ਬੁਮਰਾਹ ਦੇ 50 ਵਨ-ਡੇ ਪੂਰੇ, ਵਿਸ਼ਵ ਕੱਪ ''ਚ ਹਾਸਲ ਕੀਤੀ ਪਹਿਲੀ ਵਿਕਟ

06/05/2019 5:14:53 PM

ਸਾਉਥੰਪਟਨ— ਭਾਰਤੀ ਯਾਰਕਰਮੈਨ ਦੇ ਨਾਂ ਨਾਲ ਮਸ਼ਹੂਰ ਜਸਪ੍ਰੀਤ ਬੁਮਰਾਹ ਨੇ ਆਈ. ਸੀ. ਸੀ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ 'ਚ ਬੁੱਧਵਾਰ ਨੂੰ ਦੱਖਣ ਅਫਰੀਕਾ ਦੇ ਖਿਲਾਫ ਮੁਕਾਬਲੇ 'ਚ ਉਤਰਦੇ ਹੀ ਆਪਣੇ 50 ਵਨ-ਡੇ ਪੂਰੇ ਕਰ ਲਈ ਤੇ ਨਾਲ ਹੀ ਵਿਸ਼ਵ ਕੱਪ 'ਚ ਆਪਣਾ ਪਹਿਲਾ ਵਿਕਟ ਵੀ ਲੈ ਲਿਆ। ਬੁਮਰਾਹ ਨੇ ਦੱਖਣ ਅਫਰੀਕਾ ਦੇ ਖਿਲਾਫ ਮੁਕਾਬਲੇ 'ਚ ਭਾਰਤੀ ਗੇਂਦਬਾਜ਼ੀ ਦਾ ਦੂਜਾ ਤੇ ਆਪਣਾ ਪਹਿਲਾ ਓਵਰ ਪਾਇਆ। ਉਨ੍ਹਾਂ ਨੇ ਪਾਰੀ ਦੇ ਚੌਥੇ ਤੇ ਆਪਣੇ ਦੂਜੇ ਓਵਰ ਦੀ ਦੂਜੀ ਗੇਂਦ 'ਤੇ ਦੱਖਣ ਅਫਰੀਕਾ ਦੇ ਓਪਨਰ ਹਾਸ਼ਿਮ ਅਮਲਾ ਨੂੰ ਸਲਿਪ 'ਚ ਰੋਹਿਤ ਸ਼ਰਮਾ ਦੇ ਹੱਥਾਂ ਕੈਚ ਕਰਾ ਦਿੱਤਾ।PunjabKesari
ਅਹਿਮਦਾਬਾਦ 'ਚ ਜਨਮੇ 25 ਸਾਲ ਦਾ ਬੁਮਰਾਹ ਨੇ ਇਸ ਤੋਂ ਬਾਅਦ ਦੱਖਣ ਅਫਰੀਕਾ ਦੇ ਦੂਜੇ ਓਪਨਰ ਕਵਿੰਟਨ ਡੀ ਕਾਕ ਦਾ ਵਿਕਟ ਵੀ ਲਿਆ। ਡਿ ਕਾਕ ਦਾ ਕੈਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਲਪਕਿਆ। ਬੁਮਰਾਹ ਨੇ ਇਸ ਤੋਂ ਪਹਿਲਾਂ ਤੱਕ 49 ਵਨ-ਡੇ 'ਚ 22.15 ਦੇ ਔਸਤ ਨਾਲ 85 ਵਿਕਟ ਲਈ ਸਨ। ਬੁਮਰਾਹ ਨੇ ਆਪਣਾ ਵਨ-ਡੇ ਸ਼ੁਰੂਆਤ 23 ਜਨਵਰੀ 2016 ਨੂੰ ਸਿਡਨੀ 'ਚ ਆਸਟ੍ਰੇਲੀਆ  ਦੇ ਖਿਲਾਫ ਕੀਤਾ ਸੀ। ਬੁਮਰਾਹ ਮੌਜੂਦਾ ਆਈ. ਸੀ. ਸੀ. ਵਨ-ਡੇ ਰੈਂਕਿੰਗ 'ਚ ਦੁਨੀਆ ਦੇ ਨੰਬਰ ਇਕ ਗੇਂਦਬਾਜ਼ ਹਨ।


Related News