ਵਿਸ਼ਵ ਚੈਂਪੀਅਨ ਬਣਦਿਆਂ ਸਾਰ ਆਸਟ੍ਰੇਲੀਆ ''ਤੇ ਵਰ੍ਹਿਆ ਪੈਸਿਆਂ ਦਾ ਮੀਂਹ, ਪੜ੍ਹੋ ਕਿਸ ਟੀਮ ਨੂੰ ਮਿਲੇ ਕਿੰਨੇ ਰੁਪਏ

11/20/2023 5:45:00 AM

ਸਪੋਰਟਸ  ਡੈਸਕ: ਆਸਟ੍ਰੇਲੀਆ ਕ੍ਰਿਕਟ ਟੀਮ ਨੇ ਆਈ.ਸੀ.ਸੀ. ਵਿਸ਼ਵ ਕੱਪ 2023 ਦੇ ਫਾਈਨਲ ਵਿਚ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਖ਼ਿਤਾਬ ਜਿੱਤ ਲਿਆ ਹੈ, ਜਦਕਿ ਭਾਰਤ ਤੀਜੀ ਵਾਰ ਖਿਤਾਬ ਜਿੱਤਣ ਤੋਂ ਖੁੰਝ ਗਿਆ। ਆਸਟ੍ਰੇਲੀਆ ਨੇ ਪਹਿਲੀ ਵਾਰ 1987 ਵਿਚ ਟਰਾਫੀ 'ਤੇ ਕਬਜ਼ਾ ਕੀਤਾ ਸੀ। ਫਿਰ 1999, 2003, 2007, 2015 ਅਤੇ ਹੁਣ 2023 ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਵਾਰ ਚੈਂਪੀਅਨ ਬਣੀ ਟੀਮ 'ਤੇ ਪੈਸਿਆਂ ਦਾ ਮੀਂਹ ਵਰ੍ਹਿਆ ਹੈ। ਆਓ ਜਾਣਦੇ ਹਾਂ ਫਾਈਨਲ ਮੈਚ ਦੀ ਜੇਤੂ ਅਤੇ ਹਾਰਨ ਵਾਲੀਆਂ ਟੀਮਾਂ ਦੇ ਖਾਤੇ ਵਿਚ ਇਨਾਮ ਵਜੋਂ ਕਿੰਨੇ ਪੈਸੇ ਆਏ-

ਆਸਟ੍ਰੇਲੀਆ ਨੂੰ ਮਿਲੇ 33 ਕਰੋੜ ਰੁਪਏ

ਵਿਸ਼ਵ ਕੱਪ 2023 'ਚ ਕੁੱਲ 10 ਮਿਲੀਅਨ ਡਾਲਰ ਭਾਵ 83 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾਅ 'ਤੇ ਲੱਗੀ ਹੋਈ ਸੀ। ਇਸ ਇਨਾਮੀ ਰਾਸ਼ੀ ਦਾ ਸਭ ਤੋਂ ਵੱਡਾ ਹਿੱਸਾ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਗਿਆ ਹੈ, ਉਸ ਨੂੰ 4 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਭਾਰਤੀ ਕਰੰਸੀ 'ਚ ਦੇਖਿਆ ਜਾਵੇ ਤਾਂ ਇਹ ਰਕਮ 33 ਕਰੋੜ ਰੁਪਏ ਤੋਂ ਜ਼ਿਆਦਾ ਹੈ। 

ਇਹ ਖ਼ਬਰ ਵੀ ਪੜ੍ਹੋ - World Cup Final ਮੁਕਾਬਲੇ 'ਚ ਮਿਲੀ ਹਾਰ ਮਗਰੋਂ ਕਪਤਾਨ ਰੋਹਿਤ ਸ਼ਰਮਾ ਦਾ ਪਹਿਲਾ ਬਿਆਨ

