ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਗ੍ਰੀਕੋ ਰੋਮਨ ''ਚੋਂ 3 ਹੋਰ ਭਾਰਤੀ ਪਹਿਲਵਾਨ ਬਾਹਰ

9/16/2019 2:07:04 AM

ਨੂਰ ਸੁਲਤਾਨ (ਕਜ਼ਾਕਿਸਤਾਨ)— ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਦਾ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਦੂਜੇ ਦਿਨ ਐਤਵਾਰ ਵੀ ਜਾਰੀ ਰਿਹਾ। ਭਾਰਤ ਦੇ ਤਿੰਨ ਹੋਰ ਪਹਿਲਵਾਨ ਕੁਝ ਹਾਸਲ ਕੀਤੇ ਬਿਨਾਂ ਚੈਂਪੀਅਨਸ਼ਿਪ ਵਿਚੋਂ ਬਾਹਰ ਹੋ ਗਏ। ਮਨੀਸ਼ ਨੂੰ 67 ਕਿ. ਗ੍ਰਾ., ਸੁਨੀਲ ਕੁਮਾਰ ਨੂੰ 87 ਕਿ. ਗ੍ਰਾ. ਤੇ ਰਵੀ ਨੂੰ 97 ਕਿ. ਗ੍ਰਾ. ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਕੱਲ 55 ਕਿ. ਗ੍ਰਾ. ਵਿਚ ਮਨਜੀਤ, 63 ਕਿ. ਗ੍ਰਾ. ਵਿਚ ਸਾਗਰ ਕੁਮਾਰ, 72 ਕਿ. ਗ੍ਰਾ. ਵਿਚ ਯੋਗੇਸ਼ ਤੇ 82 ਕਿ. ਗ੍ਰਾ. ਵਿਚ ਏਸ਼ੀਆਈ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਹਰਪ੍ਰੀਤ ਸਿੰਘ ਬਾਹਰ ਹੋ ਗਏ ਸਨ।


Gurdeep Singh

Edited By Gurdeep Singh