WWE Superstar Spectacle: ਮੇਨ ਇਵੈਂਟ ''ਚ ਜੇਤੂ ਰਹੇ John Cena, ਕੋਈ ਮੁਕਾਬਲਾ ਨਹੀਂ ਜਿੱਤ ਸਕੇ ਭਾਰਤੀ ਰੈਸਲਰ

Saturday, Sep 09, 2023 - 06:03 AM (IST)

WWE Superstar Spectacle: ਮੇਨ ਇਵੈਂਟ ''ਚ ਜੇਤੂ ਰਹੇ John Cena, ਕੋਈ ਮੁਕਾਬਲਾ ਨਹੀਂ ਜਿੱਤ ਸਕੇ ਭਾਰਤੀ ਰੈਸਲਰ

ਸਪੋਰਟਸ ਡੈਸਕ : WWE ਨੇ ਹੈਦਰਾਬਾਦ 'ਚ 8 ਸਤੰਬਰ ਨੂੰ ਸੁਪਰਸਟਾਰ ਸਪੈਕਟੇਕਲ ਲਾਈਵ ਈਵੈਂਟ ਦਾ ਆਯੋਜਨ ਕੀਤਾ। 6 ਸਾਲ ਬਾਅਦ ਭਾਰਤ ਵਿਚ WWE ਦਾ ਇਹ ਪਹਿਲਾ ਈਵੈਂਟ ਸੀ ਅਤੇ ਇਹ ਹਰ ਪੱਖੋਂ ਖਾਸ ਸੀ। ਦਿੱਗਜ ਰੈਸਲਰ ਜੌਨ ਸੀਨਾ ਮੇਨ ਈਵੈਂਟ 'ਚ ਐਕਸ਼ਨ 'ਚ ਨਜ਼ਰ ਆਏ। ਉੱਥੇ ਹੀ ਦਿ ਗ੍ਰੇਟ ਖਲੀ ਨੇ ਆਪਣੇ ਫੈਨਜ਼ ਨਾਲ ਗੱਲ ਕਰਦਿਆਂ ਕਿਹਾ ਕਿ "ਟਾਈਗਰ ਅਭੀ ਜ਼ਿੰਦਾ ਹੈ" ਤੇ ਮੈਂ ਇਕ ਹੋਰ ਮੈਚ ਲੜ ਸਕਦਾ ਹਾਂ।

ਇਹ ਖ਼ਬਰ ਵੀ ਪੜ੍ਹੋ - Asia Cup 2023: ਭਾਰਤ-ਪਾਕਿ ਮੁਕਾਬਲੇ ਤੋਂ ਪਹਿਲਾਂ ACC ਨੇ ਲੈ ਲਿਆ ਵੱਡਾ ਫ਼ੈਸਲਾ, ਜੇ ਇਸ ਵਾਰ ਪਿਆ ਮੀਂਹ ਤਾਂ...

ਇਸ ਈਵੈਂਟ 'ਚ ਦੋ ਚੈਂਪੀਅਨਸ਼ਿਪ ਮੈਚ ਦੇਖਣ ਨੂੰ ਮਿਲੇ। ਇਕ ਪਾਸੇ ਰੀਆ ਰਿਪਲੀ ਨੇ ਵਿਮਨਸ ਵਿਸ਼ਵ ਚੈਂਪੀਅਨਸ਼ਿਪ ਡਿਫੈਂਡ ਕੀਤੀ ਅਤੇ ਦੂਜੇ ਪਾਸੇ ਗੁੰਥਰ ਨੇ ਵੀ ਆਪਣੀ ਆਈ.ਸੀ. ਚੈਂਪੀਅਨਸ਼ਿਪ ਦਾ ਬਚਾਅ ਕੀਤਾ। ਵਰਲਡ ਹੈਵੀਵੇਟ ਚੈਂਪੀਅਨ ਸੇਠ ਰੋਲਿਨਸ ਵੀ ਸ਼ੋਅ ਵਿਚ ਸ਼ਾਮਲ ਹੋਏ, ਪਰ ਆਪਣੇ ਖ਼ਿਤਾਬ ਨੂੰ ਡਿਫੈਂਡ ਨਹੀਂ ਕੀਤਾ। ਮੇਨ ਈਵੈਂਟ 'ਚ ਉਹ ਐਕਸ਼ਨ 'ਚ ਨਜ਼ਰ ਆਏ। 

