ਮਹਿਲਾ ਪਹਿਲਵਾਨ Divya Kakran ਨੇ ਨੈਸ਼ਨਲ ਬਾਡੀ ਬਿਲਡਰ ਨੂੰ ਚੁਣਿਆ ਹਮਸਫਰ

Tuesday, Apr 12, 2022 - 01:13 AM (IST)

ਮਹਿਲਾ ਪਹਿਲਵਾਨ Divya Kakran ਨੇ ਨੈਸ਼ਨਲ ਬਾਡੀ ਬਿਲਡਰ ਨੂੰ ਚੁਣਿਆ ਹਮਸਫਰ

ਨਵੀਂ ਦਿੱਲੀ- ਏਸ਼ੀਆ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਦਿਵਿਆ ਕਾਕਰਾਨ ਨੇ ਵਿਆਹ ਕਰ ਲਿਆ ਹੈ। ਦਿਵਿਆ ਨੇ ਨੈਸ਼ਨਲ ਬਾਡੀ ਬਿਲਡਰ ਖਿਡਾਰੀ ਸਚਿਨ ਪ੍ਰਤਾਪ ਨੂੰ ਆਪਣਾ ਹਮਸਫਰ ਚੁਣਿਆ ਹੈ। ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਦੋਵਾਂ ਦਾ ਵਿਆਹ ਹੋਇਆ। ਸਚਿਨ ਮੂਲ ਰੂਪ ਤੋਂ ਸ਼ਾਮਲੀ ਦੇ ਜਾਫਰਪੁਰ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਪਰਿਵਾਰ ਦੇ ਨਾਲ ਮੇਰਠ ਵਿਚ ਰਹਿੰਦਾ ਹੈ। ਸਚਿਨ ਦੇ ਪਿਤਾ ਮੇਰਠ ਵਿਚ ਰਹਿੰਦੇ ਹਨ।

PunjabKesari
ਦਿਵਿਆ ਕਾਕਰਾਨ ਉਤਰੀ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਪੁਰਬਲੀਆ ਪਿੰਡ ਦੇ ਇਕ ਮੱਧ-ਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸਦੇ ਪਿਤਾ ਸੂਰਜ ਸੇਨ ਨੇ ਆਜੀਵਿਕਾ ਚਲਾਉਣ ਦੇ ਲਈ ਪਹਿਲਵਾਨਾਂ ਦੇ ਲੰਗੋਟ ਬਣਾ ਕੇ ਬੇਚੇ। ਕਾਕਰਾਨ ਨੇ ਭਾਰਤ ਦੇ ਦਾਦਰੀ ਵਿਚ ਨੋਇਡਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਵਿਚ ਸਰੀਰਿਕ ਸਿੱਖਿਆ ਅਤੇ ਖੇਡ ਵਿਗਆਨ ਦੀ ਵਧਾਈ ਕੀਤੀ ਹੈ। 

 
 
 
 
 
 
 
 
 
 
 
 
 
 
 
 

A post shared by DIVYA KAKRAN (@divya_kakran68)

 

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ ਟੈਸਟ ਸੀਰੀਜ਼
ਦਿਵਿਆ ਦੀਆਂ ਪ੍ਰਾਪਤੀਆਂ-
ਰਾਸ਼ਟਰਮੰਡਲ ਖੇਡਾਂ: 2018 ਗੋਲਡ ਕਾਸਟ ਵਿਚ ਕਾਂਸੀ ਤਮਗਾ 
ਏਸ਼ੀਅਨ ਖੇਡਾਂ : 2018 ਜਕਾਰਤਾ 'ਚ ਕਾਂਸੀ ਤਮਗਾ 

 

 
 
 
 
 
 
 
 
 
 
 
 
 
 
 
 

A post shared by DIVYA KAKRAN (@divya_kakran68)

ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਰੇਸ਼ੇਲ ICC ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਬਣੇ
ਏਸ਼ੀਅਨ ਚੈਂਪੀਅਨਸ਼ਿਪ
2021 ਅਲਮਾਤੀ 72 ਕਿ.ਗ੍ਰਾ. ਵਰਗ 'ਚ ਸੋਨ ਤਮਗਾ
2020 ਨਵੀਂ ਦਿੱਲੀ 68 ਕਿ.ਗ੍ਰਾ. ਵਰਗ 'ਚ ਸੋਨ ਤਮਗਾ 
2017 ਨਵੀਂ ਦਿੱਲੀ 68 ਕਿ.ਗ੍ਰਾ. ਵਰਗ 'ਚ ਚਾਂਦੀ ਤਮਗਾ
2019 ਗਿਆਨ 68 ਕਿਲੋਗ੍ਰਾਮ ਵਰਗ 'ਚ ਕਾਂਸੀ ਤਮਗਾ
ਕਾਮਨਵੈਲਥ ਚੈਂਪੀਅਨਸ਼ਿਪ
2017 ਜੋਹਾਨਸਬਰਗ 69 ਕਿ.ਗ੍ਰਾ. ਵਰਗ 'ਚ ਸੋਨਾ ਤਮਗਾ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News