Year Ender 2019: ਰੋਹਿਤ ਦੇ ਸੈਂਕਡ਼ਿਆਂ ਤੇ ਫਾਈਨਲ ਦੇ ਵਿਵਾਦ ਲਈ ਹਮੇਸ਼ਾ ਯਾਦ ਰਹੇਗਾ ਇਹ ਵਰਲਡ ਕੱਪ

12/31/2019 6:10:40 PM

ਸਪੋਰਟਸ ਡੈਸਕ— ਸਾਲ 2019 ਦਾ ਅੱਜ ਆਖਰੀ ਦਿਨ ਚੱਲ ਰਿਹਾ ਹੈ। ਸਾਲ 2019 ਕ੍ਰਿਕਟ ਜਗਤ ਅਤੇ ਕ੍ਰਿਕਟ ਫੈਨਜ਼ ਲਈ ਕਾਫ਼ੀ ਯਾਦਗਾਰ ਰਿਹਾ। ਇਸ ਸਾਲ ਪਤਾ ਨਹੀਂ ਕ੍ਰਿਕਟ ਦੀ ਦੁਨੀਆ 'ਚ ਕਿੰਨੇ ਰਿਕਾਰਡ ਬਣੇ। ਇਸ ਸਾਲ ਜਿੱਥੇ ਇੰਗਲੈਂਡ ਦੀ ਟੀਮ 44 ਸਾਲਾਂ ਬਾਅਦ ਆਈ. ਸੀ. ਸੀ. ਵਿਸ਼ਵ ਕੱਪ ਕੱਪ ਦਾ ਖਿਤਾਬ ਚੁੱਕਣ 'ਚ ਸਫਲ ਰਹੀ,  ਉੱਥੇ ਹੀ ਭਾਰਤੀ ਟੀਮ ਨੇ ਪਹਿਲੀ ਵਾਰ ਆਸਟਰੇਲੀਆਈ ਧਰਤੀ 'ਤੇ ਇਤਿਹਾਸ ਰਚਿਆ। ਹਾਲਾਂਕਿ ਵਿਸ਼ਵ ਕੱਪ ਕੱਪ 'ਚ ਟੀਮ ਇੰਡੀਆ ਦਾ ਨਿਊਜ਼ੀਲੈਂਡ ਦੇ ਹੱਥੋਂ ਹਾਰ ਕੇ ਸੈਮੀਫਾਈਨਲ ਤੋਂ ਬਾਹਰ ਹੋਣਾ ਭਾਰਤੀ ਫੈਨਜ਼ ਲਈ ਕਾਫ਼ੀ ਨਿਰਾਸ਼ਾਨਜਕ ਰਿਹਾ। ਅਜਿਹੀਆਂ ਹੀ ਕੁਝ ਵਿਸ਼ਵ ਕੱਪ ਦੀਆਂ ਹੀ ਖੱਟੀਆਂ-ਮਿੱਠੀਆਂ ਯਾਦਾਂ ਅਤੇ ਵਿਵਾਦਾਂ 'ਤੇ ਇਕ ਨਜ਼ਰ ਪਾਉਂਦੇ ਹਾਂ ਜਿਨ੍ਹਾਂ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ।

ਰੋਹਿਤ ਸ਼ਰਮਾ ਲਾਏ 5 ਸੈਂਕੜੇPunjabKesari
ਭਾਰਤੀ ਓਪਨਰ ਰੋਹਿਤ ਸ਼ਰਮਾ ਨੇ ਜੂਨ-ਜੁਲਾਈ 'ਚ ਇੰਗਲੈਂਡ 'ਚ ਹੋਏ ਵਿਸ਼ਵ ਕੱਪ 'ਚ ਖੇਡੇ ਮੈਚਾਂ ਦੀਆਂ 9 ਪਾਰੀਆਂ 'ਚ 648 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ  ਇਸ ਵਿਸ਼ਵ ਕੱਪ 'ਚ 5 ਸੈਂਕੜੇ ਅਤੇ ਇਕ ਅਰਧ ਸੈਂਕੜਾ ਵੀ ਲਾਇਆ। ਇਤਿਹਾਸ 'ਚ ਪਹਿਲੀ ਵਾਰ ਕਿਸੇ ਖਿਡਾਰੀ ਨੇ ਵਿਸ਼ਵ ਕੱਪ 'ਚ 5 ਸੈਂਕੜੇ ਲਾਏ ਸਨ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰ ਨੇ 2015 'ਚ ਚਾਰ ਸੈਂਕੜੇ ਲਗਾਏ ਸਨ।

