ਕਤਲ ਦਾ ਮਾਮਲਾ ਪਹਿਲਾ ਨਹੀਂ, ਕਈ ਵਾਰ ਬੁਰੀ ਤਰ੍ਹਾਂ ਵਿਵਾਦਾਂ ’ਚ ਫਸ ਚੁੱਕੇ ਹਨ ਸੁਸ਼ੀਲ ਕੁਮਾਰ

Sunday, May 23, 2021 - 05:00 PM (IST)

ਸਪੋਰਟਸ ਡੈਸਕ— ਦਿੱਲੀ ਦੇ ਛੱਤਰਸਾਲ ਸਟੇਡੀਅਮ ’ਚ ਪਹਿਲਵਾਨ ਸੁਸ਼ੀਲ ਕੁਮਾਰ ਨਾਲ ਝਗੜੇ ਦੇ ਬਾਅਦ ਪਹਿਲਵਾਨ ਸਾਗਰ ਧਨਖੜ ਦੀ ਹਸਪਤਾਲ ’ਚ ਮੌਤ ਹੋ ਗਈ ਸੀ। ਇਸ ਮਾਮਲੇ ’ਚ ਫ਼ਰਾਰ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ 18 ਦਿਨਾਂ ਬਾਅਦ ਪੁਲਸ ਨੇ ਦਿੱਲੀ ਤੋਂ ਗਿ੍ਰਫ਼ਤਾਰ ਕਰ ਲਿਆ। ਸੁਸ਼ੀਲ ਦੇ ਨਾਲ ਹੀ ਉਨ੍ਹਾਂ ਦੇ ਇਕ ਹੋਰ ਸਾਥੀ ਨੂੰ ਵੀ ਗਿ੍ਰਫ਼ਤਾਰ ਕਰ ਲਿਆ ਗਿਆ। ਸੁਸ਼ੀਲ ਦੀ ਗਿ੍ਰਫ਼ਤਾਰੀ ਲਈ ਦਿੱਲੀ ਪੁਲਸ ਨੇ ਲੁਕ ਆਊਟ ਨੋਟਿਸ ਤੇ ਉਸ ਦਾ ਪਤਾ ਦਸਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ। ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਸੁਸ਼ੀਲ ਕੁਮਾਰ ਫਸੇ ਹਨ, ਉਨ੍ਹਾਂ ਦਾ ਵਿਵਾਦਾ ਨਾਲ ਪੁਰਾਣਾ ਨਾਤਾ ਹੈ। ਆਓ ਜਾਣਦੇ ਹਾਂ ਸੁਸ਼ੀਲ ਕੁਮਾਰ ਨਾਲ ਜੁੜੇ ਕੁਝ ਵੱਡੇ ਵਿਵਾਦਾਂ ਬਾਰੇ-

PunjabKesari

ਸਾਲ 2016 ’ਚ ਰੀਓ ਓਲੰਪਿਕ ਤੋਂ ਪਹਿਲਾਂ 74 ਕਿਲੋ ਵਰਗ ਕੈਟੇਗਰੀ ’ਚ ਪਹਿਲਵਾਨ ਨਰਸਿੰਘ ਯਾਦਵ ਡੋਪਿੰਗ ਮਾਮਲੇ ’ਚ ਫਸੇ ਸਨ। ਨਰਸਿੰਘ ਨੇ ਸੁਸ਼ੀਲ ’ਤੇ ਡੋਪਿੰਗ ’ਚ ਫਸਾਉਣ ਦਾ ਦੋਸ਼ ਲਾਇਆ ਸੀ ਕਿਉਂਕਿ ਇਸ ਵਰਗ ’ਚ ਉਨ੍ਹਾਂ ਨੇ ਸੁਸ਼ੀਲ ਨੂੰ ਹਰਾਇਆ ਸੀ। ਸੁਸ਼ੀਲ ਨੇ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਉਹ ਉਨ੍ਹਾਂ ਦੇ ਛੋਟੇ ਭਰਾ ਵਰਗੇ ਹਨ। ਸੁਸ਼ੀਲ ਸੱਟ ਕਾਰਨ ਓਲੰਪਿਕ ਕੁਆਲੀਫ਼ਾਇਰ ’ਚ ਹਿੱਸਾ ਨਹੀਂ ਲੈ ਸਕੇ ਸਨ।
ਇਹ ਵੀ ਪੜ੍ਹੋ : ਪਿਤਾ ਦੇ ਦਿਹਾਂਤ ਦੇ ਤਿੰਨ ਦਿਨ ਬਾਅਦ ਸਚਿਨ ਨੇ ਖੇਡੀ ਸੀ ਯਾਦਗਾਰ ਪਾਰੀ, ਮਿਲਿਆ ਸੀ ਪਲੇਅਰ ਆਫ਼ ਦਿ ਮੈਚ ਦਾ ਖ਼ਿਤਾਬ

