World Cup: ਸ਼੍ਰੇਅਸ ਨੇ ਲਗਾਇਆ 106 ਮੀਟਰ ਲੰਬਾ ਛੱਕਾ, ਸਟੇਡੀਅਮ 'ਚ ਬੈਠੇ ਚਹਿਲ-ਧਨਸ਼੍ਰੀ ਦੇ ਕੋਲ ਡਿੱਗੀ ਗੇਂਦ

Friday, Nov 03, 2023 - 01:04 PM (IST)

ਸਪੋਰਟਸ ਡੈਸਕ— ਇੰਗਲੈਂਡ ਖ਼ਿਲਾਫ਼ ਭਾਰੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ ਸ਼੍ਰੇਅਸ ਅਈਅਰ ਫਾਰਮ 'ਚ ਪਰਤ ਆਏ ਹਨ। 28 ਸਾਲ ਦੇ ਖਿਡਾਰੀ ਨੇ ਸ਼੍ਰੀਲੰਕਾ ਦੇ ਖ਼ਿਲਾਫ਼ 36 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਲਗਾਇਆ ਜਿਸ ਵਿੱਚ 106 ਮੀਟਰ ਦਾ ਇੱਕ ਲੰਬਾ ਛੱਕਾ ਵੀ ਸ਼ਾਮਲ ਹੈ। ਇਹ ਵਿਸ਼ਵ ਕੱਪ 2023 ਦਾ ਸਭ ਤੋਂ ਵੱਡਾ ਛੱਕਾ ਸੀ। ਸ਼੍ਰੇਅਸ ਦਾ ਇਹ ਸ਼ਾਟ ਸਿੱਧਾ ਦਰਸ਼ਕ ਗੈਲਰੀ 'ਚ ਬੈਠੇ ਭਾਰਤੀ ਸਪਿਨਰ ਯੁਜੀ ਚਹਿਲ ਅਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਗੁਪਤਾ ਦੇ ਕੋਲ ਜਾ ਡਿੱਗਾ। ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਈ ਤਾਂ ਇਹ ਵਾਇਰਲ ਹੋ ਗਈ। ਦੇਖੋ-
ਵਿਸ਼ਵ ਕੱਪ 2023 ਵਿੱਚ 5 ਸਭ ਤੋਂ ਲੰਬੇ ਛੱਕੇ
106 ਮੀਟਰ: ਸ਼੍ਰੇਅਸ ਅਈਅਰ ਬਨਾਮ ਸ਼੍ਰੀਲੰਕਾ
104 ਮੀਟਰ: ਗਲੇਨ ਮੈਕਸਵੈੱਲ ਬਨਾਮ ਨਿਊਜ਼ੀਲੈਂਡ
101 ਮੀਟਰ: ਸ਼੍ਰੇਅਸ ਅਈਅਰ ਬਨਾਮ ਅਫਗਾਨਿਸਤਾਨ
99 ਮੀਟਰ: ਫਖਰ ਜ਼ਮਾਨ ਬਨਾਮ ਬੰਗਲਾਦੇਸ਼
98 ਮੀਟਰ: ਡੇਵਿਡ ਵਾਰਨਰ ਬਨਾਮ ਪਾਕਿਸਤਾਨ

ਇਹ ਵੀ ਪੜ੍ਹੋ- World Cup : ਬੁਲੰਦ ਹੌਸਲੇ ਨਾਲ ਇਕਾਨਾ ’ਚ ਨੀਦਰਲੈਂਡ ਖ਼ਿਲਾਫ਼ ਉਤਰਨਗੇ ‘ਅਫਗਾਨੀ ਲੜਾਕੇ’
ਵਿਸ਼ਵ ਕੱਪ 2023 ਵਿੱਚ ਸ਼੍ਰੇਅਸ ਅਈਅਰ
0 ਬਨਾਮ ਆਸਟ੍ਰੇਲੀਆ
25 ਬਨਾਮ ਅਫਗਾਨਿਸਤਾਨ
53 ਬਨਾਮ ਪਾਕਿਸਤਾਨ
19 ਬਨਾਮ ਬੰਗਲਾਦੇਸ਼
33 ਬਨਾਮ ਨਿਊਜ਼ੀਲੈਂਡ
4 ਬਨਾਮ ਇੰਗਲੈਂਡ
82 ਬਨਾਮ ਸ਼੍ਰੀਲੰਕਾ
7 ਮੈਚ, 186 ਦੌੜਾਂ, 2 ਅਰਧ ਸੈਂਕੜੇ


