ਮਹਿਲਾ ਦਿਵਸ ’ਤੇ ਵਿਰਾਟ ਨੇ ਅਨੁਸ਼ਕਾ ਅਤੇ ਵਾਮਿਕਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ਮਾਂ ਵਾਂਗ ਬਣੇਗੀ ਧੀ

Monday, Mar 08, 2021 - 01:24 PM (IST)

ਮਹਿਲਾ ਦਿਵਸ ’ਤੇ ਵਿਰਾਟ ਨੇ ਅਨੁਸ਼ਕਾ ਅਤੇ ਵਾਮਿਕਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ਮਾਂ ਵਾਂਗ ਬਣੇਗੀ ਧੀ

ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮਹਿਲਾ ਦਿਵਸ ਮੌਕੇ ਆਪਣੀ ਧੀ ਵਾਮਿਕਾ ਅਤੇ ਪਤਨੀ ਅਨੁਸ਼ਕਾ ਸ਼ਰਮਾ ਦੀ ਤਸਵੀਰ ਸਾਂਝੀ ਕਰਕੇ ਇਸ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। 

ਇਹ ਵੀ ਪੜ੍ਹੋ: 8 ਲੋਕਾਂ ਨੂੰ ਮੁਫ਼ਤ ’ਚ ਚੰਨ ਦੀ ਸੈਰ ਕਰਾਏਗਾ ਇਹ ਅਰਬਪਤੀ, ਅਪਲਾਈ ਕਰਨ ਵਾਲਿਆਂ ’ਚ ਭਾਰਤੀ ਮੋਹਰੀ

ਵਿਰਾਟ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਬੱਚੇ ਨੂੰ ਜਨਮ ਦਿੰਦੇ ਦੇਖਣਾ ਆਸਾਨ ਨਹੀਂ ਹੈ। ਇਹ ਇਕਦਮ ਅਵਿਸ਼ਵਾਸਯੋਗ ਅਤੇ ਹੈਰਾਨੀਜਨਕ ਤਜ਼ਰਬਾ ਹੋ ਸਕਦਾ ਹੈ। ਜਦੋਂ ਤੁਸੀਂ ਇਸ ਨੂੰ ਵੇਖਦੇ ਹੋ ਤਾਂ ਤੁਸੀਂ ਔਰਤਾਂ ਦੀ ਅਸਲੀ ਤਾਕਤ ਨੂੰ ਸਮਝਦੇ ਹੋ ਅਤੇ ਤੁਸੀਂ ਇਹ ਸਮਝ ਪਾਉਂਦੇ ਹੋ ਕਿ ਭਗਵਾਨ ਨੇ ਉਨ੍ਹਾਂ ਦੇ ਅੰਦਰ ਇਕ ਜ਼ਿੰਦਗੀ ਕਿਉਂ ਬਣਾਈ ਹੈ। ਅਜਿਹਾ ਇਸ ਲਈ ਕਿਉਂਕਿ ਉਹ ਸਾਡੇ ਲੋਕਾਂ ਦੀ ਤੁਲਨਾ ਵਿਚ ਜ਼ਿਆਦਾ ਮਜ਼ਬੂਤ ਹਨ।’

ਇਹ ਵੀ ਪੜ੍ਹੋ: ਵੈਨੇਜ਼ੁਏਲਾ ਨੇ ਜਾਰੀ ਕੀਤਾ 10 ਲੱਖ ਰੁਪਏ ਦਾ ਨੋਟ, ਜਾਣੋ ਭਾਰਤੀ ਕਰੰਸੀ ਮੁਤਾਬਕ ਕਿੰਨੀ ਹੈ ਕੀਮਤ

PunjabKesari

ਅੱਗੇ ਉਨ੍ਹਾਂ ਲਿਖਿਆ, ‘ਮੇਰੀ ਜ਼ਿੰਦਗੀ ਦੀ ਸਭ ਤੋਂ ਮਜ਼ਬੂਤ ਅਤੇ ਸਾਫਟ ਦਿਨ ਵਾਲੀ ਮਹਿਲਾ ਨੂੰ ਮਹਿਲਾ ਦਿਵਸ ਦੀਆਂ ਸ਼ੁੱਭਕਾਮਨਾਵਾਂ। ਨਾਲ ਹੀ ਉਸ ਨੂੰ ਵਧਾਈ ਹੋਵੇ ਜੋ ਆਪਣੀ ਮਾਂ ਦੀ ਤਰ੍ਹਾਂ ਹੀ ਬਣਨ ਵਾਲੀ ਅਤੇ ਦੁਨੀਆ ਦੀਆਂ ਸਾਰੀਆਂ ਔਰਤਾਂ ਨੂੰ ਵੀ ਮਹਿਲਾ ਦਿਵਸ ਮੁਬਾਰਕ ਹੋਵੇ।’

ਇਹ ਵੀ ਪੜ੍ਹੋ: ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਓਲੀਵੀਅਰ ਦੀ ਹੈਲੀਕਾਪਟਰ ਹਾਦਸੇ ’ਚ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News