ਟੈਨਸ਼ਨ ''ਚ ਪੰਜਾਬ ਦੇ ਅਧਿਆਪਕ! ਬਦਲੀਆਂ ਦੇ ਹੁਕਮਾਂ ਮਗਰੋਂ ਵੀ ਰਾਹਤ ਨਹੀਂ, ਪੜ੍ਹੋ ਕੀ ਹੈ ਖ਼ਬਰ

Thursday, Sep 03, 2026 - 01:23 PM (IST)

ਟੈਨਸ਼ਨ ''ਚ ਪੰਜਾਬ ਦੇ ਅਧਿਆਪਕ! ਬਦਲੀਆਂ ਦੇ ਹੁਕਮਾਂ ਮਗਰੋਂ ਵੀ ਰਾਹਤ ਨਹੀਂ, ਪੜ੍ਹੋ ਕੀ ਹੈ ਖ਼ਬਰ

ਭੁੱਚੋ ਮੰਡੀ (ਨਾਗਪਾਲ) : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਤਾਇਨਾਤ ਸੈਂਕੜੇ ਅਧਿਆਪਕ ਆਪਣੀਆਂ ਬਦਲੀਆਂ ਹੋਣ ਦੇ ਬਾਵਜੂਦ ਰਿਲੀਵ ਨਾ ਕੀਤੇ ਜਾਣ ਕਾਰਨ ਪਿਛਲੇ ਡੇਢ ਮਹੀਨੇ ਤੋਂ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਬਦਲੀ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਦਾ ਡਾਟਾ ਨਵੇਂ ਸਟੇਸ਼ਨਾਂ ’ਤੇ ਭੇਜਿਆ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੌਜੂਦਾ ਸਕੂਲਾਂ ਤੋਂ ਰਿਲੀਵ ਨਹੀਂ ਕੀਤਾ ਜਾ ਰਿਹਾ। 4161 ਮਾਸਟਰ ਕਾਡਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2022-23 ਦੌਰਾਨ 50 ਫ਼ੀਸਦੀ ਵਾਲੀ ਸ਼ਰਤ ਕਾਰਨ ਰਿਲੀਵ ਨਾ ਹੋ ਸਕਣ ਵਾਲੇ ਅਧਿਆਪਕਾਂ ਸਬੰਧੀ ਇਕ ਪ੍ਰਬੰਧ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਮੋਹਾਲੀ 'ਚ CP-67 ਮਾਲ ਦੇ ਬਾਹਰ ਚੱਲੀਆਂ ਗੋਲੀਆਂ, ਦਹਿਸ਼ਤ ਨਾਲ ਕੰਬਿਆ ਪੂਰਾ ਇਲਾਕਾ (ਵੀਡੀਓ)

ਇਸ ਤਹਿਤ ਅਧਿਆਪਕ ਨੂੰ ਪਹਿਲਾਂ ਨਵੇਂ ਸਟੇਸ਼ਨ ’ਤੇ ਜੁਆਇਨ ਕਰਵਾ ਕੇ ਮੁੜ ਡੈਪੂਟੇਸ਼ਨ ’ਤੇ ਪੁਰਾਣੇ ਸਕੂਲ ’ਚ ਰੱਖਣ ਅਤੇ ਬਾਅਦ ’ਚ ਜਦੋਂ ਉਸ ਸਕੂਲ ’ਚ ਕਿਸੇ ਹੋਰ ਅਧਿਆਪਕ ਦੀ ਤਾਇਨਾਤੀ ਜਾਂ ਤਰੱਕੀ ਹੋ ਜਾਵੇ ਤਾਂ ਬਦਲੀ ਕਰਵਾ ਚੁੱਕੇ ਅਧਿਆਪਕ ਨੂੰ ਰਿਲੀਵ ਕਰਨ ਦੀ ਵਿਵਸਥਾ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਸਿੱਖਿਆ ਵਿਭਾਗ ਆਪਣੇ ਹੀ ਪਹਿਲਾਂ ਜਾਰੀ ਕੀਤੇ ਹੁਕਮਾਂ ਤੋਂ ਪਿੱਛੇ ਹਟ ਰਿਹਾ ਹੈ ਅਤੇ ਉਹੀ ਸ਼ਰਤ ਇਨ੍ਹਾਂ ਅਧਿਆਪਕਾਂ ’ਤੇ ਲਾਗੂ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਰਿਲੀਵ ਨਾ ਹੋਣ ਵਾਲੇ ਅਧਿਆਪਕਾਂ ਦਾ ਡਾਟਾ ਮੁੜ ਮੰਗਿਆ ਗਿਆ ਹੈ, ਜਿਸ ਕਾਰਨ ਅਧਿਆਪਕਾਂ ’ਚ ਹੋਰ ਚਿੰਤਾ ਪੈਦਾ ਹੋ ਗਈ ਹੈ।

ਇਹ ਵੀ ਪੜ੍ਹੋ : ਫਾਜ਼ਿਲਕਾ ਜ਼ਿਲ੍ਹੇ ਦੇ ਕਈ ਸਕੂਲਾਂ 'ਚ ਕੀਤੀ ਗਈ ਛੁੱਟੀ! ਮਾਪਿਆਂ ਨੂੰ ਝੱਲਣੀ ਪਈ ਮੁਸੀਬਤ, ਪੜ੍ਹੋ ਕਿਉਂ

ਸੂਬਾ ਪ੍ਰਧਾਨ ਨੇ ਕਿਹਾ ਕਿ ਵੱਖ-ਵੱਖ ਮੌਕਿਆਂ ’ਤੇ ਸਰਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ, 40 ਕਿਲੋਮੀਟਰ ਦੇ ਘੇਰੇ ਅੰਦਰ ਡਿਊਟੀ ਦੇਣ ਦੀ ਗੱਲ ਕਹੀ ਗਈ ਹੈ ਪਰ ਅਧਿਆਪਕਾਂ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਸ ਮਸਲੇ ਦੇ ਹੱਲ ਲਈ ਜੀ.ਟੀ.ਯੂ. ਸਮੇਤ 4161, 2392, 3704 ਅਤੇ 6635 ਮਾਸਟਰ ਕਾਡਰ ਯੂਨੀਅਨਾਂ ਵੱਲੋਂ ਸਾਂਝੇ ਤੌਰ ’ਤੇ 4 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਸ੍ਰੀ ਅਨੰਦਪੁਰ ਸਾਹਿਬ ਸਥਿਤ ਘਰ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ। ਅਧਿਆਪਕ ਜੱਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਦਲੀਆਂ ਹੋਣ ਤੋਂ ਬਾਅਦ ਰਿਲੀਵ ਨਾ ਕੀਤੇ ਗਏ ਸਾਰੇ ਅਧਿਆਪਕਾਂ ਨੂੰ ਤੁਰੰਤ ਰਿਲੀਵ ਕਰ ਕੇ ਉਨ੍ਹਾਂ ਨੂੰ ਨਵੇਂ ਸਟੇਸ਼ਨਾਂ ’ਤੇ ਡਿਊਟੀ ਸੰਭਾਲਣ ਦਾ ਮੌਕਾ ਦਿੱਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News