ਰਾਓਰਕੇਲਾ ''ਚ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੇ ਨਾਂ ’ਤੇ ਬਣਿਆ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਹਾਕੀ ਸਟੇਡੀਅਮ

Tuesday, Jan 10, 2023 - 10:45 AM (IST)

ਰਾਓਰਕੇਲਾ ''ਚ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੇ ਨਾਂ ’ਤੇ ਬਣਿਆ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਹਾਕੀ ਸਟੇਡੀਅਮ

ਸਪੋਰਟਸ ਡੈਸਕ : 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਓਡਿਸ਼ਾ ਦੇ ਰਾਓਰਕੇਲਾ ਵਿਚ ਨਵਾਂ ਸਟੇਡੀਅਮ ਬਣਿਆ ਹੈ। 15 ਏਕੜ ਜ਼ਮੀਨ ’ਤੇ ਬਣਿਆ ਬਿਰਸਾ ਮੁੰਡਾ ਕੌਮਾਂਤਰੀ ਹਾਕੀ ਸਟੇਡੀਅਮ ਵਿਚ ਆਧੁਨਿਕ ਸਹੂਲਤਾਂ ਦੇ ਨਾਲ ਸਵਿਮਿੰਗ ਪੂਲ, ਇਕ ਫਿਟਨੈੱਸ ਸੈਂਟਰ ਅਤੇ ਡ੍ਰੈਂਸਿੰਗ ਰੂਮ ਤੇ ਅਭਿਆਸ ਮੈਚ ਨੂੰ ਜੋੜਨ ਵਾਲੀ ਸੁਰੰਗ ਵੀ ਹੈ। ਬਿਰਸਾ ਮੁੰਡਾ ਸਟੇਡੀਅਮ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸਟੇਡੀਅਮ ਹੈ। ਇਸ ਨੂੰ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੇ ਨਾਂ ’ਤੇ ਬਣਾਇਆ ਗਿਆ ਹੈ।

PunjabKesari

ਕੌਣ ਸੀ ਬਿਰਸਾ ਮੁੰਡਾ

ਬਿਰਸਾ ਮੁੰਡਾ ਇਕ ਭਾਰਤੀ ਆਦੀਵਾਸੀ ਆਜ਼ਾਦੀ ਘੁਲਾਟੀਆ ਤੇ ਮੁੰਡਾ ਜਨਜਾਤੀ ਦਾ ਲੋਕ ਨਾਇਕ ਸੀ। ਉਸ ਨੇ ਬ੍ਰਿਟਿਸ਼ ਰਾਜ ਦੌਰਾਨ 19ਵੀਂ ਸਦੀ ਦੇ ਅੰਤ ਵਿਚ ਬੰਗਾਲ ਪ੍ਰੈਜ਼ੀਡੈਂਸੀ (ਹੁਣ ਝਾਰਖੰਡ) ਵਿਚ ਪੈਦਾ ਹੋਏ ਇਕ ਆਦੀਵਾਸੀ ਧਾਰਮਿਕ ਸਹਸਤ੍ਰਾਬਦੀ ਅੰਦੋਲਨ ਦੀ ਅਗਵਾਈ ਕੀਤੀ ਸੀ, ਜਿਸ ਨਾਲ ਉਹ ਭਾਰਤੀ ਆਜ਼ਾਦੀ ਦੇ ਅੰਦੋਲਨ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਵਿਅਕਤੀ ਬਣ ਗਿਆ ਸੀ। ਬਿਰਸਾ ਦੇ ਨਾਂ ’ਤੇ ਕਈ ਯੂਨੀਵਰਸਿਟੀਆਂ, ਔਥਲੈਟਿਕਸ ਸਟੇਡੀਅਮ, ਏਅਰਪੋਰਟ ਤੇ ਸਮਾਜ ਸੇਵੀ ਸੰਸਥਾਵਾਂ ਵੀ ਹਨ। ਸਟੀਲ ਲਈ ਪ੍ਰਸਿੱਧ ਸ਼ਹਿਰ ਰਾਓਰਕੇਲਾ ਵਿਚ ਬਣੇ ਬਿਰਸਾ ਮੁੰਡਾ ਸਟੇਡੀਅਮ ਨੂੰ 120 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਦੇ ਨਾਲ ਬਿਰਸਾ ਮੁੰਡਾ ਵਿਚ ਹਾਕੀ ਵਿਸ਼ਵ ਕੱਪ ਦੇ ਮੈਚ ਹੋਣੇ ਹਨ। ਬਿਰਸਾ ਮੁੰਡਾ ਵਿਚ ਵਿਸ਼ਵ ਕੱਪ ਦੇ 44 ਵਿਚੋਂ 20 ਮੁਕਾਬਲੇ ਹੋਣੇ ਹਨ।

