Year Ender 2019 : WWE ਦੇ ਉਹ ਬੇਹੱਦ ਖਾਸ ਈਵੈਂਟ ਜੋ ਪ੍ਰਸ਼ੰਸਕਾਂ ਨੂੰ ਕਰ ਗਏ ਨਿਰਾਸ਼

12/21/2019 1:07:40 PM

ਨਵੀਂ ਦਿੱਲੀ— ਡਬਲਯੂ. ਡਬਲਯੂ. ਈ. ਹਰ ਸਾਲ ਈਵੈਂਟ ਦਾ ਪ੍ਰਬੰਧ ਕਰਦਾ ਹੈ। ਹਰ ਵੱਡੇ ਈਵੈਂਟ 'ਚ ਕਈ ਸਾਰੇ ਵੱਡੇ ਮੈਚ ਦੇਖਣ ਨੂੰ ਮਿਲਦੇ ਹਨ। ਡਬਲਯੂ. ਡਬਲਯੂ ਈ. ਇਸ ਦੇ ਲਈ ਕਈ ਵੱਡੇ ਸੁਪਰਸਟਾਰਸ ਨੂੰ ਬੁਕ ਕਰਦਾ ਹੈ। ਸਾਲ 2019 ਡਬਲਯੂ. ਡਬਲਯੂ. ਈ. ਲਈ ਸ਼ਾਨਦਾਰ ਰਿਹਾ। ਡਬਲਯੂ. ਡਬਲਯੂ. ਈ. ਨੇ ਸਾਲ ਦੀ ਸ਼ੁਰੂਆਤ ਰਾਇਲ ਰੰਬਲ ਨਾਲ ਕੀਤੀ ਸੀ ਅਤੇ ਅੰਤ ਟੀ. ਐੱਲ. ਸੀ. ਨਾਲ ਹੋਇਆ। 2019 'ਚ ਕੁਲ 14 ਪੀ. ਪੀ. ਵੀ. (pay-per-view) ਦੇਖਣ ਨੂੰ ਮਿਲੇ ਜਿਸ 'ਚ ਕੁਝ ਈਵੈਂਟਸ ਕਾਫੀ ਵਧੀਆ ਸਨ ਅਤੇ ਕੁਝ ਸ਼ੋਜ਼ ਨੇ ਪ੍ਰਸ਼ੰਸਕਾਂ ਨੂੰ ਬਹੁਤ ਨਿਰਾਸ਼ ਕੀਤਾ। ਇਸ ਲਈ ਅਸੀਂ ਗੱਲ ਕਰਨ ਵਾਲੇ ਹਾਂ ਸਾਲ 2019 ਦੇ 5 ਸਭ ਤੋਂ ਖਰਾਬ ਰੈਸਲਿੰਗ ਦੇ  ਸ਼ੋਜ਼ ਬਾਰੇ।

