World Boxing: ਲਵਲੀਨਾ ਨੇ ਵਿਸ਼ਵ ਚੈਂਪੀਅਨਸ਼ਿਪ ''ਚ ਪਹਿਲੀ ਵਾਰ ਜਿੱਤਿਆ ਸੋਨ ਤਮਗਾ

03/26/2023 9:58:34 PM

ਸਪੋਰਟਸ ਡੈਸਕ : ਭਾਰਤ ਦੀ ਅਨੁਭਵੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। ਉਸ ਨੇ 70-75 ਕਿਲੋ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ। ਉਹ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ 'ਚ ਸਫ਼ਲ ਰਹੀ ਹੈ। ਲਵਲੀਨਾ ਨੇ ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ ਜੱਜਾਂ ਦੀ ਸਮੀਖਿਆ ਨਾਲ 4-3 ਨਾਲ ਹਰਾਇਆ। ਉਸ ਨੇ ਇਸ ਤੋਂ ਪਹਿਲਾਂ 2018 ਅਤੇ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਪਾਰਕਰ ਨੇ ਲਵਲੀਨਾ ਨੂੰ ਦਿੱਤੀ ਸਖ਼ਤ ਟੱਕਰ 

ਲਵਲੀਨਾ ਨੇ ਮੈਚ 'ਚ ਚੰਗੀ ਸ਼ੁਰੂਆਤ ਕੀਤੀ। ਉਸ ਨੇ ਪਹਿਲੇ ਦੌਰ 'ਚ ਪਾਰਕਰ 'ਤੇ ਸਿੱਧਾ ਪੰਚ ਮਾਰਿਆ। ਹਾਲਾਂਕਿ ਪਾਰਕਰ ਨੇ ਵੀ ਜਵਾਬ ਦਿੱਤਾ, ਰਾਊਂਡ ਲਵਲੀਨਾ ਦੇ ਹੱਕ ਵਿੱਚ 3-2 ਹੋ ਗਿਆ। ਅਗਲੇ ਦੌਰ 'ਚ ਪਾਰਕਰ ਨੇ ਜ਼ੋਰਦਾਰ ਵਾਪਸੀ ਕੀਤੀ ਅਤੇ ਰਾਊਂਡ 1-4 ਨਾਲ ਆਪਣੇ ਨਾਂ ਕੀਤਾ। ਤੀਸਰੇ ਰਾਊਂਡ ਵਿੱਚ ਮੁਕਾਬਲਾ ਬਹੁਤ ਸਖ਼ਤ ਹੋ ਗਿਆ। ਦੋਵੇਂ ਮੁੱਕੇਬਾਜ਼ਾਂ ਨੇ ਇਕ-ਦੂਜੇ 'ਤੇ ਮੁੱਕਿਆਂ ਦੀ ਵਰਖਾ ਕੀਤੀ। ਨਤੀਜੇ ਵਜੋਂ, ਮੈਚ ਨੂੰ ਸਮੀਖਿਆ ਲਈ ਭੇਜਿਆ ਗਿਆ, ਜਿੱਥੇ ਸੁਪਰਵਾਈਜ਼ਰ ਅਤੇ ਸੁਪਰਵਾਈਜ਼ਰ ਨੇ ਸਕੋਰਾਂ ਨੂੰ ਜੋੜਿਆ ਅਤੇ ਫੈਸਲਾ ਲਵਲੀਨਾ ਦੇ ਹੱਕ ਵਿੱਚ ਗਿਆ।

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਤਾਰੀਫ਼ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਵਲੀਨਾ ਬੋਰਗੋਹੇਨ ਨੂੰ ਜਿੱਤ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ "ਬਾਕਸਿੰਗ ਵਿਸ਼ਵ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਲਵਲੀਨਾ ਬੋਰਗੋਹੇਨ ਨੂੰ ਵਧਾਈ। ਉਸ ਨੇ ਕਮਾਲ ਦਾ ਹੁਨਰ ਦਿਖਾਇਆ। ਉਸ ਦੀ ਜਿੱਤ 'ਤੇ ਭਾਰਤ ਬਹੁਤ ਖੁਸ਼ ਹੈ।"


Mandeep Singh

Content Editor

Related News