ਭਾਰਤੀ ਟੀਮ ਨੂੰ ਮਿਲੇ 16.65 ਕਰੋੜ ਰੁਪਏ

ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਹਾਰਨ ਵਾਲੀ ਟੀਮ ਭਾਵ ਇਸ ਟੂਰਨਾਮੈਂਟ ਦੀ ਉਪ ਜੇਤੂ ਟੀਮ ਭਾਰਤ ਨੂੰ 2 ਮਿਲੀਅਨ ਡਾਲਰ ਯਾਨੀ 16.65 ਕਰੋੜ ਰੁਪਏ ਦਿੱਤੇ ਜਾਣਗੇ। ਸੈਮੀਫਾਈਨਲ ਮੈਚਾਂ ਵਿਚ ਹਾਰਨ ਵਾਲੀਆਂ ਦੋ ਟੀਮਾਂ ਦੇ ਖਾਤੇ ਵਿਚ ਕੁੱਲ੍ਹ 1.6 ਮਿਲੀਅਨ ਡਾਲਰ ਜਾਣਗੇ। ਇੱਥੇ ਹਰ ਟੀਮ ਦਾ ਹਿੱਸਾ 8 ਲੱਖ ਡਾਲਰ (6.65 ਕਰੋੜ ਰੁਪਏ) ਹੋਵੇਗਾ। ਇਹ ਰਕਮ ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਨੂੰ ਜਾਵੇਗੀ। ਦੋਵੇਂ ਟੀਮਾਂ ਸੈਮੀਫਾਈਨਲ ਮੈਚ ਹਾਰ ਗਈਆਂ ਸੀ।

ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਮਨਜੀਤ ਸਿੱਧੂ ਨੇ ਅਚਾਨਕ ਦਿੱਤਾ ਅਸਤੀਫ਼ਾ, ਦੱਸੀ ਇਹ ਵਜ੍ਹਾ

ਬਾਕੀ 6 ਟੀਮਾਂ ਨੂੰ ਮਿਲੇ 83-83 ਲੱਖ ਰੁਪਏ

ਲੀਗ ਪੜਾਅ ਤੋਂ ਬਾਅਦ ਛੇ ਟੀਮਾਂ ਵਿਸ਼ਵ ਕੱਪ ਤੋਂ ਬਾਹਰ ਹੋਈਆਂ ਹਨ, ਉਸ ਹਰ ਟੀਮ ਨੂੰ ਇੱਕ-ਇੱਕ ਲੱਖ ਡਾਲਰ (83.29 ਲੱਖ ਰੁਪਏ) ਮਿਲਣਗੇ। ਪਾਕਿਸਤਾਨ, ਅਫਗਾਨਿਸਤਾਨ, ਇੰਗਲੈਂਡ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਨੀਦਰਲੈਂਡ ਨੂੰ ਇਹ ਰਾਸ਼ੀ ਮਿਲੇਗੀ। ਭਾਵ ਇਨ੍ਹਾਂ 6 ਟੀਮਾਂ ਨੂੰ ਕੁੱਲ੍ਹ 5 ਕਰੋੜ ਰੁਪਏ ਮਿਲਣਗੇ। ਲੀਗ ਗੇੜ ਵਿੱਚ ਹਰ ਮੈਚ ਜਿੱਤਣ ਵਾਲੀਆਂ ਟੀਮਾਂ ਲਈ ਚੰਗੀ ਇਨਾਮੀ ਰਾਸ਼ੀ ਤੈਅ ਕੀਤੀ ਗਈ ਸੀ। ਇੱਥੇ ਹਰ ਮੈਚ ਦੀ ਜੇਤੂ ਟੀਮ ਲਈ 40 ਹਜ਼ਾਰ ਡਾਲਰ ਯਾਨੀ 33 ਲੱਖ ਰੁਪਏ ਹਨ। ਇਸ ਤਰ੍ਹਾਂ ਲੀਗ ਪੜਾਅ ਦੇ 45 ਮੈਚਾਂ ਦੀ ਕੁੱਲ ਇਨਾਮੀ ਰਾਸ਼ੀ 1.8 ਮਿਲੀਅਨ ਡਾਲਰ ਯਾਨੀ 15 ਕਰੋੜ ਰੁਪਏ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News