ਵਿਸ਼ਵ ਚੈਂਪੀਅਨਸ਼ਿਪ ਦੀ ਇਨਾਮੀ ਰਾਸ਼ੀ ’ਚ ਹੋਵੇਗਾ ਇਜਾਫਾ
Monday, Jun 21, 2021 - 04:55 PM (IST)

ਯੁਗੇਨ/ਅਮਰੀਕਾ (ਭਾਸ਼ਾ) : ਵਿਸ਼ਵ ਐਥਲੈਟਿਕਸ ਰੂਸ ਤੋਂ ਡੋਪਿੰਗ ਜੁਰਮਾਨੇ ਦੇ ਰੂਪ ਵਿਚ ਮਿਲੇ 20 ਲੱਖ ਡਾਲਰ ਦਾ ਇਸਤੇਮਾਲ ਅਗਲੇ ਦੋ ਵਿਸ਼ਵ ਚੈਂਪੀਅਨਸ਼ਿਪ ਦੀ ਇਨਾਮੀ ਰਾਸ਼ੀ ਵਿਚ ਇਜਾਫਾ ਕਰਨ ਲਈ ਕਰੇਗਾ। ਮਹਾਸੰਘ ਦੇ ਪ੍ਰਧਾਨ ਸਬੇਸਟੀਅਨ ਕੋ ਨੇ ਐਤਵਾਰ ਨੂੰ ਕਿਹਾ ਕਿ ਯੁਗੇਨ ਵਿਚ 2022 ਅਤੇ ਹੰਗਰੀ ਦੇ ਬੁਡਾਪੇਸਟ ਵਿਚ 2023 ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਰੇਕ ਦੀ ਇਨਾਮੀ ਰਾਸ਼ੀ ਵਿਚ 10 ਲੱਖ ਡਾਲਰ ਦਾ ਇਜਾਫਾ ਕੀਤਾ ਜਾਏਗਾ।
ਇਹ ਵੀ ਪੜ੍ਹੋ: ਕ੍ਰਿਕਟ ਤੋਂ ਬਾਅਦ ਬਾਲੀਵੁੱਡ ’ਚ ਐਂਟਰੀ ਲਈ ਤਿਆਰ ਸ਼੍ਰੀਸੰਤ, ਇਸ ਫ਼ਿਲਮ ’ਚ ਕਰਨਗੇ ਲੀਡ ਰੋਲ
ਕੋ ਨੇ ਅਮਰੀਕਾ ਟਰੈਕ ਅਤੇ ਫੀਲਡ ਟ੍ਰਾਇਲ ਦੌਰਾਨ ਪੱਤਰਕਾਰਾਂ ਨੂੰ ਕਿਹਾ, ‘ਮੈਂ ਇਹ ਯਕੀਨੀ ਕਰਨ ਲਈ ਉਤਸੁਕ ਹਾਂ ਕਿ ਇਹ ਰਾਸ਼ੀ ਪਾਕਿ ਸਾਫ਼ ਐਥਲੀਟਾਂ ਦੇ ਹੱਥਾ ਵਿਚ ਪੁੱਜੇ।’ ਇਸ ਦਾ ਮਤਲਬ ਹੋਇਆ ਕਿ ਹਰੇਕ 44 ਇਵੈਂਟਾਂ ਵਿਚ 23000 ਡਾਲਰ ਦੀ ਵਾਧੂ ਇਨਾਮੀ ਰਾਸ਼ੀ ਉਪਲਬੱਧ ਹੋਵੇਗੀ। ਰੂਸ ਨੇ ਟਰੈਕ ਐਂਡ ਫੀਲਡ ਵਿਚ ਦੁਬਾਰਾ ਮੁਕਾਬਲਾ ਪੇਸ਼ ਕਰਨ ਲਈ ਜੁਰਮਾਨੇ ਦੇ ਤੌਰ ’ਤੇ 50 ਲੱਖ ਡਾਲਰ ਦੀ ਰਾਸ਼ੀ ਦਿੱਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।