ਪਹਿਲਵਾਨ ਤੇਮਾਜੋਵ ਨੇ ਡੋਪਿੰਗ ਕਾਰਨ ਗੁਆਇਆ ਦੂਜਾ ਓਲੰਪਿਕ ਸੋਨ ਤਮਗਾ
Wednesday, Jul 24, 2019 - 02:23 AM (IST)

ਲੁਸਾਨੇ— ਪਹਿਲਵਾਨ ਤੇ ਰੂਸ ਦੇ ਰਾਜਨੇਤਾ ਆਰਤੁਰ ਤੇਮਾਜੋਵ ਤੋਂ ਡੋਪਿੰਗ ਦੇ ਕਾਰਨ ਦੂਜਾ ਓਲੰਪਿਕ ਸੋਨ ਤਮਗਾ ਵੀ ਵਾਪਸ ਲੈ ਲਿਆ ਗਿਆ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਕਿਹਾ ਕਿ ਤੇਮਾਜੋਵ ਨਾਲ 2012 ਲੰਡਨ ਓਲੰਪਿਕ ਦਾ 120 ਕਿ. ਗ੍ਰਾ. ਦਾ ਸੋਨ ਤਮਗਾ ਵਾਪਸ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਤੇਮਾਜੋਵ ਦਾ 2008 ਬੀਜਿੰਗ ਓਲੰਪਿਕ ਦਾ ਸੋਨ ਤਮਗਾ ਵੀ ਲੈ ਲਿਆ ਸੀ। ਆਈ. ਓ. ਸੀ. ਨੇ ਕਿਹਾ ਕਿ ਤੇਮਾਜੋਵ ਨੂੰ ਪਾਬੰਦੀਸ਼ੁਦਾ ਸਟੇਰਾਇਡ ਤੁਰਿਨਾਬੋਲ ਦੇ ਲਈ ਸਕਾਰਾਤਮਕ ਪਾਇਆ ਗਿਆ ਹੈ।