ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਅੱਜ ਤੋਂ

08/03/2017 12:47:11 AM

ਨਵੀਂ ਦਿੱਲੀ— ਭਾਰਤੀ ਐਥਲੈਟਿਕਸ ਟੀਮ ਚੋਣ ਵਿਵਾਦਾਂ ਵਿਚੋਂ ਲੰਘਣ ਤੋਂ ਬਾਅਦ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਲੰਡਨ ਪਹੁੰਚ ਚੁੱਕੀ ਹੈ ਪਰ ਇਸ ਸਾਰੇ ਵਿਵਾਦ ਵਿਚਾਲੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਕੋਈ ਭਾਰਤੀ ਐਥਲੀਟ ਅੰਜੂ ਬਾਬੀ ਜਾਰਜ ਦੀ ਪ੍ਰਾਪਤੀ ਤਕ ਪਹੁੰਚ ਸਕੇਗਾ।
ਲੌਂਗ ਜੰਪਰ ਅੰਜੂ ਜਾਰਜ ਨੇ 2003 'ਚ ਪੈਰਿਸ ਵਿਚ ਹੋਈ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਲੌਂਗ ਜੰਪ 'ਚ ਕਾਂਸੀ ਤਮਗਾ ਹਾਸਲ ਕੀਤਾ ਸੀ। ਉਸ ਤੋਂ ਪਹਿਲਾਂ ਤਕ ਕਿਸੇ ਭਾਰਤੀ ਨੇ ਵਿਸ਼ਵ ਐਥਲੈਟਿਕਸ ਵਿਚ ਕੋਈ ਤਮਗਾ ਨਹੀਂ ਜਿੱਤਿਆ ਸੀ ਤੇ ਅੰਜੂ ਤੋਂ ਬਾਅਦ ਫਿਰ ਕੋਈ ਭਾਰਤੀ ਹੁਣ ਤਕ ਵਿਸ਼ਵ ਐਥਲੈਟਿਕਸ 'ਚ ਤਮਗਾ ਨਹੀਂ ਜਿੱਤ ਸਕਿਆ ਹੈ।
ਵਿਸ਼ਵ ਐਥਲੈਟਿਕਸ ਦੀ ਸ਼ੁਰੂਆਤ 1983 'ਚ ਹੇਲਸਿੰਕੀ ਨਾਲ ਹੋਈ ਸੀ। ਚੈਂਪੀਅਨਸ਼ਿਪ ਦੇ 34 ਸਾਲਾਂ ਦੇ ਇਤਿਹਾਸ ਵਿਚ ਭਾਰਤ ਦੇ ਖਾਤੇ ਵਿਚ ਸਿਰਫ ਇਕ ਕਾਂਸੀ ਤਮਗਾ ਹੈ ਤੇ ਉਹ ਤਮਗਾ ਜਿੱਤਣ ਵਾਲੇ ਕੁਲ 91 ਦੇਸ਼ਾਂ ਵਿਚ ਸਾਂਝੇ ਤੌਰ 'ਤੇ 91ਵੇਂ ਸਥਾਨ 'ਤੇ ਹੈ। ਭਾਰਤ ਦਾ ਏਸ਼ੀਆਈ ਐਥਲੈਟਿਕਸ 'ਚ ਕਾਫੀ ਚੰਗਾ ਪ੍ਰਦਰਸ਼ਨ ਰਿਹਾ ਹੈ ਪਰ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤੀ ਐਥਲੀਟ ਕੁਝ ਨਹੀਂ ਕਰ ਸਕਿਆ ਹੈ। ਇਕਲੌਤੀ ਅੰਜੂ ਜਾਰਜ ਸੀ, ਜਿਸ ਨੇ 2003 ਦੀ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਬਣਾਇਆ ਸੀ। ਅੰਜੂ ਦੀ ਪ੍ਰਾਪਤੀ ਨੂੰ 14 ਸਾਲ ਲੰਘ ਚੁੱਕੇ ਹਨ। ਉਸ ਤੋਂ ਬਾਅਦ ਕੋਈ ਵੀ ਐਥਲੀਟ ਤਮਗੇ ਦੇ ਨੇੜੇ-ਤੇੜੇ ਨਹੀਂ ਪਹੁੰਚ ਸਕਿਆ ਹੈ।
