ਕ੍ਰਿਕਟ ਫੈਨਜ਼ ਲਈ ਵੱਡਾ ਝਟਕਾ, ਮਹਿਲਾ ਅਤੇ ਪੁਰਸ਼ ਵਿਸ਼ਵ ਕੱਪ ਕੁਆਲੀਫਾਇਰ ਮੁਲਤਵੀ

05/12/2020 2:54:49 PM

ਸਪੋਰਟਸ ਡੈਸਕ— ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਨੇ ਕੋਵਿਡ- 19 ਮਹਾਮਾਰੀ ਦੇ ਕਾਰਨ 2021 ਮਹਿਲਾ ਵਿਸ਼ਵ ਕੱਪ ਅਤੇ 2022 ਪੁਰਸ਼ ਅੰਡਰ-19 ਵਿਸ਼ਵ ਕੱਪ ਦੇ ਜੁਲਾਈ ’ਚ ਹੋਣ ਵਾਲੇ ਕੁਆਲੀਫਾਇੰਗ ਟੂਰਨਾਮੈਂਟਾਂ ਨੂੰ ਮੁਲਤਵੀ ਕਰ ਦਿੱਤਾ ਹੈ। ਮਹਿਲਾ ਕੁਆਲੀਫਾਇੰਗ ਮੁਕਾਬਲੇ ਸ਼੍ਰੀਲੰਕਾਂ ’ਚ ਤਿੰਨ ਤੋਂ 19 ਜੁਲਾਈ ਤਕ ਹੋਣੀ ਸੀ, ਜਿਸ ’ਚ ਮੇਜ਼ਬਾਨ ਸ਼੍ਰੀਲੰਕਾ ਸਹਿਤ 10 ਟੀਮਾਂ ਨੇ ਹਿੱਸਾ ਲੈਣਾ ਸੀ। ਹੋਰ ਟੀਮਾਂ ਬੰਗਲਾਦੇਸ਼, ਆਇਰਲੈਂਡ, ਨੀਦਰਲੈਂਡ,  ਪਾਕਿਸਤਾਨ, ਪਾਪੁਆ ਨਿਊ ਗਿਨੀ, ਥਾਈਲੈਂਡ, ਅਮਰੀਕਾ, ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਸੀ।

ਆਈ. ਸੀ. ਸੀ. ਨੇ ਪ੍ਰੈਸ ਰਿਲੀਜ਼ ’ਚ ਕਿਹਾ, ‘‘ਮੈਂਬਰਾਂ ਅਤੇ ਸਬੰਧਿਤ ਸਰਕਾਰਾਂ ਅਤੇ ਜਨ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2021 ਦੇ ਕੁਆਲੀਫਾਇਰ ਅਤੇ ਆਈ. ਸੀ. ਸੀ. ਅੰਡਰ-19 ਕ੍ਰਿਕਟ ਵਿਸ਼ਵ ਕੱਪ 2022 ਦੀ ਕੁਆਲੀਫਾਇੰਗ ਪ੍ਰਕਿਰੀਆ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ।‘‘PunjabKesari

ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ 2022 ਦੀ ਕੁਆਲੀਫਾਇੰਗ ਪ੍ਰਕਿਰੀਆਂ ਦੀ ਸ਼ੁਰੂਆਤ 24 ਤੋਂ 30 ਜੁਲਾਈ ਤੱਕ ਡੈਨਮਾਰਕ ’ਚ ਹੋਣ ਵਾਲੇ ਯੂਰਪੀ ਖੇਤਰੀ ਕੁਆਲੀਫਾਇਰ  ਦੇ ਨਾਲ ਹੋਣੀ ਸੀ। ਇਸ ਟੂਰਨਾਮੈਂਟਾਂ ਦਾ ਆਯੋਜਨ ਕਦੋਂ ਕੀਤਾ ਜਾ ਸਕਦਾ ਹੈ ਇਸ ਦੇ ਲਈ ਆਈ. ਸੀ. ਸੀ. ਪ੍ਰਤੀਯੋਗੀ ਦੇਸ਼ਾਂ ਨਾਲ ਗੱਲਬਾਤ ਕਰੇਗਾ।

ਆਈ. ਸੀ. ਸੀ. ਦੇ ਮੁਕਾਬਲੇ ਪ੍ਰਮੁੱਖ ਕ੍ਰਿਸ ਟੇਟਲੀ ਨੇ ਕਿਹਾ, ‘‘ਯਾਤਰਾ ਲੈ ਕੇ ਜਾਰੀ ਪਾਬੰਦੀਆਂ, ਗਲੋਬਲੀ ਸਿਹਤ ਚਿੰਤਾਵਾਂ ਅਤੇ ਸਰਕਾਰ ਅਤੇ ਜਨ ਸਿਹਤ ਅਧਿਕਾਰੀਆਂ ਦੀ ਸਲਾਹ ’ਤੇ ਅਸੀਂ ਕੋਵਿਡ-19 ਮਹਾਮਾਰੀ ਦੇ ਕਾਰਨ ਅਗਲੀ ਦੋ ਕੁਆਲੀਫਾਇੰਗ ਮੁਕਾਬਲਿਆਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।‘‘

ਉਨ੍ਹਾਂ ਨੇ ਕਿਹਾ, ‘‘ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਅਤੇ ਅੰਡਰ-19 ਕ੍ਰਿਕਟ ਵਿਸ਼ਵ ਕੱਪ 2022 ਦੇ ਯੂਰਪੀ ਕੁਆਲੀਫਾਇਰ ਦੋਵੇਂ ਪ੍ਰਭਾਵਿਤ ਹੋਏ ਹਨ। ਖਿਡਾਰੀਆਂ ਦਾ ਸਿਹਤ ਸਭ ਤੋਂ ਮਹੱਤਵਪੂਰਨ ਹੈ। ਇਸ ਮੁਸ਼ਕਿਲ ਦੇ ਸਮੇਂ ’ਚ ਸਾਡੀ ਪਹਿਲੀ ਤਰਜੀਹ ਹੈ ਕਿ ਖਿਡਾਰੀ, ਕੋਚ, ਅਧਿਕਾਰੀ, ਪ੍ਰਸ਼ੰਸਕ ਅਤੇ ਪੂਰਾ ਕ੍ਰਿਕਟ ਜਗਤ ਤੰਦੁਰੂਸਤ ਰਹੇ ।‘‘


Davinder Singh

Content Editor

Related News