ਕੀ ਵਰਲਡ ਟੈਸਟ ਚੈਂਪੀਅਨਸ਼ਿਪ ਟੂਰਨਾਮੈਂਟ ਹੋ ਜਾਵੇਗਾ ਬੰਦ? ICC ਦੇ ਨਵੇਂ ਚੇਅਰਮੈਨ ਨੇ ਦਿੱਤੇ ਸੰਕੇਤ

Monday, Nov 30, 2020 - 04:40 PM (IST)

ਕੀ ਵਰਲਡ ਟੈਸਟ ਚੈਂਪੀਅਨਸ਼ਿਪ ਟੂਰਨਾਮੈਂਟ ਹੋ ਜਾਵੇਗਾ ਬੰਦ? ICC ਦੇ ਨਵੇਂ ਚੇਅਰਮੈਨ ਨੇ ਦਿੱਤੇ ਸੰਕੇਤ

ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ. ਸੀ. ਸੀ.) ਦੇ ਨਵੇਂ ਚੇਅਰਮੈਨ ਗ੍ਰੇਗ ਬਾਰਕਲੇ ਦਾ ਮੰਨਣਾ ਹੈ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਨਾਲ ਅਜੇ ਤਕ ਟੈਸਟ ਕ੍ਰਿਕਟ 'ਚ ਜਿਸ ਫਾਇਦੇ ਦੀ ਉਮੀਦ ਸੀ ਓਨਾ ਫਾਇਦਾ ਨਹੀਂ ਮਿਲਿਆ ਹੈ। ਆਈ. ਸੀ. ਸੀ. ਦੇ ਚੇਅਰਮੈਨ ਦੇ ਇਸ ਬਿਆਨ ਨਾਲ ਇਸ ਚੈਂਪੀਅਨਸ਼ਿਪ ਦੇ ਭਵਿੱਖ 'ਤੇ ਸ਼ੱਕ ਪੈਦਾ ਹੋ ਗਿਆ ਹੈ। ਬਾਰਕਲੇ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਅਸਰ ਵੀ ਇਸ ਚੈਂਪੀਅਨਸ਼ਿਪ 'ਤੇ ਪਿਆ ਹੈ।
ਇਹ ਵੀ ਪੜ੍ਹੋ : ਰੋਹਿਤ ਦੇ ਬਿਨਾ ਟੀਮ ਇੰਡੀਆ ਦਾ ਲਗਾਤਾਰ ਖ਼ਰਾਬ ਪ੍ਰਦਰਸ਼ਨ, ਦੇਖੋ ਹੈਰਾਨੀਜਨਕ ਅੰਕੜੇ

ਬਾਰਕਲੇ ਨੇ ਕਿਹਾ, ''ਮੈਨੂੰ ਨਹੀਂ ਲਗਦਾ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਨਾਲ ਟੈਸਟ ਕ੍ਰਿਕਟ ਨੂੰ ਕੁਝ ਖਾਸ ਉਤਸ਼ਾਹ ਮਿਲਿਆ ਹੈ। ਕੋਰੋਨਾ ਨਾਲ ਚੈਂਪੀਅਨਸ਼ਿਪ ਦੀਆਂ ਕਮੀਆਂ ਨਜ਼ਰ ਆਈਆਂ ਹਨ, ਜੋ ਮਾਮਲੇ ਪਹਿਲਾਂ ਵੀ ਸਨ। ਟੈਸਟ ਚੈਂਪੀਅਨਸ਼ਿਪ ਕਰਾਉਣ ਦਾ ਉਦੇਸ਼ ਟੈਸਟ ਕ੍ਰਿਕਟ 'ਚ ਲੋਕਾਂ ਦੀ ਦਿਲਚਸਪੀ ਵਧਾਉਣਾ ਸੀ।'' ਉਨ੍ਹਾਂ ਕਿਹਾ, ''ਇਕ ਆਦਰਸ਼ਵਾਦੀ ਨਜ਼ਰੀਏ ਤੋਂ ਦੇਖੀਏ ਤਾਂ ਇਸ ਦੇ ਕਈ ਫਾਇਦੇ ਹੋਣਗੇ। ਪਰ ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਮੈਨੂੰ ਨਹੀਂ ਲਗਦਾ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਨੇ ਅਜੇ ਤਕ ਉਹ ਹਾਸਲ ਕੀਤਾ ਹੈ, ਜਿਸ ਦੀ ਉਮੀਦ ਸੀ।
ਇਹ ਵੀ ਪੜ੍ਹੋ : IND vs AUS: ਸ਼ਰਮਨਾਕ ਹਾਰ ਦੇ ਬਾਅਦ ਗੰਭੀਰ ਨੇ ਵਿਰਾਟ ਦੀ ਕਪਤਾਨੀ 'ਤੇ ਉਠਾਏ ਸਵਾਲ
PunjabKesari
ਆਈ. ਸੀ. ਸੀ. ਨੇ ਹਾਲ ਹੀ 'ਚ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਪੋਜ਼ੀਸ਼ਨ 'ਚ ਬਦਲਾਅ ਕੀਤਾ ਸੀ ਜਿਸ ਦੇ ਬਾਅਦ ਆਸਟਰੇਲੀਆ ਨੇ ਭਾਰਤ ਨੂੰ ਪਿੱਛੇ ਛੱਡਦੇ ਹੋਏ ਟਾਪ ਪੋਜ਼ੀਸ਼ਨ ਹਾਸਲ ਕਰ ਲਈ ਹੈ। ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 2021 'ਚ ਲਾਰਡਸ ਮੈਦਾਨ 'ਤੇ ਚੋਟੀ ਦੀਆਂ 2 ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਕੋਵਿਡ-19 ਮਹਾਮਾਰੀ ਦੇ ਚਲਦੇ ਇਸ ਵਿਚਾਲੇ ਕਈ ਟੈਸਟ ਸੀਰੀਜ਼ ਮੁਲਤਵੀ ਹੋਈਆਂ ਹਨ, ਜਿਸ ਦਾ ਅਸਰ ਇਸ ਟੂਰਨਾਮੈਂਟ 'ਤੇ ਪੈ ਸਕਦਾ ਹੈ।


author

Tarsem Singh

Content Editor

Related News