ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਕੋਚ ਦਾ ਵੱਡਾ ਐਲਾਨ, ਕਿਹਾ-ਅਸਤੀਫਾ ਦੇਣ ਦਾ ਸਹੀ ਸਮਾਂ

Monday, Feb 11, 2019 - 03:08 PM (IST)

ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਕੋਚ ਦਾ ਵੱਡਾ ਐਲਾਨ, ਕਿਹਾ-ਅਸਤੀਫਾ ਦੇਣ ਦਾ ਸਹੀ ਸਮਾਂ

ਵੈਲਿੰਗਟਨ— ਸਾਬਕਾ ਅੰਤਰਰਾਸ਼ਟਰੀ ਕ੍ਰਿਕੇਟਰ ਕ੍ਰੇਗ ਮੈਕਮਿਲਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਸਾਲ ਇੰਗਲੈਂਡ ਅਤੇ ਵੇਲਸ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਬੱਲੇਬਾਜ਼ੀ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਮੈਕਮਿਲਨ ਨੇ ਕਿਹਾ ਕਿ ਇਹ 5 ਸਾਲ ਬਾਅਦ ਅਹੁਦਾ ਛੱਡਣ ਦਾ ਸਹੀ ਮੌਕਾ ਹੈ।

PunjabKesari

ਉਨ੍ਹਾਂ ਦੇ ਕੋਚ ਰਹਿੰਦੇ ਹੋਏ ਨਿਊਜ਼ੀਲੈਂਡ ਟੀਮ 2015 ਵਿਚ ਵਿਸ਼ਵ ਕੱਪ ਫਾਈਨਲ ਵਿਚ ਪਹੁੰਚੀ। ਉਨ੍ਹਾਂ ਕਿਹਾ, 'ਬ੍ਰੇਂਡਨ ਮੈਕੁਲਮ, ਕੇਨ ਵਿਲੀਅਮਸਨ ਅਤੇ ਰੋਸ ਟੇਲਰ ਵਰਗੇ ਖਿਡਾਰੀਆਂ ਨਾਲ ਕੰਮ ਕਰਨਾ ਚੰਗਾ ਅਨੁਭਵ ਰਿਹਾ। ਉਨ੍ਹਾਂ ਦੇ ਰਿਕਾਰਡ ਦੇਖ ਕੇ ਕਾਫੀ ਚੰਗਾ ਲੱਗਦਾ ਹੈ।' ਨਿਊਜ਼ੀਲੈਂਡ ਲਈ 55 ਟੈਸਟ ਅਤੇ 197 ਵਨਡੇ ਖੇਡ ਚੁੱਕੇ ਮੈਕਮਿਲਨ ਨੇ ਕਿਹਾ ਕਿ ਉਹ ਵਿਸ਼ਵ ਕੱਪ ਤੋਂ ਬਾਅਦ ਦੂਜੇ ਮੌਕੇ ਲੱਭਣਾ ਚਾਹੁੰਣਗੇ।


author

cherry

Content Editor

Related News