ਮੈਚ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਨੇ ਪਹਿਲਾਂ ਖੇਡਦੇ ਹੋਏ ਸ਼ੁਭਮਨ ਗਿੱਲ ਦੀਆਂ 92 ਦੌੜਾਂ ਅਤੇ ਵਿਰਾਟ ਕੋਹਲੀ ਦੀਆਂ 88 ਦੌੜਾਂ ਦੀ ਮਦਦ ਨਾਲ ਮਜ਼ਬੂਤ ​​ਸ਼ੁਰੂਆਤ ਕੀਤੀ ਸੀ। ਰੋਹਿਤ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਪਰ ਮੱਧਕ੍ਰਮ ਵਿੱਚ ਸ਼੍ਰੇਅਸ ਅਈਅਰ ਨੇ 56 ਗੇਂਦਾਂ ਵਿੱਚ 3 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 82 ਦੌੜਾਂ ਬਣਾਈਆਂ ਅਤੇ ਸਕੋਰ ਨੂੰ 300 ਦੇ ਪਾਰ ਪਹੁੰਚਾ ਦਿੱਤਾ। ਅੰਤ ਵਿੱਚ ਰਵਿੰਦਰ ਜਡੇਜਾ ਨੇ 24 ਗੇਂਦਾਂ ਵਿੱਚ 35 ਦੌੜਾਂ ਬਣਾ ਕੇ ਸਕੋਰ ਨੂੰ 357 ਦੌੜਾਂ ਤੱਕ ਪਹੁੰਚਾਇਆ। ਜਵਾਬ 'ਚ ਸ਼੍ਰੀਲੰਕਾ ਦੀ ਟੀਮ 55 ਦੌੜਾਂ ਹੀ ਬਣਾ ਸਕੀ। ਜਸਪ੍ਰੀਤ ਬੁਮਰਾਹ ਨੇ 8 ਦੌੜਾਂ 'ਤੇ ਇਕ ਵਿਕਟ, ਮੁਹੰਮਦ ਸਿਰਾਜ ਨੇ 16 ਦੌੜਾਂ 'ਤੇ ਤਿੰਨ ਵਿਕਟਾਂ ਅਤੇ ਮੁਹੰਮਦ ਸ਼ਮੀ ਨੇ 18 ਦੌੜਾਂ 'ਤੇ 5 ਵਿਕਟਾਂ ਲਈਆਂ | ਜਡੇਜਾ ਨੂੰ ਵੀ ਇੱਕ ਵਿਕਟ ਮਿਲੀ। ਭਾਰਤ ਨੇ 302 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ।

PunjabKesari

ਇਹ ਵੀ ਪੜ੍ਹੋ- CWC 23 : 'ਇਹ ਸਾਡਾ ਪਹਿਲਾ ਟੀਚਾ ਸੀ', ਸੈਮੀਫਾਈਨਲ 'ਚ ਪਹੁੰਚ ਕੇ ਬੋਲੇ ਰੋਹਿਤ ਸ਼ਰਮਾ 
ਟੀਮ ਇੰਡੀਆ ਸੈਮੀਫਾਈਨਲ 'ਚ ਪਹੁੰਚੀ
ਟੀਮ ਇੰਡੀਆ ਲਗਾਤਾਰ 7 ਜਿੱਤਾਂ ਦਰਜ ਕਰਕੇ ਕ੍ਰਿਕਟ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਅੰਕ ਸੂਚੀ 'ਚ ਅਗਲੇ ਸਥਾਨ 'ਤੇ ਦੱਖਣੀ ਅਫਰੀਕਾ ਹੈ, ਜੋ 7 ਮੈਚਾਂ 'ਚ 6 ਜਿੱਤਾਂ ਨਾਲ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਆਸਟ੍ਰੇਲੀਆ 6 ਮੈਚਾਂ 'ਚ 4 ਜਿੱਤਾਂ ਨਾਲ ਤੀਜੇ ਸਥਾਨ 'ਤੇ ਬਰਕਰਾਰ ਹੈ, ਜਦਕਿ ਨਿਊਜ਼ੀਲੈਂਡ ਇਸ ਸਮੇਂ 7 ਮੈਚਾਂ 'ਚ 4 ਜਿੱਤਾਂ ਨਾਲ ਚੌਥੇ ਸਥਾਨ 'ਤੇ ਬਰਕਰਾਰ ਹੈ। ਜੇਕਰ ਨਿਊਜ਼ੀਲੈਂਡ ਆਗਾਮੀ ਦੋਵੇਂ ਮੈਚ ਹਾਰ ਜਾਂਦੀ ਹੈ ਤਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਲਈ ਸੈਮੀਫਾਈਨਲ 'ਚ ਪਹੁੰਚਣਾ ਆਸਾਨ ਹੋ ਸਕਦਾ ਹੈ।
ਦੋਵਾਂ ਟੀਮਾਂ ਦੀ ਪਲੇਇੰਗ 11 
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।
ਸ਼੍ਰੀਲੰਕਾ: ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੇਂਡਿਸ (ਕਪਤਾਨ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਐਂਜੇਲੋ ਮੈਥਿਊਜ਼, ਦੁਸ਼ਨ ਹੇਮੰਥਾ, ਮਹਿਸ਼ ਥੀਕਸ਼ਾਨਾ, ਕਸੁਨ ਰਜਿਥਾ, ਦੁਸ਼ਮੰਥਾ ਚਮੀਰਾ, ਦਿਲਸ਼ਾਨ ਮਦੁਸ਼ੰਕਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor

Related News