ਵਿਦੇਸ਼ ਭੇਜਣ ਦੇ ਨਾਂ ''ਤੇ 18 ਲੱਖ ਰੁਪਏ ਦੀ ਠੱਗੀ! IELTS ਸੈਂਟਰ ਚਲਾਉਣ ਵਾਲੇ ਖ਼ਿਲਾਫ਼ ਪਰਚਾ ਦਰਜ

Thursday, Sep 03, 2026 - 05:06 PM (IST)

ਵਿਦੇਸ਼ ਭੇਜਣ ਦੇ ਨਾਂ ''ਤੇ 18 ਲੱਖ ਰੁਪਏ ਦੀ ਠੱਗੀ! IELTS ਸੈਂਟਰ ਚਲਾਉਣ ਵਾਲੇ ਖ਼ਿਲਾਫ਼ ਪਰਚਾ ਦਰਜ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਫਰਜ਼ੀ ਸਲਾਹਕਾਰ ਤੇ ਆਈਲੈਟਸ ਕੇਂਦਰਾਂ ਦੇ ਨਾਮ ਤੇ ਭੋਲੇ ਭਾਲ ਲੋਕਾਂ ਨਾਲ ਠੱਗੀਆਂ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਦੇਸ਼ ਭੇਜਣ ਦੀ ਆੜ ਵਿਚ ਇਕ ਵਿਅਕਤੀ ਤੋਂ ਲੱਖਾਂ ਰੁਪਏ ਠੱਗਣ ਦਾ ਇੱਕ ਹੋਰ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਇਕ ਪੀੜਤ ਨੌਜਵਾਨ ਦੀ ਸ਼ਿਕਾਇਤ ਤੋਂ ਬਾਅਦ ਜ਼ਿੰਮੇਵਾਰ ਆਈਲੈਟਸ ਸੰਚਾਲਕ ਵਿਰੁੱਧ  ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ।

ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ, ਵਾਸੀ ਪਿੰਡ ਭਾਗਸਰ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ  ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਸੀ।ਜਿਸ ਵਿਚ ਕਿਹਾ ਕਿ  ਉਸ ਨੇ ਵਿਦੇਸ਼ ਜਾਣ ਲਈ ਨਵਦੀਪ ਕੁਮਾਰ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕਾਉਣੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕੀਤਾ ਸੀ।ਜੋ ਕਿ ਰਾਈਟਵੇਅ ਆਈਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ ਚਲਾਉਂਦਾ ਹੈ। ਉਕਤ ਸੰਚਾਲਕ ਨੇ ਉਸਨੂੰ  ਵੀਜ਼ਾ ਲਗਵਾ ਕੇ ਵਿਦੇਸ਼ ਭੇਜਣ   ਦਾ ਝਾਂਸਾ ਦਿੱਤਾ। ਜਿਸ ਲਈ ਉਸ ਪਾਸੋਂ ਵੱਖ-ਵੱਖ ਸਮੇਂ18 ਲੱਖ ਰੁਪਏ ਹਾਸਲ ਕੀਤੇ।  ਪਰ ਪੈਸੇ ਲੈਣ ਤੋਂ ਬਾਅਦ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ।ਉਕਤ ਆਈਲੈਸਟਸ ਕੇਂਦਰ ਦੇ ਸੰਚਾਲਕ ਨੇ ਉਸ ਨਾਲ ਠੱਗੀ ਕੀਤੀ ਹੈ। 

ਮੁਦਈ ਦੀ ਸ਼ਿਕਾਇਤ ਦੀ ਜਾਂਚ ਉਪਰੰਤ ਸੀਨੀਅਰ ਅਧਿਕਾਰੀਆਂ ਨੇ ਮੁਲਜ਼ਮ ਖ਼ਿਲਾਫ਼ ਤੁਰੰਤ ਮੁਕੱਦਮਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਜਿਸ 'ਤੇ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਨਵਦੀਪ ਕੁਮਾਰ ਵਿਰੁੱਧ ਧੋਖਾਧੜੀ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਕਤ ਏਜੰਟ ਨੇ ਇਸ ਤੋਂ ਪਹਿਲਾਂ ਵੀ ਕਿੰਨੇ ਵਿਅਕਤੀਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ।


author

Anmol Tagra

Content Editor

Related News