ਪਿਛਲੀ ਚੈਂਪੀਅਨਸ਼ਿਪ 'ਚ ਭਾਰਤ ਨੇ 18 ਮੈਂਬਰੀ ਦਲ ਉਤਾਰਿਆ ਸੀ : ਬੀਜਿੰਗ ਵਿਚ 2015 ਵਿਚ ਹੋਈ ਪਿਛਲੀ ਚੈਂਪੀਅਨਸ਼ਿਪ ਵਿਚ ਭਾਰਤ ਨੇ 18 ਮੈਂਬਰੀ ਦਲ ਉਤਾਰਿਆ ਸੀ ਪਰ ਸਰਵਸ੍ਰੇਸਠ ਪ੍ਰਦਰਸ਼ਨ ਦੇ ਨਾਂ 'ਤੇ ਲਲਿਤਾ ਬਾਬਰ ਦਾ 3000 ਮੀਟਰ ਸਟੀਪਲਚੇਜ਼ ਵਿਚ ਅੱਠਵਾਂ ਸਥਾਨ ਰਿਹਾ ਸੀ। ਡਿਸਕਸ ਥ੍ਰੋਅਰ ਵਿਕਾਸ ਗੌੜਾ ਨੌਵੇਂ ਤੇ ਸ਼ਾਟਪੁਟ ਇੰਦਰਜੀਤ ਸਿੰਘ 11ਵੇਂ ਸਥਾਨ 'ਤੇ ਰਿਹਾ ਸੀ। 
ਇਸ ਵਾਰ ਭਾਰਤ ਦਾ 25 ਮੈਂਬਰੀ ਦਲ ਲੈ ਰਿਹਾ ਹੈ ਹਿੱਸਾ : ਭਾਰਤੀ ਐਥਲੈਟਿਕਸ ਮਹਾਂਘ ਨੇ ਇਸ ਵਾਰ ਵਿਸ਼ਵ ਚੈਂਪੀਅਨਸ਼ਿਪ ਲਈ 24 ਮੈਂਬਰੀ ਟੀਮ ਚੁਣੀ ਹੈ, ਜਿਸ ਵਿਚ 14 ਪੁਰਸ਼ ਤੇ 10 ਮਹਿਲਾ ਖਿਡਾਰੀ ਸ਼ਾਮਲ ਹਨ। ਇਸ ਤੋਂ ਬਾਅਦ 100 ਮੀਟਰ ਦੀ ਦੌੜਾਕ ਦੂਤੀ ਚੰਗ ਜੁੜ ਗਈ ਹੈ, ਜਿਸ ਨਾਲ ਟੀਮ ਦੀ ਗਿਣਤੀ 25 ਪਹੁੰਚ ਗਈ ਹੈ। 
ਨੀਰਜ ਚੋਪੜਾ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ : ਭਾਰਤੀ ਟੀਮ ਵਿਚ ਜੇਕਰ ਕਿਸੇ ਤੋਂ ਬਿਹਤਰ ਪ੍ਰਦਰਸਨ ਦੀ ਉਮੀਦ ਹੈ ਤਾਂ ਉਹ ਜੈਵਲਿਨ ਥ੍ਰੋਅਰ  ਤੇ ਜੂਨੀਅਰ ਵਿਸ਼ਵ ਰਿਕਾਰਡਧਾਰੀ ਨੀਰਜ ਚੋਪੜਾ ਹੈ। ਨੀਰਜ ਨੇ ਪਿਛਲੇ ਸਾਲ ਉਸ ਸਮੇਂ ਤਹਿਲਕਾ ਮਚਾਇਆ ਸੀ ਜਦੋਂ ਉਸ ਨੇ ਪੋਲੈਂਡ ਵਿਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਵਿਚ 86.48 ਮੀਟਰ ਦੀ ਥ੍ਰੋ ਨਾਲ ਵਿਸ਼ਵ ਰਿਕਾਰਡ ਬਣਾਇਆ ਸੀ। 
ਹਰਿਆਣਾ ਦੇ ਇਸ ਐਥਲੀਟ ਦਾ ਇਸ ਸਾਲ ਚੰਗਾ ਪ੍ਰਦਰਸ਼ਨ ਰਿਹਾ ਤੇ ਪੈਰਿਸ ਡਾਇਮੰਡ ਲੀਗ ਵਿਚ ਉਹ ਪੰਜਵੇਂ ਸਥਾਨ 'ਤੇ ਰਿਹਾ ਸੀ। ਇਸਦੇ ਇਲਾਵਾ ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ ਤੇ ਮੋਨਾਕੋ ਡਾਇਮੰਡ ਲੀਗ ਵਿਚ ਸੱਤਵਾਂ ਸਥਾਨ ਹਾਸਲ ਕੀਤਾ। ਉਸਦਾ ਸੈਸਨ ਦਾ ਸਰਵਸ੍ਰੇਸਠ ਪ੍ਰਦਰਸ਼ਨ  85.23 ਮੀਟਰ ਹੈ, ਜਿਹੜਾ ਸੈਸ਼ਨ ਦੀ ਸਰਵਸ੍ਰੇਸਠ 15 ਥ੍ਰੋ ਵਿਚ ਸ਼ਾਮਲ ਹੈ। 
