WTA Finals: ਸਵੀਆਟੇਕ ਨੇ ਕਸਾਤਕਿਨਾ ਨੂੰ ਹਰਾਇਆ, ਕੈਰੋਲਿਨ ਨੇ ਕੋਕੋ ਗੋਫ ਨੂੰ ਹਰਾਇਆ
Thursday, Nov 03, 2022 - 04:09 PM (IST)
ਫੋਰਟ ਵਰਥ : ਵਿਸ਼ਵ ਦੀ ਨੰਬਰ ਇੱਕ ਖਿਡਾਰਨ ਇਗਾ ਸਵੀਆਟੇਕ ਨੇ ਡਬਲਯੂਟੀਏ ਫਾਈਨਲਜ਼ ਟੈਨਿਸ ਟੂਰਨਾਮੈਂਟ ਵਿੱਚ ਡਾਰੀਆ ਕਾਸਤਕਿਨਾ 'ਤੇ ਰਾਊਂਡ-ਰੋਬਿਨ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਸਵੀਆਟੇਕ ਨੇ ਸਿਖਰਲੇ 10 ਵਿੱਚ ਸ਼ਾਮਲ ਖਿਡਾਰੀਆਂ ਖ਼ਿਲਾਫ਼ ਲਗਾਤਾਰ 13 ਮੈਚ ਜਿੱਤੇ ਹਨ, ਜੋ ਪਿਛਲੇ 15 ਸਾਲਾਂ ਵਿੱਚ ਮਹਿਲਾ ਸਿੰਗਲਜ਼ ਖਿਡਾਰਨ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਮੰਗਲਵਾਰ ਨੂੰ ਉਸ ਨੇ ਕਸਾਤਕਿਨਾ ਨੂੰ ਸਿੱਧੇ ਸੈੱਟਾਂ ਵਿੱਚ 6-2, 6-3 ਨਾਲ ਹਰਾਇਆ।
ਇਹ ਵੀ ਪੜ੍ਹੋ : ਕੋਹਲੀ ਗਜ਼ਬ ਦੇ ਇਨਸਾਨ ਹਨ ਅਤੇ ਟੀ-20 ਵਿਸ਼ਵ ਕੱਪ 'ਚ ਉਸ ਦੇ ਅੰਕੜੇ ਵੀ ਗਜ਼ਬ ਹਨ : ਵਾਟਸਨ
ਸਵੀਆਟੇਕ 2022 ਵਿੱਚ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਹੈ। ਇਸ ਦੌਰਾਨ ਉਸਨੇ ਦੋ ਗ੍ਰੈਂਡ ਸਲੈਮ ਤੋਂ ਇਲਾਵਾ ਅੱਠ ਹੋਰ ਟੂਰਨਾਮੈਂਟਾਂ ਵਿੱਚ ਖਿਤਾਬ ਜਿੱਤੇ। ਇਸ ਸਾਲ ਟੂਰ 'ਤੇ ਉਸ ਨੇ 65 ਮੈਚ ਜਿੱਤੇ ਜਦਕਿ ਸਿਰਫ਼ ਅੱਠ ਹਾਰੇ। ਸਵੀਆਟੇਕ ਚੋਟੀ ਦੇ 10 ਖਿਡਾਰਨਾਂ ਦੇ ਖਿਲਾਫ ਆਪਣੀ ਸਟ੍ਰੀਕ ਨੂੰ 14 ਤੱਕ ਵਧਾਉਣ ਦੀ ਕੋਸ਼ਿਸ਼ ਕਰੇਗੀ ਜਦੋਂ ਉਹ ਅਗਲੀ ਵਾਰ ਵਿਸ਼ਵ ਦੀ ਛੇਵੇਂ ਨੰਬਰ ਦੀ ਕੈਰੋਲਿਨ ਗਾਰਸੀਆ ਨਾਲ ਭਿੜੇਗੀ। ਕੈਰੋਲਿਨ ਨੇ ਅਮਰੀਕਾ ਦੀ 18 ਸਾਲਾ ਕੋਕੋ ਗੋਫ ਨੂੰ 6-4, 6-3 ਨਾਲ ਹਰਾਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।