ਵਿਸ਼ਵ ਕੱਪ ਸੈਮੀਫਾਈਨਲ 2019 : ਮੈਚ ਰੱਦ ਹੋਇਆ ਤਾਂ ਹੁਣ ਕੀ ਹੋਵੇਗਾ?

07/10/2019 3:28:09 AM

ਮਾਨਚੈਸਟਰ— ਵਿਸ਼ਵ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਮੰਗਲਵਾਰ ਨੂੰ ਹੋਏ ਮੈਚ 'ਚ ਨਿਊਜ਼ੀਲੈਂਡ ਦੀ ਪਾਰੀ ਦੇ ਦੌਰਾਨ ਮੀਂਹ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ। ਹਾਲਾਂਕਿ ਜਦੋਂ ਮੀਂਹ ਰੁੱਕਿਆ ਤੇ ਮੈਦਾਨ ਨੂੰ ਸੁਖਾਉਣ ਤੋਂ ਬਾਅਦ ਮੁਆਇਨਾ ਕਰਨ ਗਏ ਅੰਪਾਇਰ ਨੇ ਮੈਚ ਨੂੰ ਬੁੱਧਵਾਰ ਕਰਵਾਉਣ ਦਾ ਫੈਸਲਾ ਕੀਤਾ।

PunjabKesari
ਅੰਪਾਇਰਾਂ ਨੇ ਖੇਡ ਹੋਣ ਦੀ ਕੋਈ ਉਮੀਦ ਨਾ ਦੇਖ ਕੇ ਖੇਡ ਨੂੰ ਅਗਲੇ ਦਿਨ ਕਰਵਾਉਣ ਦਾ ਫੈਸਲਾ ਕੀਤਾ, ਹੁਣ ਮੈਚ ਬੁੱਧਵਾਰ ਨੂੰ ਰਿਜ਼ਰਵ ਦਿਨ ਦੇ ਦਿਨ ਪੂਰਾ ਕੀਤਾ ਜਾਵੇਗਾ। ਇਹ ਮੈਚ ਨਵੇਂ ਸਿਰੇ ਤੋਂ ਨਹੀਂ ਸ਼ੁਰੂ ਹੋਵੇਗਾ। ਇਸ ਤਰ੍ਹਾਂ ਨਾਲ ਬੁੱਧਵਾਰ ਨੂੰ ਨਿਊਜ਼ੀਲੈਂਡ ਬਾਕੀ ਬਚੇ 3.5 ਓਵਰ ਖੇਡੇਗਾ ਤੇ ਉਸ ਤੋਂ ਬਾਅਦ ਭਾਰਤੀ ਪਾਰੀ ਸ਼ੁਰੂ ਹੋਵੇਗੀ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗਾ। ਨਿਊਜ਼ੀਲੈਂਡ ਪੰਜ ਵਿਕਟਾਂ 'ਤੇ 211 ਦੌੜਾਂ ਦੇ ਸਕੋਰ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਵੇਗਾ ਤੇ 50 ਓਵਰ ਪੂਰੇ ਕਰੇਗਾ। 

