ਵੁਡਸ ਤੇ ਮੈਨਿੰਗ ਨੇ ਜਿੱਤਿਆ ਟੀ. ਵੀ. ਚੈਰਿਟੀ ਮੈਚ

Monday, May 25, 2020 - 06:37 PM (IST)

ਵੁਡਸ ਤੇ ਮੈਨਿੰਗ ਨੇ ਜਿੱਤਿਆ ਟੀ. ਵੀ. ਚੈਰਿਟੀ ਮੈਚ

ਫਲੋਰਿਡਾ : ਸਟਾਰ ਗੋਲਫਰ ਟਾਈਗਰ ਵੁਡਸ ਅਤੇ ਪੇਟਨ ਮੈਨਿੰਗ ਨੇ ਦੂਜੇ ਅਤੇ ਆਖਰੀ ਚੈਰਿਟੀ ਮੈਚ ਵਿਚ ਟਾਮ ਬ੍ਰੈਡੀ ਅਤੇ ਫਿਲ ਮਿਕੇਲਨਸਨ 'ਤੇ ਜਿੱਤ ਹਾਸਲ ਕੀਤੀ। ਪੀ. ਜੀ. ਏ. ਟੂਰ 2 ਹਫਤੇ ਵਿਚ ਬਹਾਲ ਹੋਣ ਦੀ ਉਮੀਦ ਹੈ ਪਰ ਕੋਵਿਡ-19 ਰਾਹਤ ਫੰਡ ਲਈ ਰਾਸ਼ੀ ਇਕੱਠਾ ਕਰਨ ਲਈ ਟੀ. ਵੀ. ਦਰਸ਼ਕਾਂ ਦੇ ਲਈ ਇਸ ਚੈਰਿਟੀ ਮੈਚ ਦਾ ਆਯੋਜਨ ਕੀਤਾ ਗਿਆ। ਵੁਡਸ ਨੇ ਆਪਣੇ ਸਾਥੀ ਗੋਲਫਰ ਦੇ ਨਾਲ ਮਿਲ ਕੇ 'ਦਿ ਮੈਚ : ਚੈਂਪੀਅਨਜ਼ ਫਾਰ ਚੈਰਿਟੀ' ਵਿਚ ਜਿੱਤ ਹਾਸਲ ਕੀਤੀ। ਇਸ ਚੈਰਿਟੀ ਮੈਚ ਦਾ ਉਦੇਸ਼ ਇਕ ਕਰੋੜ ਡਾਲਰ ਜਾਂ ਇਸ ਤੋਂ ਜ਼ਿਆਦਾ ਰਾਸ਼ੀ ਇਕੱਠੀ ਕਰਨਾ  ਸੀ ਪਰ ਆਨਲਾਈਨ ਦਾਨ ਨਾਲ ਰਾਸ਼ੀ ਦੁਗਣੀ ਇਕੱਠੀ ਕਰ ਲਈ ਗਈ। ਇਹ ਰਾਸ਼ੀ ਉਨ੍ਹਾਂ ਲੋਕਾਂ ਦੀ ਮਦਦ ਲਈ ਹੈ ਜੋ ਇਸ ਦੌਰਾਨ ਮੁਸ਼ਕਿਲਾਂ ਤੋਂ ਗੁਜ਼ਰ ਰਹੇ ਹਨ।


author

Ranjit

Content Editor

Related News