਾਂ ’ਤੇ ਆਲ-ਆਊਟ ਹੋ ਗਈ। ਇਹ ਭਾਰਤੀ ਟੀਮ ਦਾ ਟੈਸਟ ਕ੍ਰਿਕਟ ਵਿਚ ਸਭ ਤੋਂ ਘੱਟ ਸਕੋਰ ਹੈ। ਟੀਮ ਦਾ ਕੋਈ ਵੀ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕਿਆ ਸੀ।
ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।