ਡਬਲਯੂ. ਟੀ. ਸੀ. ਫਾਈਨਲ 7 ਤੋਂ 11 ਜੂਨ ਤੱਕ ‘ਦਿ ਓਵਲ’ ''ਚ ਖੇਡਿਆ ਜਾਵੇਗਾ: ICC
Thursday, Feb 09, 2023 - 03:23 PM (IST)
ਦੁਬਈ (ਏਜੰਸੀ) - ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਚੋਟੀ ਦੀਆਂ ਦੋ ਟੈਸਟ ਟੀਮਾਂ ਵਿਚਾਲੇ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਫਾਈਨਲ 7 ਤੋਂ 11 ਜੂਨ ਤਕ ਦਿ ਓਵਲ ਵਿਚ ਖੇਡਿਆ ਜਾਵੇਗਾ, ਜਦਕਿ 12 ਜੂਨ ਰਿਜ਼ਰਵ ਦਿਨ ਹੋਵੇਗਾ। ਦਿ ਓਵਲ ਨੇ 100 ਤੋਂ ਵੱਧ ਟੈਸਟ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ ਤੇ ਜੂਨ ਵਿਚ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ਦੀਆਂ ਟਾਪ-2 ਟੀਮਾਂ ਇੱਥੇ ਆਹਮੋ-ਸਾਹਮਣੇ ਹੋਣਗੀਆਂ।
ਆਈ. ਸੀ. ਸੀ. ਡਬਲਯੂ. ਟੀ. ਸੀ. ਫਾਈਨਲ ਟੈਸਟ ਕੈਲੰਡਰ ਦਾ ਚੋਟੀ ਦਾ ਮੁਕਾਬਲਾ ਹੈ। ਆਈ.ਸੀ.ਸੀ. ਡਬਲਯੂ.ਟੀ.ਸੀ. ਦੀਆਂ ਚੋਟੀ ਦੀਆਂ ਦੋ ਟੀਮਾਂ ਦਾ ਫੈਸਲਾ ਦੋ ਸਾਲਾਂ ਵਿੱਚ 24 ਸੀਰੀਜ਼ ਅਤੇ 61 ਟੈਸਟ ਮੈਚ ਖੇਡਣ ਤੋਂ ਬਾਅਦ ਹੋਵੇਗਾ। ਫਾਈਨਲ ਖੇਡਣ ਵਾਲੀਆਂ ਚੋਟੀ ਦੀਆਂ ਦੋ ਟੀਮਾਂ ਦਾ ਫੈਸਲਾ ਹੋਣਾ ਅਜੇ ਬਾਕੀ ਹੈ ਪਰ ਅਗਲੇ ਕੁਝ ਹਫਤਿਆਂ ਵਿੱਚ ਕਈ ਮਹੱਤਵਪੂਰਨ ਮੈਚ ਹੋਣੇ ਹਨ ਜੋ ਚੋਟੀ ਦੀਆਂ ਦੋ ਟੀਮਾਂ ਦਾ ਫੈਸਲਾ ਕਰਨਗੇ।