ਡਿਵਿਲੀਅਰਸ ਦੀ ਜਗ੍ਹਾ ਵਰਲਡ ਕੱਪ ਟੀਮ 'ਚ ਸ਼ਾਮਲ ਡੂਸਨ ਨੇ ਦੱਸੀ ਏ. ਬੀ. ਦੀ ਗਲਤੀ
Saturday, Jun 15, 2019 - 04:39 PM (IST)

ਸਪੋਰਟਸ ਡੈਸਕ : ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦਾ ਟੂਰਨਾਮੈਂਟ ਚੱਲ ਰਿਹਾ ਹੈ ਜਿਸ 'ਚ ਦੱਖਣ ਅਫਰੀਕਾ ਲਗਾਤਾਰ ਤਿੰਨ ਮੈਚ ਹਾਰ ਚੁੱਕਿਆ ਹੈ। ਦ. ਅਫਰੀਕਾ ਦੇ ਖਿਡਾਰੀ ਏ. ਬੀ ਡਿਵਿਲੀਅਰਸ ਜੋ ਕਿ ਸੰਨਿਆਸ ਲੈਣ ਤੋਂ ਬਾਅਦ ਟੀਮ 'ਚ ਸ਼ਾਮਲ ਹੋ ਕੇ ਵਰਲਡ ਕੱਪ ਖੇਡਣਾ ਚਾਹੁੰਦੇ ਸਨ। ਵਰਲਡ ਕੱਪ 'ਚ ਏ. ਬੀ ਦੀ ਜਗ੍ਹਾ ਟੀਮ 'ਚ ਰਾਸੀ ਵੈਨ ਡੇਰ ਡੂਸਨ ਨੂੰ ਵਰਲਡ ਕੱਪ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਡੂਸਨ ਨੂੰ ਇਸ ਗੱਲ ਦੀ ਹੈਰਾਨੀ ਨਹੀ ਹੈ ਕਿ ਏ. ਬੀ. ਟੀਮ 'ਚ ਸ਼ਾਮਿਲ ਹੋਣਾ ਚਾਹੁੰਦੇ ਹਨ, ਉਨ੍ਹਾਂ ਮੁਤਾਬਕ ਏ. ਬੀ. ਨੂੰ ਇਸ ਦੀ ਯੋਜਨਾ ਪਹਿਲਾਂ ਤੋਂ ਹੀ ਕਰ ਲੈਣੀ ਚਾਹੀਦੀ ਸੀ ਜਿਸ ਦੀ ਉਹ ਹੁੱਣ ਗਲਤੀ ਕਰ ਚੁੱਕੇ ਹੈ।
ਏ. ਬੀ. ਦੀ ਜਗ੍ਹਾ ਟੀਮ 'ਚ ਸ਼ਾਮਲ ਰਾਸੀ ਵੈਨ ਡਰ ਡੂਸਨ ਨੇ ਏ. ਬੀ ਦੀ ਗਲਤੀ ਦਸਦੇ ਹੋਏ ਕਿਹਾ, ਜੇਕਰ ਡਿਵਿਲੀਅਰਸ ਇਸ ਵਰਲਡ ਕੱਪ 'ਚ ਖੇਡ ਰਹੇ ਹੁੰਦੇ ਤਾਂ ਮੈਨੂੰ ਚੰਗਾ ਲਗਦਾ, ਕਿਉਂਕਿ ਉਹ ਇਕ ਦਿੱਗਜ ਖਿਡਾਰੀ ਹੈ। ਟੀਮ ਦੇ ਕੋਚ ਤੇ ਕਪਤਾਨ ਫਾਕ ਡੂ ਪਲੇਸਿਸ ਨੇ ਵੀ ਪਿਛਲੇ ਸਾਲ ਏ. ਬੀ. ਨੂੰ ਟੀਮ 'ਚ ਖੇਡਣ ਦੀ ਅਪੀਲ ਕੀਤੀ ਸੀ ਪਰ ਏ. ਬੀ. ਨੇ ਮੰਨਾ ਕਰ ਦਿੱਤਾ ਸੀ। ਜੇਕਰ ਏ.ਬੀ ਨੂੰ ਟੀਮ 'ਚ ਲਿਆ ਜਾਂਦਾ ਤਾਂ ਉਨ੍ਹਾਂ ਖਿਡਾਰੀਆਂ ਦੇ ਨਾਲ ਸਹੀ ਨਹੀਂ ਹੁੰਦਾ ਜਿਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਅਜਿਹੇ 'ਚ ਕਿਸੇ ਖਿਡਾਰੀ ਨੂੰ ਤਾਂ ਬਾਹਰ ਬੈਠਣਾ ਪੈਂਦਾ। ਇਸ 'ਚ ਸਿੱਧੇ ਤੌਰ 'ਤੇ ਮੈਂ ਪ੍ਰਭਾਵਿਤ ਹੁੰਦਾ। ਤੁਹਾਨੂੰ ਦੱਸ ਦਈਏ ਕਿ ਡਿਵਿਲੀਅਰਸ ਨੇ ਉਸ ਸਮੇਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਜਿਸ ਸਮੇਂ ਦੱਖਣ ਅਫਰੀਕਾ ਟੀਮ ਦੇ ਖਿਡਾਰੀਆਂ ਦਾ ਵਰਲਡ ਕੱਪ 'ਚ ਚੋਣ ਹੋ ਰਹੀ ਸੀ।