ਦੂਤੀ ਚੰਦ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ : ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਇਖ ਵਾਰ ਫਿਰ ਤੋਂ ਜੈਂਡਰ ਵਿਵਾਦ ਵਿਚ ਆਉਣ ਵਾਲੀ 100 ਮੀਟਰ ਦੀ ਦੌੜਾਕ ਦੂਤੀ ਚੰਦ ਨੂੰ ਆਈ. ਏ. ਏ. ਐੱਫ. ਨੇ ਆਖਰੀ ਸਮੇਂ ਵਿਚ ਕੋਟਾ ਦੇ ਕੇ ਵਿਸ਼ਵ ਚੈਂਪੀਅਨਸ਼ਿਪ ਵਿਚ ਬੁਲਾਇਆ ਹੈ, ਜਿਸ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਓਡੀਸ਼ਾ ਦੀ 21 ਸਾਲਾ ਦੂਤੀ 11.26 ਸੈਕੰਡ ਦਾ ਕੁਆਲੀਫਾਇੰਗ ਮਾਰਕ ਹਾਸਲ ਨਹੀਂ ਕਰ ਸਕੀ ਸੀ ਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਵੀ ਉਸ ਨੂੰ ਕਾਂਸੀ ਤਮਗਾ ਮਿਲਿਆ ਸੀ। 
ਦੂਤੀ ਚੰਦ ਦਾ ਸੈਸ਼੍ਵ ਦਾ ਸਰਵਸ੍ਰੇਸਠ ਪ੍ਰਦਰਸ਼ਨ 11.30 ਸੈਕੰਡ ਹੈ, ਜਿਹੜਾ ਕੁਆਲੀਫਾਇੰਗ ਮਾਰਕ ਦੇ ਨਜ਼ੀਦਕ ਹੈ। ਇਹ ਹੀ ਕਾਰਨ ਹੈ ਉਸ ਨੂੰ ਆਈ. ਏ. ਏ. ਐੱਫ. ਨੇ ਨਿਰਧਾਰਿਤ ਐਥਲੀਟਾਂ ਦੀ ਆਪਣੀ ਸੂਚੀ ਪੂਰੀ ਕਰਨ ਲਈ ਸੱਦਾ ਦਿੱਤਾ ਹੈ। 
ਗੋਵਿੰਦਨ ਸਿਰਫ 5000 ਮੀਟਰ ਰੇਸ 'ਚ ਦੌੜੇਗਾ : ਏਸ਼ੀਆਈ ਚੈਂਪੀਅਨਸ਼ਿਪ ਵਿਚ 5000 ਤੇ 10,000 ਮੀਟਰ ਦਾ ਗੋਲਡਨ ਡਬਲ ਪੂਰਾ ਕਰਨ ਵਾਲਾ ਤਾਮਿਨਲਾਡੂ ਦਾ ਗੋਵਿੰਦਨ ਲਕਸ਼ਮਣਨ ਵਿਸ਼ਵ ਚੈਂਪੀਅਨਸ਼ਿਪ ਵਿਚ ਸਿਰਫ 5000 ਮੀਟਰ ਵਿਚ ਹੀ ਦੌੜੇਗਾ। ਪੁਰਸ਼ਾਂ ਵਿਚ 4000 ਮੀਟਰ ਦਾ ਦੌੜਾਕ ਮੁਹੰਮਦ ਅਨਸ ਨੇ ਰੀਓ ਓਲੰਪਿਕ ਵਿਚ 400 ਮੀਟਰ ਦੌੜ ਵਿਚ ਹਿੱਸਾ ਲਿਆ ਸੀ ਤੇ ਇਸ ਸਾਲ ਮਈ ਵਿਚ ਇਸ ਪ੍ਰਤੀਯੋਗਾ ਵਿਚ ਇੰਡੀਅਨ ਗ੍ਰਾਂ. ਪ੍ਰੀ. ਵਿਚ ਰਾਸ਼ਟਰੀ ਰਿਕਾਰਡ ਵੀ ਤੋੜਿਆ ਸੀ।
ਅਨਸ ਤੋਂ ਫਾਈਨਲ ਵਿਚ ਪਹੁੰਚਣ ਦੀ ਉਮੀਦ ਰਹੇਗੀ ਪਰ ਇਸ਼ਦੇ ਲਈ ਉਸ ਨੂੰ ਸੈਸ਼ਨ ਦੇ ਆਪਣੇ ਸਰਵਸ੍ਰੇਸਠ ਪ੍ਰਦਰਸ਼ਨ 45.32 ਸੈਕੰਡ ਤੋਂ ਕਿਤੇ ਬਿਹਤਰ ਕਰਨਾ ਪਵੇਗਾ। ਭਾਰਤ ਦੀ ਚਾਰ ਗੁਣਾ 400 ਮੀਟਰ ਦੀ ਪੁਰਸ਼ ਤੇ ਮਹਿਲਾ ਰਿਲੇਅ ਟੀਮਾਂ ਫਾਈਨਲ ਵਿਚ ਪਹੁੰਚਣ ਦੀ ਉਮੀਦ ਲਗਾਉਂਦੀਆਂ ਹਨ। ਪੈਦਲ ਚਾਲ ਤੇ ਮੈਰਾਥ੍ਵ ਵਿਚ ਭਾਰਤੀ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰ ਸਕਣ, ਉਸਦੇ ਲਈ ਇਹ ਹੀ ਕਾਫੀ  ਹੋਵੇਗਾ।


Related News