ਆਸਟਰੇਲੀਆ ਵਿਰੁੱਧ ਕਲੀਨ ਸਵੀਪ ਤੋਂ ਬਚਣ ਉਤਰੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ, ਆਖਰੀ ਵਨ ਡੇਅ ਅੱਜ

Sunday, Sep 26, 2021 - 12:20 PM (IST)

ਆਸਟਰੇਲੀਆ ਵਿਰੁੱਧ ਕਲੀਨ ਸਵੀਪ ਤੋਂ ਬਚਣ ਉਤਰੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ, ਆਖਰੀ ਵਨ ਡੇਅ ਅੱਜ

ਮੈਕਾਯ/ਆਸਟਰੇਲੀਆ (ਭਾਸ਼ਾ)– ਦਬਾਅ ਦਾ ਸਾਹਮਣਾ ਕਰ ਰਹੀਆਂ ਭਾਰਤ ਦੀਆਂ ਗੇਂਦਬਾਜ਼ਾਂ ਨੂੰ ਐਤਵਾਰ ਨੂੰ ਇੱਥੇ ਤੀਜੇ ਤੇ ਆਖਰੀ ਮਹਿਲਾ ਵਨ ਡੇਅ ਕੌਮਾਂਤਰੀ ਮੈਚ ਵਿਚ ਟੀਮ ਨੂੰ ਕਲੀਨ ਸਵੀਪ ਤੋਂ ਬਚਾਉਣਾ ਹੈ ਤਾਂ ਆਸਟਰੇਲੀਆਈ ਟੀਮ ਵਿਰੁੱਧ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ ਜਿਹੜੀ ਲਗਾਤਾਰ 27ਵਾਂ ਮੁਕਾਬਲਾ ਜਿੱਤਣ ਦੇ ਇਰਾਦੇ ਨਾਲ ਉਤਰੇਗੀ। 

ਦੂਜੇ ਵਨ ਡੇ ਵਿਚ ਝੂਲਨ ਗੋਸਵਾਮੀ ਦੀ ਮੈਚ ਦੀ ਆਖਰੀ ਗੇਂਦ ਨੂੰ ਵਿਵਾਦਪੂਰਨ ਹਾਲਾਤ ਵਿਚ ਨੋ-ਬਾਲ ਦਿੱਤਾ ਗਿਆ ਤੇ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਕਾਫੀ ਨੇੜਲਾ ਰਿਹਾ ਪਰ ਮਿਤਾਲੀ ਰਾਜ ਦੀ ਟੀਮ ਦਾ 274 ਦੌੜਾਂ ਦੇ ਵੱਡੇ ਸਕੋਰ ਦਾ ਬਚਾਅ ਨਾ ਕਰ ਸਕਣਾ ਨਿਰਾਸ਼ਾਜਨਕ ਰਿਹਾ ਹੈ। ਭਾਰਤ ਜੇਕਰ 0-3 ਨਾਲ ਹਾਰ ਜਾਂਦਾ ਹੈ ਤਾਂ ਇਹ 50 ਓਵਰਾਂ ਦੇ ਪਿਛਲੇ 11 ਮੁਕਾਬਲਿਆਂ ਵਿਚ ਟੀਮ ਦੀ 9ਵੀਂ ਹਾਰ ਹੋਵੇਗੀ ਜਿਹੜੀ ਅਗਲੇ ਸਾਲ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਵਿਚ ਹੋਣ ਵਾਲੇ ਮਹਿਲਾ ਵਨ ਡੇ ਵਿਸ਼ਵ ਕੱਪ ਦੀ ਚੰਗੀ ਤਿਆਰੀ ਨਹੀਂ ਹੈ।  

ਟੀਮਾਂ ਇਸ ਪ੍ਰਕਾਰ ਹਨ
ਭਾਰਤ:
ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਪੂਨਮ ਰਾਉਤ, ਜੇਮੀਮਾ ਰੌਡਰਿਗਸ, ਦੀਪਤੀ ਸ਼ਰਮਾ, ਸਨੇਹ ਰਾਣਾ, ਯਾਸਤਿਕਾ ਭਾਟੀਆ, ਤਾਨੀਆ ਭਾਟੀਆ, ਸ਼ਿਖਾ ਪਾਂਡੇ, ਝੂਲਨ ਗੋਸਵਾਮੀ, ਮੇਘਨਾ ਸਿੰਘ, ਪੂਜਾ ਵਾਸਤਕਰ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਰਿਚਾ ਘੋਸ਼ ਅਤੇ ਏਕਤਾ ਬਿਸ਼ਟ।

ਆਸਟ੍ਰੇਲੀਆ: ਮੇਗ ਲੈਨਿੰਗ (ਕੈਪਟਨ), ਡਾਰਸੀ ਬ੍ਰਾਊਨ, ਮੈਟਲਨ ਬ੍ਰਾਊਨ, ਸਟੇਲਾ ਕੈਂਪਬੈਲ, ਨਿਕੋਲਾ ਕੈਰੀ, ਹੈਨਾ ਡਾਰਲਿੰਗਟਨ, ਐਸ਼ਲੇਘ ਗਾਰਡਨਰ, ਐਲਿਸਾ ਹੀਲੀ, ਤਾਹਲੀਆ ਮੈਕਗ੍ਰਾ, ਸੋਫੀ ਮੌਲੀਨਕਸ, ਬੈਥ ਮੂਨੀ, ਐਲਿਸ ਪੇਰੀ, ਜਾਰਜੀਆ ਰੈਡਮਅਨੇ, ਮੌਲੀ ਸਟ੍ਰੇਨੋ, ਐਨਾਬੇਲ ਸਦਰਲੈਂਡ, ਟਾਇਲਾ ਵਲਾਮਿੰਕ ਅਤੇ ਜਾਰਜੀਆ ਵੇਅਰਹੈਮ।
 


author

cherry

Content Editor

Related News