ਮਿਸ਼ੇਲ ਸਟਾਰਕ ਨੇ ਕੀਤੀ 13 ਸਾਲ ਪਹਿਲਾਂ ਬਣੇ ਰਿਕਾਰਡ ਦੀ ਬਰਾਬਰੀ
PunjabKesari

ਆਸਟਰੇਲੀਆਈ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਵਿਸ਼ਵ ਕੱਪ 'ਚ 27 ਵਿਕਟਾਂ ਲੈ ਕੇ ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੀ 13 ਸਾਲ ਪਹਿਲਾਂ ਬਣੇ ਰਿਕਾਰਡ ਦੀ ਬਰਾਬਰੀ ਕੀਤੀ। ਉਸ ਨੇ ਦੋ ਵਾਰ 5-5 ਵਿਕਟਾਂ ਵੀ ਲਈਆਂ। ਉਸ ਤੋਂ ਪਹਿਲਾਂ ਆਸਟਰੇਲੀਆ ਦੇ ਹੀ ਗਲੈਨ ਮੈਕਗਰਾ ਨੇ 2007 'ਚ 27 ਵਿਕਟਾਂ ਹਾਸਲ ਸਨ। 

ਰੂਟ ਨੇ 13 ਕੈਚ ਫੜ੍ਹ ਕੀਤਾ ਕਮਾਲ
PunjabKesari

ਇੰਗਲੈਂਡ ਨੇ ਬੱਲੇਬਾਜ਼ ਜੋ ਰੂਟ ਨੇ ਆਪਣੀ ਫੀਲਡਿੰਗ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਉਸ ਨੇ 13 ਕੈਚ ਫੜੇ ਜੋ ਇਕ ਵਿਸ਼ਵ ਕੱਪ 'ਚ ਕਿਸੇ ਵੀ ਖਿਡਾਰੀ ਦੁਆਰਾ ਫੜ੍ਹੇ ਗਏ ਸਭ ਤੋਂ ਜ਼ਿਆਦਾ ਕੈਚ ਹਨ। ਰੂਟ ਤੋਂ ਪਹਿਲਾਂ ਆਸਟਰੇਲੀਆਈ ਕਪਤਾਨ ਰਿਕੀ ਪੋਂਟਿੰਗ ਨੇ 2003 'ਚ 11 ਕੈਚ ਫੜੇ ਸਨ।

ਵਿਵਾਦਾਂ 'ਚ ਰਿਹਾ ਇੰਗਲੈਂਡ ਦਾ ਵਿਸ਼ਵ ਜੇਤੂ ਬਣਨਾPunjabKesari
ਕ੍ਰਿਕਟ ਦਾ ਜਨਮਦਾਤਾ ਇੰਗਲੈਂਡ ਨੇ 44 ਸਾਲਾਂ 'ਚ ਪਹਿਲੀ ਵਾਰ ਵਿਸ਼ਵ ਕੱਪ ਦੀ ਟਰਾਫੀ ਜਿੱਤੀ। ਹਾਲਾਂਕਿ ਉਸ ਦੀ ਇਹ ਜਿੱਤ ਵਿਵਾਦਾਂ 'ਚ ਰਹੀ ਪਰ ਉਸ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਪੂਰਾ ਹੋਇਆ। ਕ੍ਰਿਕਟ ਦੇ ਮੱਕੇ ਲਾਰਡਸ 'ਤੇ 14 ਜੁਲਾਈ ਨੂੰ ਹੋਏ ਫਾਈਨਲ 'ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਬਾਊਂਡਰੀਆਂ ਦੇ ਆਧਾਰ 'ਤੇ ਹਰਾਇਆ। ਦੋਵਾਂ ਟੀਮਾਂ ਨੇ ਪਹਿਲਾਂ 241-241 ਦੌੜਾਂ ਬਣਾਈਆਂ। ਉਸ ਤੋਂ ਬਾਅਦ ਸੁਪਰ ਓਵਰ 'ਚ ਵੀ ਦੋਵਾਂ ਟੀਮਾਂ 15-15 ਦੌੜਾਂ ਬਣਾ ਕੇ ਫਿਰ ਬਰਾਬਰ ਰਹੀਆਂ। ਟਾਈ ਮੁਕਾਬਲੇ ਦਾ ਫੈਸਲਾ ਚੌਕਿਆਂ-ਛੱਕਿਆਂ ਦੇ ਆਧਾਰ 'ਤੇ ਹੋਇਆ ਜਿਸ 'ਚ ਇੰਗਲੈਂਡ ਨੇ ਬਾਜੀ ਮਾਰੀ।

