ਦੀਪਤੀ ਜੀਵਨਜੀ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ’ਚ 400 ਮੀਟਰ ਟੀ20 ਦੇ ਫਾਈਨਲ ’ਚ
Sunday, Sep 28, 2025 - 12:33 PM (IST)

ਨਵੀਂ ਦਿੱਲੀ–ਭਾਰਤ ਦੀ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮੁਹਿੰਮ ਸ਼ਾਨਦਾਰ ਤਰੀਕੇ ਨਾਲ ਸ਼ੁਰੂ ਹੋਈ ਜਦੋਂ ਦੌੜਾਕ ਦੀਪਤੀ ਜੀਵਨਜੀ ਨੇ ਇੱਥੇ ਸੈਸ਼ਨ ਦੇ ਸਰਵੋਤਮ ਪ੍ਰਦਰਸ਼ਨ ਦੇ ਨਾਲ ਮਹਿਲਾਵਾਂ ਦੀ 400 ਮੀਟਰ ਟੀ20 ਪ੍ਰਤੀਯੋਗਿਤਾ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਤੇਲੰਗਾਨਾ ਦੀ 22 ਸਾਲਾ ਖਿਡਾਰਨ ਨੇ ਸ਼ੁਰੂਆਤੀ ਦੌਰ ਦੀ ਦੂਜੀ ਹੀਟ ਵਿਚ 58.35 ਸੈਕੰਡ ਦਾ ਸਮਾਂ ਲੈ ਕੇ ਚੋਟੀ ਦਾ ਸਥਾਨ ਹਾਸਲ ਕੀਤਾ।