ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ : ਕਾਰਲਸਨ ਤੇ ਨੇਪੋ ਦੀ ਪਹਿਲੀ ਬਾਜ਼ੀ ਬਰਾਬਰੀ ''ਤੇ ਖ਼ਤਮ
Saturday, Nov 27, 2021 - 03:28 PM (IST)
ਦੁਬਈ- ਵਿਸ਼ਵ ਸ਼ਤਰੰਜ ਦਾ ਤਾਜ ਚੁੱਕਣ ਲਈ ਆਖ਼ਰਕਾਰ ਵਿਸ਼ਵ ਸ਼ਰਤੰਜ ਚੈਂਪੀਅਨਸ਼ਿਪ ਦੁਬਈ ਐਕਸਪੋ 'ਚ ਸ਼ੁਰੂ ਹੋ ਗਈ ਹੈ, ਵਿਸ਼ਵ ਖ਼ਿਤਾਬ ਲਗਾਤਾਰ ਪੰਜਵੀਂ ਵਾਰ ਜਿੱਤਣ ਉਤਰੇ ਨਾਰਵੇ ਦੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਤੇ ਉਨ੍ਹਾਂ ਦੇ ਚੈਲੰਜਰਜ਼ ਕੈਂਡੀਡੇਟ ਰੂਸ ਦੇ ਇਆਨ ਨੇਪੋਮਿਨਸੀ ਦਰਮਿਆਨ 14 ਰਾਊਂਡ ਦੇ ਟੂਰਨਾਮੈਂਟ ਦਾ ਪਹਿਲਾ ਰਾਊਂਡ ਖੇਡਿਆ ਗਿਆ।
ਟਾਸ ਜਿੱਤ ਕੇ ਨੇਪੋਮਿਨਸੀ ਨੇ ਸਫ਼ੈਦ ਮੁਹਰਿਆਂ ਨਾਲ ਖੇਡ ਦੀ ਸ਼ੁਰੂਆਤ ਰਾਜਾ ਦੇ ਪਿਆਦੇ ਦੇ ਦੋ ਘਰ ਚਲ ਕੇ ਕੀਤੀ ਸੀ ਤੇ ਕਾਰਲਸਨ ਨੇ ਵੀ ਇਸ ਚਾਲ ਨਾਲ ਜਵਾਬ ਦਿੱਤਾ ਤੇ ਛੇਤੀ ਹੀ ਖੇਡ ਐਂਟੀ ਮਾਰਸ਼ਲ ਰਾਏ ਲੋਪੇਜ ਓਪਨਿੰਗ 'ਚ ਪੁੱਜ ਗਿਆ ਜਿੱਥੇ ਕਾਰਲਸਨ ਨੇ ਖੇਡ ਦੀ ਅੱਠਵੀਂ ਚਾਲ 'ਚ ਇਕ ਪਿਆਦੇ ਦੀ ਕੁਰਬਾਈ ਦਿੰਦੇ ਹੋਏ ਖੇਡ ਨੂੰ ਰੌਚਕ ਬਣਾ ਦਿੱਤਾ ਤੇ ਆਪਣੇ ਦੋ ਊਂਠਾਂ ਨਾਲ ਨੇਪੋ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਤੇ ਸਹੀ ਸਮੇਂ 'ਤੇ ਰਾਜਾ ਨੂੰ ਘੋੜੇ ਦੀ ਖੇਡ 'ਚ ਲਿਆਉਂਦੇ ਹੋਏ ਚੰਗੇ ਬਚਾਅ ਦੇ ਚਲਦੇ ਨੇਪੋਮਿਨਸੀ ਨੇ ਖੇਡ ਨੂੰ ਬਰਾਬਰੀ 'ਤੇ ਬਣਾਈ ਰੱਖਿਆ ਤੇ 45 ਚਾਲਾਂ 'ਚ ਕਾਰਲਸਨ ਨੂੰ ਖੇਡ ਡਰਾਅ ਮੰਨਣ ਲਈ ਮਜਬੂਰ ਕਰ ਦਿੱਤਾ। ਹੁਣ ਅਗਲੇ ਮੁਕਾਬਲੇ 'ਚ ਕਾਰਲਸਨ ਸਫ਼ੈਦ ਮੁਹਰਿਆਂ ਨਾਲ ਮੁਕਾਬਲਾ ਖੇਡਣਗੇ।