2018 ’ਚ ਕਾਮਨਵੈਲਥ ਗੇਮਸ ਲਈ ਕੁਆਲੀਫ਼ਾਈ ਕਰਨ ’ਤੇ ਸੁਸ਼ੀਲ ਦਾ ਮੁਕਾਬਲਾ ਦਿੱਲੀ ’ਚ ਪ੍ਰਵੀਨ ਰਾਣਾ ਨਾਲ ਹੋਇਆ। ਇਸ ਮੁਕਾਬਲੇ ’ਚ ਸੁਸ਼ੀਲ ਦੀ ਜਿੱਤ ਦੇ ਬਾਅਦ ਉਨ੍ਹਾਂ ਦੇ ਤੇ ਪ੍ਰਵੀਨ ਦੇ ਸਮਰਥਕਾਂ ਵਿਚਾਲੇ ਕੁੱਟਮਾਰ ਹੋਈ ਸੀ ਤੇ ਮਾਮਲਾ ਪੁਲਸ ਸਟੇਸ਼ਨ ਤਕ ਵੀ ਪਹੁੰਚਿਆ ਸੀ।

PunjabKesari

ਸਾਲ 2019 ’ਚ ਹੋਏ ਇਕ ਮੁਕਾਬਲੇ ’ਚ ਸੁਸ਼ੀਲ ਨੇ ਖੇਡ ਦੇ ਦੌਰਾਨ ਪਹਿਲਵਾਨ ਜਤਿੰਦਰ ਦੀ ਖੱਬੀ ਅੱਖ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਤੋਂ ਬਾਅਦ ਵਿਵਾਦ ਵੀ ਹੋਇਆ। ਜਤਿੰਦਰ ਕਾਫ਼ੀ ਦਰਦ ’ਚ ਸਨ ਤੇ ਸੁਸ਼ੀਲ ਨੇ ਇਸ ਲਈ ਮੁਆਫ਼ੀ ਵੀ ਮੰਗੀ ਸੀ ਪਰ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਹ ਜਾਣਬੁੱਝ ਕੇ ਕੀਤਾ। ਇਸ ਮੁਕਾਬਲੇ ’ਚ ਉਨ੍ਹਾਂ ਨੇ ਪਹਿਲਵਾਨ ਦੀਆਂ ਉਂਗਲਾਂ ਵੀ ਮਰੋੜੀਆਂ ਸਨ ਜਿਸ ਨੂੰ ਰੈਫ਼ਰੀ ਨੇ ਨਜ਼ਰਅੰਦਾਜ਼ ਕਰ ਦਿੱਤਾ ਸੀ।
ਇਹ ਵੀ ਪੜ੍ਹੋ : UAE ’ਚ ਹੋ ਸਕਦੇ ਨੇ IPL ਦੇ ਬਾਕੀ ਬਚੇ ਹੋਏ 31 ਮੈਚ, ਜਾਣੋ ਕਦੋਂ ਸ਼ੁਰੂ ਹੋ ਸਕਦੈ ਟੂਰਨਾਮੈਂਟ

ਰਾਸ਼ਟਰੀ ਪੱਧਰ ਦੀ ਰੈਸਲਿੰਗ ਚੈਂਪੀਅਨਸ਼ਿਪ ’ਚ ਸੁਸ਼ੀਲ ਕੁਮਾਰ ਨੂੰ ਤਿੰਨ ਪਹਿਲਵਾਨਾਂ ਨੇ ਵਾਕਓਵਰ (ਵਿਰੋਧੀ ਪਹਿਲਵਾਨ ਦਾ ਲੜਨ ਤੋਂ ਇਨਕਾਰ) ਦੇ ਦਿੱਤਾ ਸੀ। ਉਦੋਂ ਸੁਸ਼ੀਲ ’ਤੇ ਵਿਰੋਧੀ ਖਿਡਾਰੀਆਂ ਨੂੁੰ ਮੈਚ ਨਾ ਲੜਨ ਲਈ ਡਰਾਉਣ ਦਾ ਦੋਸ਼ ਲੱਗਾ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News