World Athletics : ਫਾਈਨਲ ਰਾਊਂਡ ''ਚ ਉਮੀਦ ਮੁਤਾਬਕ ਲੰਬੀ ਛਾਲ ਮਾਰਨ ''ਚ ਅਸਫਲ ਰਹੇ ਸ਼੍ਰੀਸ਼ੰਕਰ
Sunday, Jul 17, 2022 - 05:26 PM (IST)
ਸਪੋਰਟਸ ਡੈਸਕ- ਲੰਬੀ ਛਾਲ ਮਾਰਨ ਵਾਲੇ ਮੁਰਲੀ ਸ੍ਰੀਸ਼ੰਕਰ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਐਤਵਾਰ ਨੂੰ ਇੱਥੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਦੂਜੇ ਦਿਨ ਫਾਈਨਲ ਵਿੱਚ ਸੱਤਵੇਂ ਸਥਾਨ ’ਤੇ ਰਹੇ । ਫਾਈਨਲ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਉਨ੍ਹਾਂ ਦੇ ਸੀਜ਼ਨ ਦੇ 8.36 ਮੀਟਰ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਤੋਂ ਬਹੁਤ ਘੱਟ ਰਿਹਾ।
ਭਾਰਤੀਆਂ ਨਾਲ ਜੁੜੇ ਹੋਰ ਮੁਕਾਬਲਿਆਂ ਵਿੱਚ ਪਾਰੁਲ ਚੌਧਰੀ ਨੇ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ 9:38.09 ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ। ਉਹ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੀ, ਹੀਟ ਨੰਬਰ ਦੋ ਵਿੱਚ 12ਵੇਂ ਅਤੇ ਕੁੱਲ ਮਿਲਾ ਕੇ 31ਵੇਂ ਸਥਾਨ ’ਤੇ ਰਹੀ। ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ਵਿੱਚ ਐੱਮ. ਪੀ. ਜਾਬਿਰ ਵੀ ਸੈਮੀਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੇ। ਉਹ 50.76 ਸਕਿੰਟ ਦੀ ਕੋਸ਼ਿਸ਼ ਨਾਲ ਹੀਟ ਦੋ ਵਿੱਚ ਸੱਤਵੇਂ ਅਤੇ ਆਖਰੀ ਸਥਾਨ 'ਤੇ ਰਹੇ। ਉਹ ਪੰਜ ਹੀਟ ਵਿੱਚ ਕੁੱਲ 31ਵੇਂ ਸਥਾਨ 'ਤੇ ਰਹੇ।