PunjabKesari
ਮੈਚ ਰੱਦ ਨਾ ਹੋਣ 'ਤੇ ਫਾਈਨਲ 'ਚ ਪਹੁੰਚ ਜਾਵੇਗਾ ਭਾਰਤ
ਨਾਲ ਹੀ ਸੈਮੀਫਾਈਨਲ 'ਚ ਆਈ. ਸੀ. ਸੀ. ਨੇ ਰਿਜ਼ਰਵ ਦਿਨ ਰੱਖਿਆ ਹੈ ਇਸ ਲਈ ਮੈਚ ਹੁਣ ਬੁੱਧਵਾਰ ਨੂੰ ਪੂਰਾ ਕੀਤਾ ਜਾਵੇਗਾ। ਹਾਲਾਂਕਿ ਬੁੱਧਵਾਰ ਨੂੰ ਵੀ ਮੀਂਹ ਹੋਣ ਦੀ ਖਬਰ ਹੈ। ਜੇਕਰ ਮੈਚ ਬੁੱਧਵਾਰ ਨੂੰ ਮੀਂਹ ਦੀ ਭੇਟ ਚੜ੍ਹ ਗਿਆ ਤਾਂ ਭਾਰਤ ਲੀਗ ਦੌਰ 'ਚ ਸਭ ਤੋਂ ਜ਼ਿਆਦਾ ਜਿੱਤ ਹਾਸਲ ਕਰਨ ਦੇ ਕਾਰਨ ਫਾਈਨਲ 'ਚ ਪਹੁੰਚ ਜਾਵੇਗਾ। ਖੇਡ ਰੁੱਕਣ ਤੋਂ ਬਾਅਦ ਗਰਾਊਂਡ ਸਟਾਫ ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਅੱਜ ਮੈਚ ਸੰਭਵ ਹੋ ਜਾਵੇ ਪਰ ਵਾਰ-ਵਾਰ ਆਉਂਦੇ ਮੀਂਹ ਨੇ ਖੇਡ ਹੋਣ ਦੀ ਸੰਭਾਵਨਾ 'ਤੇ ਪਾਣੀ ਫੇਰ ਦਿੱਤਾ।

PunjabKesari
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ 46.1 ਓਵਰ 'ਚ ਪੰਜ ਵਿਕਟਾਂ 'ਤੇ 211 ਦੌੜਾਂ ਬਣਾ ਲਈਆਂ ਸਨ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ- 67 ਦੌੜਾਂ, ਮਾਰਟਿਨ ਗੁਪਟਿਲ ਇਕ ਦੌੜ, ਜੇਮਸ ਨੀਸ਼ਮ -12, ਹੈਨਰੀ ਨਿਕੋਲਸ -28 ਦੌੜਾਂ ਤੇ ਰੋਸ ਟੇਲਰ (ਅਜੇਤੂ 67) ਪਰ ਭਾਰਤੀ ਗੇਂਦਬਾਜ਼ਾਂ ਨੇ ਠੀਕ ਸਮੇਂ 'ਤੇ ਵਿਕਟਾਂ ਕੱਢੀਆਂ। ਜਸਪ੍ਰੀਤ ਬੁਮਰਾਹ (25 ਦੌੜਾਂ 'ਤੇ 1 ਵਿਕਟ) ਤੇ ਭੁਵਨੇਸ਼ਵਰ ਕੁਮਾਰ (30 ਦੌੜਾਂ 'ਤੇ 1 ਵਿਕਟ) ਨੇ ਸ਼ੁਰੂ ਤੋਂ ਹੀ ਕੱਸੀ ਹੋਈ ਗੇਂਦਬਾਜ਼ੀ ਕਰ ਕੇ ਨਿਊਜ਼ੀਲੈਂਡ 'ਤੇ ਦਬਾਅ ਬਣਾਇਆ। ਵਿਚਾਲੇ ਦੇ ਓਵਰਾਂ ਵਿਚ ਰਵਿੰਦਰ ਜਡੇਜਾ (34 ਦੌੜਾਂ 'ਤੇ 1 ਵਿਕਟ) ਨੇ ਇਹ ਭੂਮਿਕਾ ਬਾਖੂਬੀ ਨਿਭਾਈ। ਹਾਰਦਿਕ ਪੰਡਯਾ (55 ਦੌੜਾਂ 'ਤੇ 1 ਵਿਕਟ) ਤੇ ਯੁਜਵੇਂਦਰ ਚਾਹਲ (63 ਦੌੜਾਂ 'ਤੇ 1 ਵਿਕਟ) ਆਪਣੇ ਆਖਰੀ ਓਵਰਾਂ ਵਿਚ ਦੌੜਾਂ 'ਤੇ ਰੋਕ ਨਹੀਂ ਲਾ ਸਕੇ।

PunjabKesariPunjabKesari


Gurdeep Singh

Content Editor

Related News