1. ਹੈੱਲ ਇਨ ਏ ਸੈੱਲ 2019
ਐੱਚ. ਆਈ. ਏ. ਸੀ. 2019 ਦਾ ਮੇਨ ਈਵੈਂਟ ਕਾਫੀ ਨਿਰਾਸ਼ਾਜਨਕ ਸੀ ਅਤੇ ਇਸੇ ਵਜ੍ਹਾ ਕਰਕੇ ਇਹ ਈਵੈਂਟ ਜ਼ਿਆਦਾ ਖਾਸ ਨਹੀਂ ਰਹਿ ਸਕਿਆ। ਸੈਥ ਰਾਲਿੰਸ ਅਤੇ ਬ੍ਰੇ ਵਾਇਟ ਦੇ ਮੈਚ ਦੇ ਨਤੀਜੇ ਨਾਲ ਕੋਈ ਵੀ ਪ੍ਰਸ਼ੰਸਕ ਖੁਸ਼ ਨਹੀਂ ਦਿਖਾਈ ਦੇ ਰਿਹਾ ਸੀ। ਪ੍ਰਸ਼ੰਸਕਾਂ ਨੇ ਈਵੈਂਟ ਦੇ ਦੌਰਾਨ 'ਰਿਫੰਡ' ਦੇ ਨਾਅਰੇ ਵੀ ਲਾÎਏ ਸਨ। ਇਸ ਤੋਂ ਇਲਾਵਾ ਬੇਲੀ ਅਤੇ ਸ਼ਾਰਲੇਟ ਵਿਚਾਲੇ ਮੈਚ ਹੋਇਆ ਸੀ ਜਿਸ 'ਚ ਡਬਲਯੂ. ਡਬਲਯੂ. ਈ. ਨੇ ਬੇਵਜ੍ਹਾ ਸ਼ਾਰਲੇਟ ਨੂੰ 10 ਟਾਈਮ ਚੈਂਪੀਅਨ ਬਣਾਉਣ ਲਈ ਬੇਲੀ ਤੋਂ ਟਾਈਟਲ ਵੀ ਖੋਹਿਆ ਸੀ। ਇਹ ਸ਼ੋਅ ਜ਼ਿਆਦਾ ਵਧੀਆ ਨਹੀਂ ਸੀ।

2. ਸਟੰਪਿੰਗ ਗ੍ਰਾਊਂਡਸ 2019
ਡਬਲਯੂ. ਡਬਲਯੂ. ਈ. ਦੇ ਲਈ ਇਹ ਨਵਾਂ ਪੀ. ਪੀ. ਵੀ. ਸੀ ਅਤੇ ਇਸ ਵਜ੍ਹਾ ਕਰਕੇ ਪ੍ਰਸ਼ੰਸਕਾਂ ਨੂੰ ਨਵੇਂ ਪੀ. ਪੀ. ਵੀ. ਤੋਂ ਜ਼ਿਆਦਾ ਉਮੀਦਾਂ ਸਨ ਪਰ ਕੰਪਨੀ ਉਮੀਦ 'ਤੇ ਖਰਾ ਨਾ ਉਤਰ ਸਕੀ। ਇੱਥੇ ਸੈਥ ਰਾਲਿੰਸ ਅਤੇ ਬੈਨਨ ਕਾਰਬਿਨ ਵਿਚਾਲੇ ਮੈਚ ਦੇਖਣ ਨੂੰ ਮਿਲਿਆ ਸੀ ਜੋ ਖਾਸਾ ਮਨੋਰੰਜਕ ਸ਼ਾਬਤ ਨਹੀਂ ਹੋਇਆ। ਇਸ ਤੋਂ ਇਲਾਵਾ ਰੋਮਨ ਰੇਂਸ ਅਤੇ ਡਰੂ ਮੈਕਇੰਟਾਇਰ ਵਿਚਾਲੇ ਰੈਸਲਮੇਨੀਆ ਦਾ ਰੀਮੈਚ ਦੇਖਣ ਨੂੰ ਮਿਲਿਆ ਸੀ ਜਿਸ ਦੇ ਲਈ ਪ੍ਰਸ਼ੰਸਕ ਜ਼ਿਆਦਾ ਉਤਸ਼ਾਹਤ ਨਹੀਂ ਸਨ। ਲੇਸੀ ਇਵਾਂਸ ਨੂੰ ਸ਼ੁਰੂਆਤੀ ਪੁਸ਼ ਦੀ ਵਜ੍ਹਾ ਨਾਲ ਚੰਗਾ ਰਿਐਕਸ਼ਨ ਨਹੀਂ ਮਿਲ ਰਿਹਾ ਸੀ। ਵੇਖਿਆ ਜਾਵੇ ਤਾਂ ਇਹ ਇਕ ਨਿਰਾਸ਼ਾਜਨਕ ਸ਼ੋਅ ਰਿਹਾ ਸੀ।

