ਮੋਹਾਲੀ ''ਚ ਬਣੇਗਾ ਵਿਸ਼ਵ ਪੱਧਰ ਇੰਡੋਰ ਸ਼ੂਟਿੰਗ ਰੇਂਜ

Tuesday, Jun 04, 2019 - 11:19 PM (IST)

ਚੰਡੀਗੜ੍ਹ— ਮੋਹਾਲੀ 'ਚ ਮਾਰਚ 2020 ਤਕ ਓਲੰਪਿਕ ਪੱਧਰ ਦਾ ਇੰਡੋਰ ਨਿਸ਼ਾਨੇਬਾਜ਼ੀ ਰੇਂਜ ਤਿਆਰ ਕਰ ਲਿਆ ਜਾਵੇਗਾ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਰੇਂਜ 'ਚ ਕੁੱਲ 80 ਟਾਰਗੇਟ ਹੋਣਗੇ ਤੇ ਇਲੇਕਟ੍ਰਾਨਿਕ ਸਕੋਰਬੋਰਡ ਦਾ ਵੀ ਇੰਤਜ਼ਾਮ ਹੋਵੇਗਾ।
ਸੋਢੀ ਨੇ ਰੇਂਜ ਦੀ ਨੀਂਹ ਰੱਖਣ ਤੋਂ ਬਾਅਦ ਕਿਹਾ ਕਿ ਇਹ ਸਟੇਟ ਆਫ ਦ ਆਰਟ ਦਸ ਮੀਟਰ ਇੰਡੋਰ ਨਿਸ਼ਾਨੇਬਾਜ਼ੀ ਰੇਂਜ ਮਾਰਚ 2020 ਤਕ ਤਿਆਰ ਹੋ ਜਾਵੇਗਾ। ਇਸਦਾ ਨਿਰਮਾਣ ਸੂਬਾ ਸਰਕਾਰ ਕਰਵਾਏਗੀ। ਇਸ 'ਤੇ 8.18 ਕਰੋੜ ਰੁਪਏ ਦੀ ਲਾਗਤ ਆਵੇਗੀ।


Gurdeep Singh

Content Editor

Related News