ਗੰਗਾ 'ਚ ਬਿਨਾਂ ਮੈਡਲ ਵਹਾਏ ਵਾਪਸ ਪਰਤੇ ਪਹਿਲਵਾਨ, ਸਰਕਾਰ ਨੂੰ ਦਿੱਤਾ ਪੰਜ ਦਿਨਾਂ ਦਾ ਸਮਾਂ
05/30/2023 7:57:04 PM

ਸਪਰੋਟਸ ਡੈਸਕ- ਪਹਿਲਵਾਨ ਹਰਿਦੁਆਰ 'ਚ ਗੰਗਾ 'ਚ ਮੈਡਲ ਵਹਾਉਣ ਦੇ ਇਰਾਦੇ ਨੂੰ ਛੱਡ ਕੇ ਵਾਪਸ ਪਰਤ ਰਹੇ ਹਨ। ਪਹਿਲਵਾਨਾਂ ਨੇ ਇਹ ਮੈਡਲ ਕਿਸਾਨ ਆਗੂ ਨਰੇਸ਼ ਟਿਕੈਤ ਤੇ ਹੋਰ ਕਿਸਾਨ ਆਗੂਆਂ ਨੂੰ ਸੌਂਪ ਦਿੱਤੇ ਹਨ। ਉਨ੍ਹਾਂ ਨੇ ਕਿਸਾਨ ਆਗੂਆਂ ਦੇ ਸਮਝਾਉਣ ਮਗਰੋਂ ਪਹਿਲਵਾਨਾਂ ਨੇ ਸਰਕਾਰ ਨੂੰ ਪੰਜ ਦਿਨਾਂ ਦਾ ਸਮਾਂ ਦਿੱਤਾ ਹੈ ਜੇਕਰ ਫਿਰ ਵੀ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਣ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਗਲਾ ਕਦਮ ਚੁੱਕਣਗੇ।
ਇਸ ਤੋ ਪਹਿਲਾਂ ਦੇ ਖਿਲਾਫ ਧਰਨਾ ਦੇ ਰਹੇ ਪਹਿਲਵਾਨਾਂ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੇ ਮੈਡਲ ਗੰਗਾ 'ਚ ਵਹਾਉਣਗੇ।। ਇਸ ਲਈ ਉਹ ਹਰਿਦੁਆਰ 'ਚ ਹਰਿ ਕੀ ਪੌੜੀ ਪਹੁੰਚੇ ਸਨ। ਹਰਿ ਕੀ ਪੌੜੀ 'ਤੇ ਮੌਜੂਦ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੀਆਂ ਅੱਖਾਂ 'ਚ ਹੰਝੂ ਹਨ। ਦੋਵੇਂ ਗੰਗਾ ਕਿਨਾਰੇ ਬੇਠੀਆਂ ਹਨ ਅਤੇ ਸਿਰ ਫੜ੍ਹ ਕੇ ਰੋ ਰਹੀਆਂ ਹਨ।
ਇਹ ਵੀ ਪੜ੍ਹੋ : ਲੱਗੇ 12 ਸੈਂਕੜੇ, 1124 ਛੱਕੇ... IPL 2023 'ਚ ਬਣੇ ਕਈ ਰਿਕਾਰਡ, ਆਓ ਪਾਉਂਦੇ ਹਾਂ ਇਕ ਝਾਤ
ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਹ ਮੈਡਲ ਨੂੰ ਗੰਗਾ 'ਚ ਵਹਾਉਣ ਜਾ ਰਹੇ ਹਨ ਕਿਉਂਕਿ ਜਿੰਨਾ ਪਵਿੱਤਰ ਗੰਗਾ ਨੂੰ ਮੰਨਿਆ ਜਾਂਦਾ ਹੈ, ਓਨੀ ਹੀ ਪਵਿੱਤਰਤਾ ਨਾਲ ਮਿਹਨਤ ਕਰਕੇ ਉਨ੍ਹਾਂ ਨੇ ਮੈਡਲ ਹਾਸਿਲ ਕੀਤੇ ਸਨ। ਗੰਗਾ 'ਚ ਮੈਡਲ ਵਹਾਉਣ ਤੋਂ ਬਾਅਦ ਰੈਸਲਰ ਦਿੱਲੀ ਸਥਿਤ ਇੰਡੀਆ ਗੇਟ 'ਤੇ ਮਰਨ ਵਰਤ ਰੱਖਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।