WWE ਸਟਾਰ Charlotte Flair ਨੇ ਐਂਡ੍ਰੇਡ ਐੱਲ ਇਡੋਲੋ ਨਾਲ ਕੀਤਾ ਵਿਆਹ, ਦੇਖੋ ਤਸਵੀਰਾਂ

Sunday, May 29, 2022 - 03:37 PM (IST)

WWE ਸਟਾਰ Charlotte Flair ਨੇ ਐਂਡ੍ਰੇਡ ਐੱਲ ਇਡੋਲੋ ਨਾਲ ਕੀਤਾ ਵਿਆਹ, ਦੇਖੋ ਤਸਵੀਰਾਂ

ਸਪੋਰਟਸ ਡੈਸਕ- ਡਬਲਯੂ. ਡਬਲਯੂ. ਈ. ਸੁਪਰਸਟਾਰ ਸ਼ਾਰਲੋਟ ਫਲੇਅਰ ਆਪਣੇ ਮੰਗੇਤਰ ਐਂਡ੍ਰੇਡ ਐੱਲ ਇਡੋਲੋ ਦੇ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਐਂਡ੍ਰੇਡ ਖ਼ੁਦ ਇਕ ਰੈਸਲਿੰਗ ਸਟਾਰ ਹੈ ਤੇ ਆਲ ਐਲੀਟ ਰੈਸਲਿੰਗ ਦਾ ਹਿੱਸਾ ਹੈ। ਸ਼ਾਰਲੋਟ ਅਮਰੀਕੀ ਰੈਸਲਿੰਗ ਲੀਜੈਂਡ ਰਿਕ ਫਲੇਅਰ ਦੀ ਧੀ ਹੈ। ਰਿਕ ਨੂੰ ਕਈ ਲੋਕ ਅਜੇ ਤਕ ਦੇ ਸਭ ਤੋਂ ਮਹਾਨ ਪਹਿਲਵਾਨ ਦੇ ਤੌਰ 'ਤੇ ਜਾਣਦੇ ਹਨ। ਰਿਕ ਨੇ ਟਵਿੱਟਰ ਆਪਣੀ ਤੇ ਸ਼ਾਰਲੋਟ ਦੀ ਇਕ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ  ਸ਼ੇਅਰ ਕੀਤੀ ਹੈ। 

ਸ਼ਾਰਲੋਟ ਦੇ ਪਿਤਾ ਰਿਕ ਫਲੇਅਰ ਨੇ ਟਵੀਟ ਕੀਤਾ- ਮੇਰੀ ਖ਼ੂਬਸੂਰਤ ਧੀ ਸ਼ਾਰਲੇਟ ਫਲੇਅਰ ਅਤੇ ਐਂਡ੍ਰੇਡ ਐੱਲ. ਇਡੋਲੋ ਨੂੰ ਵਧਾਈ । ਤੁਹਾਨੂੰ ਪਿਆਰ ਤੇ ਖ਼ੁਸ਼ੀ ਦੇ ਇਲਾਵਾ ਕੁਝ  ਨਹੀਂ?

PunjabKesari

PunjabKesariਇਹ ਵੀ ਪੜ੍ਹੋ : IPL 2022 ਦੀ ਖ਼ਿਤਾਬ ਜੇਤੂ ਟੀਮ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਚੋਟੀ ਦੀਆਂ ਚਾਰ ਟੀਮਾਂ ਨੂੰ ਮਿਲੇਗੀ ਇੰਨੀ ਰਾਸ਼ੀ

ਸ਼ਾਰਲੋਟ ਨੇ ਐਂਡ੍ਰੇਡ ਐਲ ਇਡੋਲੋ ਨਾਲ ਆਪਣੇ ਸਬੰਧਾਂ ਦੇ ਬਾਰੇ 'ਚ ਇਕ ਇੰਟਰਵਿਊ ਦੇ ਦੌਰਾਨ ਰੋਚਕ ਖ਼ੁਲਾਸੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਐਂਡ੍ਰੇਡ ਦੇ ਪਿਆਰ ਨੇ ਉਸ ਦੀਆਂ ਅੱਖਾਂ ਖੋਲ ਦਿੱਤੀਆਂ। ਜਦੋਂ ਮੈਂ ਉਨ੍ਹਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਸਫ਼ਰ, ਜ਼ਿੰਦਗੀ ਤੇ ਪਿਆਰ ਤੇ ਇਕ ਅਲਗ ਮਾਹੌਲ ਦੇ ਲਈ ਮੇਰੀਆਂ ਅੱਖਾਂ ਖੋਲੀਆਂ। ਮੈਂ ਆਪਣੇ ਕੰਮ ਨੂੰ ਲੈ ਕੇ ਬਹੁਤ ਸਖ਼ਤ ਸੀ। ਮੈਂ ਨਹੀਂ ਜਾਣਦੀ ਸੀ ਕਿ ਇਕ ਹੀ ਸਮੇਂ ਜ਼ਿੰਦਗੀ ਤੇ ਕੰਮ ਦੋਹਾਂ ਦਾ ਆਨੰਦ ਕਿਵੇਂ ਮਾਣਿਆ ਜਾ ਸਕਦਾ ਹੈ ਤੇ ਉਸ ਨੇ ਮੈਨੂੰ ਇਸ ਕਾਬਲ ਬਣਾਇਆ।

ਇਹ ਵੀ ਪੜ੍ਹੋ : ਸੁਪਰਨੋਵਾਸ ਨੇ ਜਿੱਤੀ ਮਹਿਲਾ ਟੀ20 ਚੈਲੰਜ ਟਰਾਫੀ

ਐਂਡ੍ਰੇਡ ਤੋਂ ਮਿਲਣ ਦੇ ਬਾਅਦ ਸ਼ਾਰਲੋਟ ਨੇ ਆਪਣੀ ਫਿੱਟਨੈਸ 'ਤੇ ਧਿਆਨ ਦਿੱਤਾ। ਉਨ੍ਹਾਂ ਨੇ ਆਪਣਾ ਵਜ਼ਨ ਬਹੁਤ ਘੱਟ ਕੀਤਾ ਤੇ ਕਸਾਵਟ ਭਰੀ ਬਾਡੀ ਦੇ ਨਾਲ ਸਭ ਦੇ ਸਾਹਮਣੇ ਆਈ। ਦੇਖੋ ਤਸਵੀਰਾਂ-

PunjabKesari

PunjabKesari

 

PunjabKesari

PunjabKesari

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News