WWE ਸੁਪਰ ਸਟਾਰ ਐਲੇਕਸਾ ਬਲਿਸ ਨੇ ਅਮਰੀਕੀ ਸਿੰਗਰ ਰਯਾਨ ਕੈਬਰੇਰਾ ਨਾਲ ਕੀਤਾ ਵਿਆਹ

Sunday, Apr 10, 2022 - 04:38 PM (IST)

WWE ਸੁਪਰ ਸਟਾਰ ਐਲੇਕਸਾ ਬਲਿਸ ਨੇ ਅਮਰੀਕੀ ਸਿੰਗਰ ਰਯਾਨ ਕੈਬਰੇਰਾ ਨਾਲ ਕੀਤਾ ਵਿਆਹ

ਸਪੋਰਟਸ ਡੈਸਕ- ਡਬਲਯੂ. ਡਬਲਯੂ. ਈ. ਸੁਪਰਸਟਾਰ ਐਲੇਕਸਾ ਬਲਿਸ ਤੇ ਅਮਰੀਕੀ ਸਿੰਗਰ ਰਯਾਨ ਕੈਬਰੇਰਾ ਕੈਲੀਫੋਰਨੀਆ ਦੇ ਨਜ਼ਦੀਕ ਪਾਮ ਡੇਜ਼ਰਟ ਦੇ ਕੈਮਪਾ ਵਿਲਾ 'ਚ ਵਿਆਹ ਦੇ ਬੰਧਨ 'ਚ ਬੱਝੇ ਗਏ। ਬਲਿਸ ਤੇ ਕੈਬਰੇਰਾ ਲਗਭਗ ਦੋ ਸਾਲ ਤਕ ਇਕ ਦੂਜੇ ਨੂੰ ਡੇਟ ਕਰਦੇ ਰਹੇ ਤੇ ਦੋਵਾਂ ਨੇ ਨਵੰਬਰ 2020 'ਚ ਮੰਗਣੀ ਕੀਤੀ। ਉਨ੍ਹਾਂ ਦੀ ਪ੍ਰੇਮ ਕਹਾਣੀ ਇਕ ਡਰੀਮ ਵੈਡਿੰਗ 'ਤੇ ਸਮਾਪਤ ਹੋਈ।

ਇਹ ਵੀ ਪੜ੍ਹੋ : ਭਾਰਤੀ ਮਹਿਲਾ ਹਾਕੀ ਟੀਮ ਦੇ ਇੰਗਲੈਂਡ ਖ਼ਿਲਾਫ਼ ਪ੍ਰੋ ਲੀਗ ਮੈਚ ਰੱਦ

ਨਵ ਵਿਆਹੇ ਜੋੜੇ ਨੇ ਲੋਕਾਂ ਨਾਲ ਆਪਣੇ ਵਿਆਹ ਬਾਰੇ ਵਿਸਥਾਰ ਨਾਲ ਗੱਲ ਕੀਤੀ। ਬਲਿਸ ਤੇ ਕੈਬਰੇਰਾ ਕੁਝ ਹੀ ਦਿਨਾਂ 'ਚ ਹਵਾਈ ਲਈ ਰਵਾਨਾ ਹੋਣਗੇ। ਲਿਟਿਲ ਮਿਸ ਬਲਿਸ ਨੇ ਕੈਬਰੇਰਾ ਨਾਲ ਆਪਣੇ ਵਿਆਹ ਬਾਰੇ ਕਿਹਾ ਕਿ ਇਹ ਮੰਨ ਲੈਣਾ ਸੁਰੱਖਿਅਤ ਹੈ ਕਿ ਬਲਿਸ ਨੇੜੇ ਭਵਿੱਖ 'ਚ ਡਬਲਯੂ. ਡਬਲਯੂ. ਈ. ਟੀਵੀ 'ਤੇ ਵਾਪਸ ਨਹੀਂ ਆਵੇਗੀ। ਪੰਜ ਵਾਰ ਦੀ ਡਬਲਯੂ. ਡਬਲਯੂ. ਈ. ਮਹਿਲਾ ਵਿਸ਼ਵ ਚੈਂਪੀਅਨ ਨੇ ਹਾਲ ਹੀ 'ਚ ਸੰਕੇਤ ਦਿੱਤਾ ਸੀ ਕਿ ਉਹ ਰਿੰਗ 'ਚ ਵਾਪਸੀ ਲਈ ਤਿਆਰ ਹੈ ਪਰ ਡਬਲਯੂ. ਡਬਲਯੂ. ਈ. ਕੋਲ ਉਸ ਲਈ ਕੋਈ ਯੋਜਨਾ ਨਹੀਂ ਹੈ।

ਇਹ ਵੀ ਪੜ੍ਹੋ : ਸਾਬਕਾ ਚੈਂਪੀਅਨ ਕ੍ਰਿਸਟੀਅਨ ਗਾਰਿਨ ਨੇ ਫ੍ਰਿਟਜ਼ ਨੂੰ ਹਰਾਇਆ, ਇਸਨਰ ਨਾਲ ਹੋਵੇਗਾ ਮੁਕਾਬਲਾ

ਬਲਿਸ ਨੇ ਪਿਛਲੇ 6 ਮਹੀਨਿਆਂ 'ਚ ਸਿਰਫ਼ ਇਕ ਮੁਕਾਬਲੇ 'ਚ ਸ਼ਿਰਕਤ ਕੀਤੀ ਹੈ। ਨੇਮਸੇਕ ਈਵੈਂਟ 'ਚ ਵਿਮੈਂਸ ਐਲੀਮਿਨੇਸ਼ਨ ਚੈਂਬਰ ਮੈਚ 'ਚ ਉਨ੍ਹਾਂ ਦਾ ਦਮਦਾਰ ਪ੍ਰਦਰਸ਼ਨ ਸੀ। ਬਦਕਿਸਮਤੀ ਨਾਲ ਬਿਆਂਕਾ ਬਲੇਅਰ ਨੇ ਬਲਿਸ ਨੂੰ ਆਖ਼ਰੀ ਵਾਰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਬਲਿਸ ਹਾਲ ਦੀਆਂ ਸਭ ਤੋਂ ਲੋਕਪ੍ਰਿਯ ਮਹਿਲਾ ਸਿਤਾਰਿਆਂ 'ਚੋਂ ਇਕ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News