ਕੇਨ ਵਿਲੀਅਮਸਨ ਦੀ ਕਪਤਾਨੀ ਪਾਰੀ
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਵਰਲਡ ਕੱਪ ਦੇ ਦੌਰਾਨ ਕੁਲ 578 ਦੌੜਾਂ ਬਣਾਈਆਂ। ਇਹ ਇਕ ਵਿਸ਼ਵ ਕੱਪ 'ਚ ਕਿਸੇ ਵੀ ਕਪਤਾਨ ਵਲੋਂ ਬਣਾਈਆ ਗਈਆਂ ਸਭ ਤੋਂ ਵੱਧ ਦੌੜਾਂ ਹਨ। ਉਹ ਨਿਊਜ਼ੀਲੈਂਡ ਦੇ ਵੱਲੋਂ ਵੀ ਇਕ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਖਿਡਾਰੀ ਬਣਿਆਂ।PunjabKesari

ਮੋਰਗਨ ਦੇ ਛੱਕਿਆਂ ਦਾ ਮੀਂਹ
PunjabKesari

ਇੰਗਲੈਂਡ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਕਪਤਾਨ ਇਯੋਨ ਮੋਰਗਨ ਨੇ ਆਪਣੀ ਬੱਲੇਬਾਜ਼ੀ ਨਾਲ ਵੀ ਖੂਬ ਧਮਾਲ ਮਚਾਇਆ। ਉਸ ਨੇ ਅਫਗਾਨਿਸਤਾਨ ਖਿਲਾਫ ਮੈਚ 'ਚ ਇਕੱਲੇ ਨੇ 17 ਛੱਕੇ ਲਾਈਆਂ। ਉਨ੍ਹਾਂ ਨੇ ਇਸ ਦੌਰਾਨ ਵਰਲਡ ਕੱਪ ਦੀ ਇਕ ਪਾਰੀ 'ਚ ਸਭ ਤੋਂ ਵੱਧ ਛੱਕੇ (16) ਲਗਾਉਣ ਦੇ ਕ੍ਰਿਸ ਗੇਲ ਦੇ ਰਿਕਾਰਡ ਨੂੰ ਤੋੜਿਆ। ਅਫਗਾਨਿਸਤਾਨ ਦੇ ਖਿਲਾਫ ਇਸ ਮੈਚ 'ਚ ਕੁਲ 25 ਛੱਕੇ ਵੀ ਲੱਗੇ।  

ਵਿਰਾਟ ਦੇ ਪੰਜ ਅਰਧ ਸੈਂਕੜੇ
PunjabKesari

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਹਾਲਾਂਕਿ ਪੂਰੇ ਵਰਲਡ ਕੱਪ 'ਚ ਇਕ ਵੀ ਸੈਂਕੜੇ ਨਹੀਂ ਲਾ ਸਕਿਆ ਪਰ ਬਾਵਜੂਦ ਇਸ ਦੇ ਉਨ੍ਹਾਂ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕੀਤਾ। ਵਿਰਾਟ ਵਰਲਡ ਕੱਪ ਦੀ ਲਗਾਤਾਰ 5 ਪਾਰੀਆਂ 'ਚ ਪੰਜ ਅਰਧ ਸੈਂਕੜੇ ਲਗਾਉਣ ਵਾਲਾ ਵਿਸ਼ਵ ਦੇ ਪਹਿਲਾ ਕਪਤਾਨ ਬਣਿਆ। 

ਸ਼ਾਕਿਬ ਦਾ ਆਲਰਾਊਂਡ ਪ੍ਰਦਰਸ਼ਨ
PunjabKesari

ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਕਿਸੇ ਇਕ ਵਰਲਡ ਕੱਪ 'ਚ 500 ਤੋਂ ਵੱਧ ਦੌੜਾਂ ਬਣਾਉਣ ਅਤੇ ਨਾਲ ਹੀ 10 ਵਿਕਟਾਂ ਲੈਣ ਵਾਲਾ ਪਹਿਲਾ ਖਿਡਾਰੀ ਬਣਿਆ। ਉਹ ਵਿਸ਼ਵ ਕੱਪ 'ਚ 1,000 ਤੋਂ ਵੱਧ ਦੌੜਾਂ ਬਣਾਉਣ ਵਾਲਾ ਅਤੇ 30 ਤੋਂ ਵੱਧ ਵਿਕਟਾਂ ਲੈਣ ਵਾਲੇ ਇਕਲੌਤਾ ਖਿਡਾਰੀ ਬਣਿਆ। ਉਸ ਨੇ ਵਿਸ਼ਵ ਕੱਪ 'ਚ ਬੱਲੇ ਤੋਂ 606 ਦੌੜਾਂ ਬਣਾਈਆਂ।


Related News