ਪਹਿਲਵਾਨ ਪੂਨੀਆ ਨੇ ਰੈਂਕਿੰਗ ਸੀਰੀਜ਼ ਮੁਕਾਬਲੇ ਦੇ ਫਾਈਨਲ ''ਚ ਬਣਾਈ ਜਗ੍ਹਾ

Sunday, Jan 19, 2020 - 09:31 AM (IST)

ਪਹਿਲਵਾਨ ਪੂਨੀਆ ਨੇ ਰੈਂਕਿੰਗ ਸੀਰੀਜ਼ ਮੁਕਾਬਲੇ ਦੇ ਫਾਈਨਲ ''ਚ ਬਣਾਈ ਜਗ੍ਹਾ

ਸਪੋਰਟਸ ਡੈਸਕ— ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਸ਼ਨੀਵਾਰ ਨੂੰ ਇੱਥੇ ਰੈਂਕਿੰਗ ਸੀਰੀਜ਼ ਮੁਕਾਬਲੇ ਦੇ 65 ਕਿਲੋਗ੍ਰਾਮ ਦੇ ਫਾਈਨਲ ਵਿਚ ਪੁੱਜ ਕੇ ਘੱਟੋ ਘੱਟ ਚਾਂਦੀ ਦਾ ਤਮਗ਼ਾ ਪੱਕਾ ਕਰ ਲਿਆ ਹੈ। ਪੂਨੀਆ ਨੂੰ ਪਹਿਲੇ ਦੌਰ ਵਿਚ ਅਮਰੀਕਾ ਦੇ ਜੈਨ ਐਲਨ ਰਦਰਫੋਰਡ ਵਿਰੁੱਧ ਪਸੀਨਾ ਵਹਾਉਣਾ ਪਿਆ। ਹਾਲਾਂਕਿ ਉਹ 5-4 ਨਾਲ ਜਿੱਤ ਦਰਜ ਕਰਨ ਵਿਚ ਸਫਲ ਰਹੇ। ਕੁਆਰਟਰ ਫਾਈਨਲ ਵਿਚ ਭਾਰਤੀ ਪਹਿਲਵਾਨ ਨੇ ਅਮਰੀਕਾ ਦੇ ਜੋਸਫ ਕ੍ਰਿਸਟੋਫਰ ਮੈਕ ਕੇਨਾ ਨੂੰ 4-2 ਨਾਲ ਮਾਤ ਦਿੱਤੀ ਸੀ ਤੇ ਫੇਰ ਸੈਮੀਫਾਈਨਲ ਵਿਚ ਯੁਕਰੇਨ ਦੇ ਵਾਸਿਲ ਸੁਪਤਾਰ ਦਾ ਸਫ਼ਰ 6-4 ਨਾਲ ਖ਼ਤਮ ਹੋਇਆ। ਪੂਨੀਆ ਦਾ ਸਾਹਮਣਾ ਹੁਣ ਫਾਈਨਲ ਵਿਚ ਅਮਰੀਕਾ ਦੇ ਪਹਿਲਵਾਨ ਜਾਰਡਨ ਮਾਈਕਲ ਓਲੀਵਾਰ ਨਾਲ ਹੋਵੇਗਾ।

ਇਸ ਤੋਂ ਇਲਾਵਾ ਜਤਿੰਦਰ ਦੀ 74 ਕਿਲੋਗ੍ਰਾਮ ਵਿਚ ਅਤੇ ਵਿਸ਼ਵ ਮੁਕਾਬਲੇ ਦੇ ਚਾਂਦੀ ਤਮਗ਼ਾਧਾਰੀ ਦੀਪਕ ਪੂਨੀਆ ਦੀ 86 ਕਿਲੋ ਭਾਰ ਵਿਚ ਮੁਹਿੰਮ ਖ਼ਤਮ ਹੋ ਗਈ ਹੈ। ਜਤਿੰਦਰ ਨੇ ਪਹਿਲੇ ਦੌਰ ਵਿਚ ਯੁਕਰੇਨ ਦੇ ਡੈਨਿਸ ਪਾਵਲੋਵ ਨੂੰ 10-1 ਨਾਲ ਹਰਾਇਆ ਸੀ ਤੇ ਉਹ ਕੁਆਰਟਰ ਫਾਈਨਲ ਵਿਚ ਤੁਰਕੀ ਦੇ ਸੋਨੇਰ ਦੇਮਿਰਤਾਸ ਤੋਂ 0-4 ਨਾਲ ਹਾਰ ਗਿਆ। ਉਸ ਨੂੰ ਰੇਪੇਚੇਜ ਵਿਚ ਖੇਡਣ ਦਾ ਮੌਕਾ ਮਿਲਿਆ ਕਿਉਂਕਿ ਦੇਮਿਰਤਾਸ ਫਾਈਨਲ ਵਿਚ ਪੁੱਜ ਗਿਆ ਸੀ। ਇਹ ਭਾਰਤੀ ਪਹਿਲਵਾਨ ਇਸ ਮੌਕਾ ਦੇ ਲਾਹਾ ਨਹੀਂ ਲੈ ਸਕਿਆ ਤੇ ਕਜ਼ਾਖਿਸਤਾਨ ਦੇ ਦਾਨੀਆਰ ਕਾਈਸਾਨੋਵ ਤੋਂ 2-9 ਨਾਲ ਹਾਰ ਗਿਆ। ਉਥੇ ਦੀਪਕ ਨੂੰ ਸ਼ੁਰੂਆਤੀ ਦੌਰ ਵਿਚ ਪੁਅਰਤੋ ਰਿਕੋ ਦੇ ਇਥਾਨ ਐਡ੍ਰੀਅਨ ਰਾਮੋ ਤੋਂ 1-11 ਨਾਲ ਮਾਤ ਦਾ ਸਾਹਮਣਾ ਕਰਨਾ ਪਿਆ। ਰਵੀ ਕੁਮਾਰ ਦਹੀਆ 57 ਕਿੱਲੋ ਦੀ ਬਜਾਏ 61 ਕਿੱਲੋ ਵਿਚ ਹਿੱਸਾ ਲੈ ਰਹੇ ਹਨ, ਉਨ੍ਹਾਂ ਨੇ ਦੋਵੇਂ ਦੌਰ ਜਿੱਤੇ ਲਏ ਹਨ।


author

Tarsem Singh

Content Editor

Related News