PunjabKesari

ਵਿਸ਼ਵ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ

  • ਨੈਸ਼ਨਲ ਹਾਕੀ ਸਟੇਡੀਅਮ (45,000) ਲਾਹੌਰ, ਪਾਕਿਸਤਾਨ
  • ਚੰਡੀਗੜ੍ਹ ਹਾਕੀ ਸਟੇਡੀਅਮ (30,000) ਚੰਡੀਗੜ੍ਹ, ਭਾਰਤ
  • ਵੇਂਗਾਰਟ ਸਟੇਡੀਅਮ (22,355) ਲਾਸ ਏਂਜਲਸ, ਯੂ. ਐੱਸ. ਏ.

PunjabKesari

ਵਿਸ਼ਵ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮਾਂ ਵਿਚ ਪਹਿਲੇ ਨੰਬਰ ’ਤੇ ਹੈ ਲਾਹੌਰ ਦਾ ਨੈਸ਼ਨਲ ਹਾਕੀ ਸਟੇਡੀਅਮ। ਇਸ ਤੋਂ ਬਾਅਦ ਚੰਡੀਗੜ੍ਹ ਹਾਕੀ ਸਟੇਡੀਅਮ ਤੇ ਫਿਰ ਲਾਸ ਏਂਜਲਸ ਦਾ ਵੇਂਗਾਰਟ ਸਟੇਡੀਅਮ ਅਤੇ ਚੌਥੇ ਨੰਬਰ ’ਤੇ ਰਾਓਰਕੇਲਾ ਦਾ ਬਿਰਸਾ ਮੁੰਡਾ ਕੌਮਾਂਤਰੀ ਹਾਕੀ ਸਟੇਡੀਅਮ ਆਉਂਦਾ ਹੈ, ਜਿਸ ਵਿਚ 20 ਹਜ਼ਾਰ ਤੋਂ ਵੱਧ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਹੈ।

ਮੁਕਾਬਲੇ : ਹਾਕੀ ਵਿਸ਼ਵ ਕੱਪ ਦੇ 20 (ਕਲਾਸੀਫਿਕੇਸ਼ਨ ਮੈਚ) ਪ੍ਰਮੁੱਖ ਈਵੈਂਟ

  • 2023 ਪੁਰਸ਼ ਐੱਫ. ਆਈ. ਐੱਚ. ਹਾਕੀ ਵਿਸ਼ਵ ਕੱਪ (13-29 ਜਨਵਰੀ)
  • 2023 ਪੁਰਸ਼ ਐੱਫ. ਆਈ. ਐੱਚ. ਪ੍ਰੋ ਲੀਗ (10-15 ਮਾਰਚ)

400 ਖਿਡਾਰੀਆਂ ਤੇ ਅਧਿਕਾਰੀਆਂ ਦੇ ਰਹਿਣ ਲਈ 225 ਕਮਰਿਆਂ ਦਾ ਪ੍ਰਬੰਧ।


author

cherry

Content Editor

Related News