WWE ਦੇ ਰੈਸਲਰ ਸੈਮੀ ਗਵੇਰਾ ਨੇ ਮੈਟ ਹਾਰਡੀ ਦਾ ਪਾੜਿਆ ਸਿਰ, ਵੀਡੀਓ ਵਾਇਰਲ

08/08/2020 2:37:34 PM

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਇਕ ਈਵੈਂਟ ਦੌਰਾਨ ਮੈਟ ਹਾਰਡੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਦਰਅਸਲ ਮੈਟ ਦਾ ਮੁਕਾਬਲਾ ਸੈਮੀ ਗਵੇਰਾ ਨਾਲ ਸੀ। ਸੈਮੀ ਦੇ ਹੱਥ 'ਚ ਗਲਤੀ ਨਾਲ ਕੁਰਸੀ ਲੱਗ ਗਈ। ਉਸ ਨੇ ਉਹ ਹੀ ਮੈਟ ਦੇ ਸਿਰ 'ਤੇ ਮਾਰ ਦਿੱਤੀ, ਜਿਸ ਨਾਲ ਉਸ ਦਾ ਸਿਰ ਖੂਨ ਨਾਲ ਲੱਥ-ਪੱਥ ਹੋ ਗਿਆ। ਦੋਵੇਂ ਰੈਸਲਰ ਪਿਛਲੇ ਕੁਝ ਦਿਨਾਂ ਤੋਂ ਇਕ ਦੂਜੇ ਦੇ ਪਿੱਛੇ ਹੋਏ ਸਨ। ਇਸ ਦੌਰਾਨ ਜਦੋਂ ਸੈਮੀ ਸਟੇਜ 'ਤੇ ਮੈਟ ਨੂੰ ਇਕ ਟੇਬਲ ਦੇ ਥੱਲ੍ਹੇ ਬੈਠਾ ਦਿਖਾਈ ਦਿੱਤਾ ਤਾਂ ਉਹ ਗੁੱਸੇ 'ਚ ਆ ਗਿਆ। ਉਸ ਨੇ ਇਕ ਕੁਰਸੀ ਫੜ ਕੇ ਉਸ ਦੇ ਸਿਰ 'ਚ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸਿਰ 'ਚ ਗੰਭੀਰ ਸੱਟ ਲੱਗ ਗਈ। ਸੁਰੱਖਿਆ ਕਾਮਿਆਂ ਨੇ ਦੋਵਾਂ ਪਹਿਲਵਾਨਾਂ ਨੂੰ ਵੱਖ ਕੀਤਾ। 

ਇਹ ਵੀ ਪੜ੍ਹੋਂ : ਡੁੱਬਦੇ ਬੱਚਿਆਂ ਨੂੰ ਬਚਾਉਣ ਵਾਲੇ ਮ੍ਰਿਤਕ ਨੌਜਵਾਨ ਦੀ ਕੁਰਬਾਨੀ ਨੂੰ ਸੁਖਬੀਰ ਬਾਦਲ ਨੇ ਕੀਤਾ ਸਲਾਮ

45 ਸਾਲ ਦੇ ਮੈਟ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਉਸ ਦੇ 13 ਟਾਂਕੇ ਲੱਗੇ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਵੀ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਨੇ ਲਿਖਿਆ 'ਕੀ ਸੱਚੀ ਅਜਿਹਾ ਹੋਣ ਚਾਹੀਦਾ ਹੈ। ਉਹ ਚਿੰਤਾ 'ਚ ਹਨ। ਇਕ ਨੇ ਲਿਖਿਆ - ਕੀ ਕੋਈ ਦੱਸ ਸਕਦਾ ਹੈ ਕਿ ਇਹ ਕੀ ਹੋਇਆ ਹੈ। ਦੇਖੋ ਵੀਡੀਓ - 


Baljeet Kaur

Content Editor

Related News