ਭਾਰਤ-ਆਸਟ੍ਰੇਲੀਆ ਮੈਚ ''ਤੇ ਮੰਡਰਾਇਆ ਵੱਡਾ ਖ਼ਤਰਾ, ਮੈਚ ਰੱਦ ਹੋਣ ''ਤੇ ਇਸ ਟੀਮ ਨੂੰ ਹੋਵੇਗਾ ਵੱਡਾ ਨੁਕਸਾਨ

Sunday, Jun 23, 2024 - 06:37 PM (IST)

ਭਾਰਤ-ਆਸਟ੍ਰੇਲੀਆ ਮੈਚ ''ਤੇ ਮੰਡਰਾਇਆ ਵੱਡਾ ਖ਼ਤਰਾ, ਮੈਚ ਰੱਦ ਹੋਣ ''ਤੇ ਇਸ ਟੀਮ ਨੂੰ ਹੋਵੇਗਾ ਵੱਡਾ ਨੁਕਸਾਨ

ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ 2024 ਦਾ 51ਵਾਂ ਮੈਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਾਲੇ ਸੋਮਵਾਰ ਨੂੰ ਖੇਡਿਆ ਜਾਵੇਗਾ। ਸੈਮੀਫਾਈਨਲ ਦੀ ਦੌੜ ਨੂੰ ਦੇਖਦੇ ਹੋਏ ਦੋਵਾਂ ਟੀਮਾਂ ਲਈ ਇਹ ਮੈਚ ਬੇਹੱਦ ਖਾਸ ਹੋਣ ਵਾਲਾ ਹੈ। ਪਰ ਇਸ ਮੈਚ ਤੋਂ ਪਹਿਲਾਂ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਇਸ ਮੈਚ 'ਚ ਮੀਂਹ ਪੈਣ ਦਾ ਖਦਸ਼ਾ ਹੈ। ਅਜਿਹੇ 'ਚ ਜੇਕਰ ਇਹ ਮੈਚ ਮੀਂਹ ਕਾਰਨ ਧੋਤਾ ਜਾਂਦਾ ਹੈ ਤਾਂ ਇਕ ਟੀਮ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ। ਇਹ ਮੈਚ ਸੇਂਟ ਲੂਸੀਆ ਵਿੱਚ ਖੇਡਿਆ ਜਾਣਾ ਹੈ।

ਭਾਰਤ-ਆਸਟ੍ਰੇਲੀਆ ਮੈਚ ਨੂੰ ਲੈ ਕੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ 24 ਜੂਨ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10.30 ਵਜੇ ਸੇਂਟ ਲੂਸੀਆ 'ਚ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਪਰ ਮੌਸਮ ਦੀ ਰਿਪੋਰਟ ਮੁਤਾਬਕ ਸੇਂਟ ਲੂਸੀਆ 'ਚ ਸਵੇਰ ਵੇਲੇ ਮੀਂਹ ਪੈਣ ਦੀ ਸੰਭਾਵਨਾ 55 ਫੀਸਦੀ ਹੈ ਅਤੇ ਤਾਪਮਾਨ 32 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ ਇਸ ਮੈਚ ਦੌਰਾਨ ਬਾਰਿਸ਼ ਵਿਘਨ ਪਾ ਸਕਦੀ ਹੈ।

ਮੈਚ ਰੱਦ ਹੋਣ 'ਤੇ ਕਿਹੜੀ ਟੀਮ ਨੂੰ ਨੁਕਸਾਨ ਹੋਵੇਗਾ?
ਤੁਹਾਨੂੰ ਦੱਸ ਦੇਈਏ ਕਿ ਸੁਪਰ-8 ਦੌਰ 'ਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੋਵੇਗਾ। ਜੇਕਰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ ਤਾਂ ਦੋਵਾਂ ਟੀਮਾਂ ਦੇ ਖਾਤੇ 'ਚ ਇਕ-ਇਕ ਅੰਕ ਜੁੜ ਜਾਵੇਗਾ। ਅਜਿਹੇ 'ਚ ਭਾਰਤੀ ਟੀਮ 5 ਅੰਕਾਂ ਨਾਲ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਵੇਗੀ। ਇਸ ਦੇ ਨਾਲ ਹੀ ਆਸਟਰੇਲੀਆਈ ਟੀਮ 3 ਅੰਕਾਂ ਦੇ ਨਾਲ ਸੁਪਰ-8 ਦੌਰ ਦੀ ਸਮਾਪਤੀ ਕਰ ਲਵੇਗੀ। ਦੂਜੇ ਪਾਸੇ ਜੇਕਰ ਅਫਗਾਨਿਸਤਾਨ ਆਪਣੇ ਆਖਰੀ ਮੈਚ 'ਚ ਬੰਗਲਾਦੇਸ਼ ਨੂੰ ਹਰਾਉਂਦਾ ਹੈ ਤਾਂ ਉਸ ਦੇ 4 ਅੰਕ ਹੋ ਜਾਣਗੇ ਅਤੇ ਆਸਟ੍ਰੇਲੀਆ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗਾ।


author

Tarsem Singh

Content Editor

Related News