ਵਿਸ਼ਵ ਟੀ-20 ਨੂੰ ਹੁਣ ਟੀ-20 ਵਿਸ਼ਵ ਕੱਪ ਦੇ ਨਾਂ ਨਾਲ ਜਾਣਿਆ ਜਾਵੇਗਾ

11/23/2018 9:21:03 PM

ਦੁਬਈ - ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਵਿਸ਼ਵ ਟੀ-20 ਚੈਂਪੀਅਨਸ਼ਿਪ ਦਾ ਨਾਂ ਟੀ-20 ਵਿਸ਼ਵ ਕੱਪ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਇਸ ਨਾਲ ਟੂਰਨਾਮੈਂਟ ਦਾ ਦਰਜਾ ਇਕ ਦਿਨਾ ਤੇ ਟੈਸਟ ਸਵਰੂਪ ਦੀ ਤਰ੍ਹਾਂ ਹੋਵੇਗਾ।
ਆਈ. ਸੀ. ਸੀ. ਬੋਰਡ ਨੇ ਪਹਿਲਾਂ ਹੀ ਮੈਂਬਰ ਦੇਸ਼ਾਂ ਵਿਚਾਲੇ ਹੋਣ ਵਾਲੇ ਟੀ-20 ਮੈਚਾਂ ਨੂੰ ਕੌਮਾਂਤਰੀ ਮੈਚਾਂ ਦੀ ਮਾਨਤਾ ਦੇ ਦਿੱਤੀ ਹੈ। ਉਨ੍ਹਾਂ ਨੇ ਸਾਰੇ 104 ਮੈਂਬਰ ਦੇਸ਼ਾਂ ਲਈ ਖੇਤਰੀ ਕੁਆਲੀਫਿਕੇਸ਼ਨ ਨੂੰ ਲਾਗੂ ਕੀਤਾ ਹੈ। ਆਈ. ਸੀ. ਸੀ. ਦੇ ਕੈਲੰਡਰ ਵਿਚ 50 ਓਵਰਾਂ ਦੇ ਟੂਰਨਾਮੈਂਟ ਨੂੰ ਵਿਸ਼ਵ ਕੱਪ ਕਿਹਾ ਜਾਂਦਾ ਹੈ ਤੇ ਅਗਲੇ ਸਾਲ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸ਼ੂਰਆਤ ਹੋ ਰਹੀ ਹੈ। ਆਈ. ਸੀ. ਸੀ. ਨੇ ਇਕ ਬਿਆਨ ਵਿਚ ਕਿਹਾ, ''2020 ਵਿਚ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਦੇ ਅਗਲੇ ਸੈਸ਼ਨ ਨੂੰ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ 2020 ਤੇ ਆਈ. ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2020 ਦੇ ਨਾਂ ਨਾਲ ਜਾਣਿਆ ਜਾਵੇਗਾ।''
ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਦੇ ਨਾਲ ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਦੇ ਕਪਤਾਨ ਵਿਰਾਟ ਕੋਹਲੀ ਤੇ ਹਰਮਨਪ੍ਰੀਤ ਕੌਰ ਨੇ ਇਸ ਪਹਿਲ ਦਾ ਸਵਾਗਤ ਕੀਤਾ।


Related News