ਕੁਸ਼ਤੀ : ਵਿਨੇਸ਼ ਜਿੱਤੀ ਪਰ ਮੁੰਬਈ ਮਹਾਰਥੀ ਨੂੰ ਮਿਲੀ ਹਾਰ
Tuesday, Jan 22, 2019 - 01:59 AM (IST)

ਲੁਧਿਆਣਾ- ਏਸ਼ੀਆਈ ਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਟ ਨੇ ਪ੍ਰੋ ਕੁਸ਼ਤੀ ਲੀਗ (ਪੀ. ਡਬਲਯੂ. ਐੱਲ.) ਦੇ ਮੁਕਾਬਲੇ ਵਿਚ ਸੋਮਵਾਰ ਨੂੰ ਇੱਥੇ 2017 ਦੀ ਵਿਸ਼ਵ ਚੈਂਪੀਅਨ ਵੇਨੇਸਾ ਕਲਾਦਜਿਸਕਾਯਾ ਨੂੰ ਰੋਮਾਂਚਕ ਮੁਕਾਬਲੇ ਵਿਚ ਹਰਾ ਦਿੱਤਾ ਪਰ ਯੂ. ਪੀ. ਦੰਗਲ ਵਿਰੁੱਧ ਉਸ ਦੀ ਟੀਮ ਮੁੰਬਈ ਮਹਾਰਥੀ ਜਿੱਤ ਦਰਜ ਨਹੀਂ ਕਰ ਸਕੀ।
ਐਪ ਮਾਏ ਤੇ ਸਰਿਤਾ ਦੀ ਸ਼ਾਨਦਾਰ ਖੇਡ ਨਾਲ ਯੂ. ਪੀ. ਦੰਗਲ ਨੇ ਪੀ. ਡਬਲਯੂ. ਐੱਲ. ਦੇ ਚੌਥੇ ਸੈਸ਼ਨ ਵਿਚ ਮੁੰਬਈ ਮਹਾਰਥੀ ਨੂੰ 4-3 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਇਸ ਹਾਰ ਨਾਲ ਮੁੰਬਈ ਮਹਾਰਥੀ ਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ।
ਮੁੰਬਈ ਮਹਾਰਥੀ ਦਾ ਸਰਵਸ੍ਰੇਸ਼ਠ ਦਾਅ ਏਸ਼ੀਆਈ ਤੇ ਰਾਸ਼ਟਰੀ ਖੇਡਾਂ ਦੀ ਚੈਂਪੀਅਨ ਵਿਨੇਸ਼ ਫੋਗਟ 'ਤੇ ਸੀ। ਵਿਨੇਸ਼ ਨੂੰ 2017 ਦੀ ਵਿਸ਼ਵ ਚੈਂਪੀਅਨ ਵੇਨੇਸਾ ਕਲਾਦਜਿੰਸਕਾਯਾ ਤੋਂ ਜ਼ਬਰਦਸਤ ਚੁਣੌਤੀ ਮਿਲੀ। ਵਿਨੇਸ਼ 53 ਕਿ. ਗ੍ਰਾ. ਦਾ ਮਹਿਲਾ ਮੁਕਾਬਲਾ 5-3 ਨਾਲ ਜਿੱਤਣ 'ਚ ਸਫਲ ਰਹੀ। ਇਸ ਜਿੱਤ ਨਾਲ ਮੁੰਬਈ 2-2 ਨਾਲ ਬਰਾਬਰ ਹੋ ਗਈ ਸੀ। ਐਪ ਮਾਪੇ ਨੇ ਰੋਮਾਂਚਕ ਮੁਕਾਬਲੇ ਵਿਚ 2017 ਦੇ ਵਿਸ਼ਵ ਚੈਂਪੀਅਨਸ਼ਿਪ ਦੇ ਉਪ ਜੇਤੂ ਸੇਨੇਥ ਨੇਥੇਮ ਨੂੰ 5-3 ਨਾਲ ਹਰਾ ਕੇ ਯੂ. ਪੀ. ਦੰਗਲ ਦੀ ਜਿੱਤ ਪੱਕੀ ਕੀਤੀ।