3. ਕ੍ਰਾਊਨ ਜਵੇਲ 2019

ਕ੍ਰਾਊਨ ਜਵੇਲ ਪੀ. ਪੀ. ਵੀ. ਨੂੰ ਕਾਫੀ ਜ਼ਿਆਦਾ ਹਾਈਪ ਕੀਤਾ ਗਿਆ ਸੀ। ਇਸ ਈਵੈਂਟ 'ਚ ਬ੍ਰਾਕ ਲੈਸਨਰ ਅਤੇ ਕੇਨ ਵੈਲਾਸਕੇਜ਼ ਦਾ ਨਿਰਾਸ਼ਾਜਨਕ ਮੈਚ ਦੇਖਣ ਨੂੰ ਮਿਲਿਆ ਸੀ ਕਿਉਂਕਿ ਇਹ ਮੁਕਾਬਲਾ 2 ਮਿੰਟ ਦੇ ਅੰਦਰ ਖਤਮ ਹੋ ਗਿਆ ਸੀ। ਇਸ ਤੋਂ ਇਲਾਵਾ ਟਾਈਸਨ ਫਿਊਰੀ ਅਤੇ ਬ੍ਰਾਨ ਸਟ੍ਰੋਮੈਨ ਦਾ ਮੈਚ ਵੀ ਜ਼ਿਆਦਾ ਵਧੀਆ ਨਹੀਂ ਰਿਹਾ ਸੀ। ਟੈਗ ਟੀਮ ਟਰਮੋਈਲ ਮੈਚ ਵੀ ਚੰਗਾ ਨਹੀਂ ਸੀ।

4. ਮਨੀ ਇਨ ਦਿ ਬੈਂਕ 2019

ਸ਼ਾਰਲੇਟ ਦਾ ਬੈਕੀ ਲਿੰਚ ਨੂੰ ਹਰਾ ਕੇ ਸਮੈਕਡਾਊਨ ਵਿਮੈਨ ਚੈਂਪੀਅਨਸ਼ਿਪ ਜਿੱਤਣਾ ਵੀ ਕੋਈ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਇਆ ਹੋਵੇਗਾ। ਜੇਕਰ ਬੇਲੀ ਆਪਣੇ ਐੱਮ. ਆਈ. ਟੀ. ਬੀ. ਕਾਂਟਰੈਕਟ ਨੂੰ ਬੈਕੀ 'ਤੇ ਕੈਸ਼-ਇਨ ਕਰਦੀ ਤਾਂ ਪ੍ਰਸ਼ੰਸਕਾਂ ਨੂੰ ਇਹ ਚੀਜ਼ ਪਸੰਦ ਆਉਂਦਾ। ਮਨੀ ਇਨ ਦਿ ਬੈਂਕ ਪੀ. ਪੀ. ਵੀ. 'ਚ ਕੁਝ ਵਧੀਆ ਚੀਜ਼ਾਂ ਦੇਖਣ ਨੂੰ ਮਿਲੀਆਂ ਸਨ ਪਰ ਕੁਝ ਮੌਕਿਆਂ 'ਤੇ ਪ੍ਰਸ਼ੰਸਕ ਨਿਰਾਸ਼ ਜ਼ਰੂਰ ਹੋਏ। ਬ੍ਰਾਕ ਲੈਸਨਰ ਦਾ ਮਨੀ ਇਨ ਦਿ ਬੈਂਕ ਕਾਂਟਰੈਕਟ ਜਿੱਤਣਾ ਖਰਾਬ ਫੈਸਲਾ ਸੀ ਕਿਉਂਕਿ ਇਸ ਨੇ ਕਈ ਸਾਰੇ ਨਵੇਂ ਸੁਪਰਸਟਾਰਸ ਦੇ ਟਾਈਟਲ ਮੈਚ ਦੇ ਮੌਕੇ ਖਰਾਬ ਕਰ ਦਿੱਤੇ ਸਨ।


Tarsem Singh

Content Editor

Related News