ਮਹਿਲਾ ਟੀ-20 WC : ਭਾਰਤ ਨੇ ਲਾਈ ਜਿੱਤ ਦੀ ਹੈਟ੍ਰਿਕ, ਆਖ਼ਰੀ ਗੇਂਦ ’ਚ ਨਿਊਜ਼ੀਲੈਂਡ ਨੂੰ ਹਰਾਇਆ

02/27/2020 1:43:29 PM

ਨਵੀਂ ਦਿੱਲੀ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਵਿਸ਼ਵ ਕੱਪ ਦੇ  ਨੌਵੇਂ ਮੈਚ ’ਚ ਨਿਊਜ਼ੀਲੈਂਡ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ । ਭਾਰਤ ਨੇ 8 ਵਿਕਟਾਂ ਦੇ ਨੁਕਸਾਨ ’ਤੇ 133 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ 134 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਨੇ ਟੀਚੇ ਦਾ ਪਿੱਛਾ ਕਰਦੇ ਹੋਏ 20 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ ’ਤੇ 129 ਹੀ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਇਹ ਮੈਚ 4 ਦੌੜਾਂ ਨਾਲ ਜਿੱਤ ਲਿਆ। ਬੱਲੇਬਾਜ਼ੀ ਕਰਨ ਉਤਰੀ  ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਰੇਚੇਲ ਪ੍ਰੀਸਟ ਦੇ ਰੂਪ ’ਚ ਡਿੱਗਾ। ਪ੍ਰੀਸਟ 12 ਦੌੜਾਂ ਦੇ ਨਿੱਜੀ ਸਕੋਰ ’ਤੇ ਸ਼ਿਖਾ ਪਾਂਡੇ ਦੀ ਗੇਂਦ ’ਤੇ ਰਾਧਾ ਯਾਦਵ ਨੂੰ ਕੈਚ ਦੇ ਕੇ ਆਊਟ ਹੋ ਗਈ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸੂਜ਼ੀ ਬੇਟਸ 6 ਦੌੜਾਂ ਦੇ ਨਿੱਜੀ ਸਕੋਰ ’ਤੇ ਦੀਪਤੀ ਸ਼ਰਮਾ ਵੱਲੋਂ ਬੋਲਡ ਹੋ ਗਈ। ਨਿਊਜ਼ੀਲੈਂਡ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਸੋਫੀ ਡਿਵਾਈਨ 14 ਦੌੜਾਂ ਦੇ ਨਿੱਜੀ ਸਕੋਰ ’ਤੇ ਪੂਨਮ ਯਾਦਵ ਦੀ ਗੇਂਦ ’ਤੇ ਰਾਧਾ ਯਾਦਵ ਹੱਥੋਂ ਕੈਚ ਕਰਾ ਕੇ ਪਵੇਲੀਅਨ ਪਰਤ ਗਈ। ਇਸ ਤੋਂ ਬਾਅਦ ਮੈਡੀ ਗ੍ਰੀਨ 24 ਦੌੜਾਂ ਦੇ ਨਿੱਜੀ ਸਕੋਰ ’ਤੇ ਗਾਇਕਵਾੜ ਦਾ ਸ਼ਿਕਾਰ ਬਣੀ ਤੇ ਪਵੇਲੀਅਨ ਪਰਤ ਗਈ। ਨਿਊਜ਼ੀਲੈਂਡ ਦਾ 5ਵਾਂ ਵਿਕਟ ਕੈਟੀ ਮਾਰਟਿਨ ਦਾ ਡਿੱਗਿਆ। ਕੈਟੀ 25 ਦੌੜਾਂ ਦੇ ਨਿੱਜੀ ਸਕੋਰ ’ਤੇ ਰਾਧਾ ਯਾਦਵ ਦੀ ਗੇਂਦ ’ਤੇ ਰੋਡਿ੍ਰਗੇਜ਼ ਨੂੰ ਕੈਚ ਫੜਾ ਆਊਟ ਹੋ ਗਈ।