ਉਨ੍ਹਾਂ ਨੇ ਜੌਨ ਸੀਨਾ ਨਾਲ ਮਿਲ ਕੇ, ਦਿ ਇੰਪੀਰੀਅਮ ਦੇ ਵਿਰੁੱਧ ਇਕ ਟੈਗ ਟੀਮ ਮੈਚ ਵਿਚ ਰੈਸਲਿੰਗ ਕੀਤੀ। ਸ਼ੋਅ 'ਚ ਕੁੱਲ੍ਹ 6 ਮੈਚ ਦੇਖਣ ਨੂੰ ਮਿਲੇ ਪਰ ਇਹ ਸ਼ੋਅ ਭਾਰਤੀ ਸੁਪਰਸਟਾਰਾਂ ਲਈ ਬਿਲਕੁਲ ਵੀ ਯਾਦਗਾਰ ਨਹੀਂ ਰਿਹਾ। ਸ਼ੋਅ ਵਿਚ 4 ਭਾਰਤੀ ਸਿਤਾਰੇ ਐਕਸ਼ਨ ਵਿਚ ਨਜ਼ਰ ਆਏ ਪਰ ਹਰ ਸੁਪਰਸਟਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਖ਼ਬਰ ਵੀ ਪੜ੍ਹੋ - ਸਕੂਲ ਬੱਸ ਚਾਲਕ ਦੀ ਅਣਗਹਿਲੀ ਨੇ ਲਈ ਮਾਸੂਮ ਦੀ ਜਾਨ, 5 ਸਾਲਾ ਬੱਚੇ ਦੀ ਹਾਲਤ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ

WWE Superstar Spectacle Results:-

1. ਕੇਵਿਨ ਓਵੇਨਸ, ਸੈਮੀ ਜ਼ੇਨ ਅਤੇ ਡਰਿਊ ਮੈਕਿੰਟਾਇਰ ਨੇ ਛੇ-ਮੈਨ ਟੈਗ ਟੀਮ ਮੈਚ ਵਿਚ ਇੰਡਸ ਸ਼ੇਰ ਨੂੰ ਹਰਾਇਆ।

2. ਨਤਾਲੀਆ ਨੇ ਜੋਅ ਸਟਾਰਸ ਨੂੰ ਸਿੰਗਲ ਮੈਚ ਵਿਚ ਹਰਾ ਕੇ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਲਈ ਮੌਕਾ ਪ੍ਰਾਪਤ ਕੀਤਾ।

3. ਮਹਿਲਾ ਵਿਸ਼ਵ ਚੈਂਪੀਅਨਸ਼ਿਪ ਲਈ ਨਤਾਲੀਆ ਅਤੇ ਰੀਆ ਰਿਪਲੇ ਵਿਚਕਾਰ ਸਿੰਗਲ ਮੈਚ ਦੇਖਿਆ ਗਿਆ। ਅੰਤ ਵਿਚ, ਰਿਪਲੇ ਨੇ ਰਿਪਟਾਈਡ ਦੇਣ ਤੋਂ ਬਾਅਦ ਨਤਾਲਿਆ ਨੂੰ ਪਿੰਨ ਕਰਕੇ ਸਫਲਤਾਪੂਰਵਕ ਆਪਣੀ ਚੈਂਪੀਅਨਸ਼ਿਪ ਬਰਕਰਾਰ ਰੱਖੀ।

4. ਆਈ.ਸੀ. ਚੈਂਪੀਅਨਸ਼ਿਪ ਲਈ ਗੁੰਥਰ ਅਤੇ ਸ਼ੈਂਕੀ ਵਿਚਕਾਰ ਮੁਕਾਬਲਾ ਸੀ, ਪਰ ਸ਼ੈਂਕੀ ਹਾਰ ਗਿਆ।

5.ਕੇਵਿਨ ਓਵੇਨਸ, ਸੈਮੀ ਜ਼ੇਨ ਅਤੇ ਡਰਿਊ ਮੈਕਿੰਟਾਇਰ ਨੇ ਛੇ-ਮੈਨ ਟੈਗ ਟੀਮ ਮੈਚ ਵਿਚ ਇੰਡਸ ਸ਼ੇਰ ਨੂੰ ਹਰਾਇਆ।

6.ਵਰਲਡ ਹੈਵੀਵੇਟ ਚੈਂਪੀਅਨ ਸੇਠ ਰੋਲਿਨਸ ਅਤੇ ਜੌਨ ਸੀਨਾ ਨੇ ਇੰਪੀਰੀਅਮ ਦੇ ਜਿਓਵਨੀ ਵਿੰਚੀ ਅਤੇ ਲੁਡਵਿਗ ਕੈਸਰ ਨੂੰ ਹਰਾਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News