ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਬਣ ਕੇ ਤਿਆਰ, ICC ਨੇ ਸ਼ੇਅਰ ਕੀਤੀ ਫੋਟੋ

02/18/2020 1:17:27 PM

ਸਪੋਰਟਸ ਡੈਸਕ— ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਭਾਰਤ 'ਚ ਅਹਿਮਦਾਬਾਦ ਦੇ ਮੋਟੇਰਾ 'ਚ ਬਣ ਕੇ ਲਗਭਗ ਤਿਆਰ ਹੋ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਇਸ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ 24 ਫਰਵਰੀ ਨੂੰ ਕਰਨ ਵਾਲੇ ਹਨ। ਆਈ. ਸੀ. ਸੀ. ਨੇ ਇਸ ਸਟੇਡੀਅਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਦਰਸ਼ਕ ਸਮਰੱਥਾ 1 ਲੱਖ 10 ਹਜ਼ਾਰ ਹੋਵੇਗੀ। ਪਹਿਲਾਂ ਇਸ ਨੂੰ ਮੋਟੇਰਾ ਸਟੇਡੀਅਮ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਉਸ ਦੀ ਦਰਸ਼ਕ ਸਮਰੱਥਾ 49 ਹਜ਼ਾਰ ਸੀ। ਉਸ ਸਟੇਡੀਅਮ ਨੂੰ ਸਾਲ 1982 'ਚ ਬਣਾਇਆ ਗਿਆ ਸੀ। ਹੁਣ ਇਸ ਸਟੇਡੀਅਮ ਨੂੰ ਨਾਂ ਦੇ ਨਾਲ-ਨਾਲ ਇਕ ਨਵੀਂ ਪਹਿਚਾਣ ਵੀ ਮਿਲਣ ਵਾਲੀ ਹੈ।

PunjabKesari

ਸਰਦਾਰ ਪਟੇਲ ਸਟੇਡੀਅਮ ਨਾਂ ਨਾਲ ਬਣੇ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ ਪਹਿਲਾਂ ਨਾਲੋਂ ਕਈ ਗੁਣਾ ਜ਼ਿਅਦਾ ਹੈ। ਜੋ ਕਿ ਦੁਨੀਆ ਦੇ ਹੁਣ ਤਕ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਮੈਲਬਰਨ ਕ੍ਰਿਕਟ ਸਟੇਡੀਅਮ ਮਤਲਬ MCA ਤੋਂ ਵੀ ਤਕਰੀਬਨ 10 ਹਜ਼ਾਰ ਜ਼ਿਆਦਾ ਹੈ। ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ICC) ਨੇ ਇਸ ਸਟੇਡੀਅਮ ਦੀ ਇਕ ਨਵੀਂ ਫੋਟੋ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਮੋਟੇਰਾ ਕ੍ਰਿਕਟ ਸਟੇਡੀਅਮ ਬਣ ਕੇ ਤਿਆਰ ਹੈ। ਇਸ ਦੀ ਦਰਸ਼ਕ ਸਮਰੱਥਾ 1,10,000 ਹੋਵੇਗੀ।

PunjabKesari

ਮੋਟੇਰਾ 'ਚ ਸਰਦਾਰ ਪਟੇਲ ਸਟੇਡੀਅਮ 63 ਏਕੜ ਖੇਤਰ 'ਚ ਕਰੀਬ 700 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ। ਇਸ ਸਟੇਡੀਅਮ 'ਚ ਮੁੱਖ ਮੈਦਾਨ ਤੋਂ ਇਲਾਵਾ 3 ਪ੍ਰੈਕਟਿਸ ਗਰਾਊਂਡ ਅਤੇ ਇਕ ਇੰਡੋਰ ਅਕੈਡਮੀ ਵੀ ਹੈ। ਇਸ ਦਾ ਡਿਜ਼ਾਇਨ ਮਸ਼ੂਹਰ ਆਰਕੀਟੈਕਚਰ ਪੋਪੁਲਸ ਨੇ ਤਿਆਰ ਕੀਤਾ ਹੈ। ਪੋਪੁਲਸ ਨੇ ਹੀ ਮੈਲਬਰਨ ਕ੍ਰਿਕਟ ਗਰਾਊਂਡ ਨੂੰ ਵੀ ਡਿਜ਼ਾਈਨ ਕੀਤਾ ਸੀ। ਇਸ ਸਟੇਡੀਅਮ 'ਚ 3 ਹਜ਼ਾਰ ਕਾਰਾਂ ਅਤੇ 10 ਹਜ਼ਾਰ ਤੋਂ ਜ਼ਿਆਦਾ ਦੋ ਪਹਿਏ ਵਾਹਨ ਪਾਰਕ ਕਰਨ ਲਈ ਸਥਾਨ ਹੈ।

PunjabKesariਇਸ ਤੋਂ ਇਲਾਵਾ ਸਟੇਡੀਅਮ ਦੇ ਕਲੱਬ ਹਾਊਸ 'ਚ 55 ਕਮਰੇ, ਓਲੰਪਿਕ ਸਾਇਜ਼ ਦਾ ਸਵਿਮਿੰਗ ਪੂਲ ਅਤੇ 76 ਕਾਰਪੋਰੇਟ ਬਾਕਸ, 4 ਡ੍ਰੈਸਿੰਗ ਰੂਮ ਵੀ ਬਣਾਏ ਗਏ ਹਨ। ਇਸ ਸਟੇਡੀਅਮ 'ਚ ਕ੍ਰਿਕਟ ਤੋਂ ਫੁੱਟਬਾਲ, ਹਾਕੀ, ਬਾਸਕੇਟਬਾਲ, ਕਬੱਡੀ, ਮੁੱਕੇਬਾਜ਼ੀ, ਲਾਨ ਟੈਨਿਸ, ਐਥਲੈਟਿਕਸ ਟ੍ਰੈਕ, ਸਕਵਾਸ਼, ਬਿਲੀਅਰਡਸ, ਬੈਡਮਿੰਟਨ ਅਤੇ ਤੈਰਾਕੀ ਜਿਵੇਂ ਹੋਰ ਖੇਡਾਂ ਦੇ ਪ੍ਰਬੰਧ ਵੀ ਹੋ ਸਕਣਗੇ।


Related News