PunjabKesariਇਸ ਦੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਸਮਿ੍ਰਤੀ ਮੰਧਾਨਾ 11 ਦੌੜਾਂ ਦੇ ਨਿੱਜੀ ਸਕੋਰ ’ਤੇ ਤਾਹੁਹੂ ਹੱਥੋਂ ਬੋਲਡ ਹੋ ਆਊਟ ਹੋ ਗਈ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਤਾਨੀਆ ਭਾਟੀਆ 23 ਦੌੜਾਂ ਦੇ ਨਿੱਜੀ ਸਕੋਰ ’ਤੇ ਰੋਜ਼ਮੈਰੀ ਮੇਅਰ ਦੀ ਗੇਂਦ ’ਤੇ ਅਮੇਲੀਆ ਕੇਰ ਨੂੰ ਕੈਚ ਦੇ ਕੇ ਆਊਟ ਹੋ ਗਈ। ਭਾਰਤ ਦਾ ਤੀਜਾ ਵਿਕਟ ਜੇਮਿਮਾ ਰੋਡਿ੍ਰਗੇਜ਼ ਦਾ ਡਿੱਗਿਆ। ਰੋਡਿ੍ਰਗੇਜ਼ 10 ਦੌੜਾਂ ਦੇ ਨਿੱਜੀ ਸਕੋਰ ’ਤੇ ਆਊਟ ਹੋਈ।  ਕਪਤਾਨ ਹਰਮਨਪ੍ਰੀਤ ਕੌਰ 1 ਦੌੜ, ਸ਼ੇਫਾਲੀ ਵਰਮਾ 46 ਦੌੜਾਂ, ਵੇਦਾ ਕ੍ਰਿਸ਼ਨਮੂਰਤੀ 6 ਦੌੜਾਂ, ਦੀਪਤੀ ਸ਼ਰਮਾ 8 ਦੌੜਾਂ, ਰਾਧਾ ਯਾਦਵ  14 ਦੌੜਾਂ ਬਣਾ ਆਊਟ ਹੋਈਆਂ। ਇਸ ਤਰ੍ਹਾਂ ਭਾਰਤ ਨੇ 8 ਵਿਕਟਾਂ ਦੇ ਨੁਕਸਾਨ ’ਤੇ 133 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ ਜਿੱਤ ਲਈ 134 ਦੌੜਾਂ ਦਾ ਟੀਚਾ ਦਿੱਤਾ।

PunjabKesariਟੀਮਾਂ ਇਸ ਤਰ੍ਹਾਂ ਹਨ : 
ਭਾਰਤ (ਪਲੇਇੰਗ ਇਲੈਵਨ) : ਸਮਿ੍ਰਤੀ ਮੰਧਾਨਾ, ਸ਼ੇਫਾਲੀ ਵਰਮਾ, ਤਾਨੀਆ ਭਾਟੀਆ (ਵਿਕਟਕੀਪਰ), ਜੇਮਿਮਾ ਰੋਡਿ੍ਰਗੇਜ, ਹਰਮਨਪ੍ਰੀਤ ਕੌਰ (ਕਪਤਾਨ), ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਨਮੂਰਤੀ, ਸ਼ਿਖਾ ਪਾਂਡੇ, ਰਾਧਾ ਯਾਦਵ, ਪੂਨਮ ਯਾਦਵ ਅਤੇ ਰਾਜੇਸ਼ਵਰੀ ਗਾਇਕਵਾੜ।

ਨਿਊਜ਼ੀਲੈਂਡ (ਪਲੇਇੰਗ ਇਲੈਵਨ) :  ਸੋਫੀ ਡਿਵਾਈਨ (ਕਪਤਾਨ), ਰੇਚੇਲ ਪ੍ਰੀਸਟ (ਵਿਕਟਕੀਪਰ), ਸੂਜ਼ੀ ਬੇਸਟ, ਮੈਡੀ ਗ੍ਰੀਨ, ਕੈਟੀ ਮਾਰਟਿਨ, ਅਮੇਲੀਆ ਕੇਰ, ਹੇਲੇ ਜੇਨਸੇਨ, ਅੰਨਾ ਪੀਟਰਸਨ, ਲੀਗ ਕਾਸਪੇਰੇਕ, ਲੀ ਤਾਹੁਹੂ ਅਤੇ ਰੋਜ਼ਮੈਰੀ ਮੇਅਰ।


Tarsem Singh

Content Editor

Related News