ਆਸਟਰੇਲੀਆ ਤੇ ਨਿਊਜ਼ੀਲੈਂਡ ਦੇ 9 ਸ਼ਹਿਰਾਂ ’ਚ ਹੋਣਗੇ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੇ ਮੈਚ

04/01/2021 10:30:54 PM

ਸਿਡਨੀ– ਮਹਿਲਾ ਵਿਸ਼ਵ ਕੱਪ ਫੁੱਟਬਾਲ 2023 ਦੇ ਮੈਚ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ 9 ਸ਼ਹਿਰਾਂ ਵਿਚ ਖੇਡੇ ਜਾਣਗੇ। ਪਹਿਲਾ ਮੈਚ ਆਕਲੈਂਡ ਦੇ ਈਡਨ ਪਾਰਕ ਵਿਚ ਹੋਵੇਗਾ ਜਦਕਿ ਫਾਈਨਲ ਸਿਡਨੀ ਦੇ ਸਟੇਡੀਅਮ ਆਸਟਰੇਲੀਆ ਵਿਚ ਖੇਡਿਆ ਜਾਵੇਗਾ। ਆਸਟਰੇਲੀਆ ਅਤੇ ਨਿਊਜ਼ੀਲੈਂਡ ਦੋਵੇਂ ਇਕ-ਇਕ ਸੈਮੀਫਾਈਨਲ ਦੀ ਮੇਜ਼ਬਾਨੀ ਕਰਨਗੇ। ਇਹ ਪਹਿਲਾ ਵਿਸ਼ਵ ਕੱਪ ਹੋਵੇਗਾ ਜਿਸ ਨੂੰ ਦੋ ਵੱਖ-ਵੱਖ ਸੰਘਾਂ ਦੇ ਮੈਂਬਰ ਸਾਂਝੇ ਤੌਰ ’ਤੇ ਆਯੋਜਿਤ ਕਰਨਗੇ। ਆਸਟਰੇਲੀਆ 2006 ਵਿਚ ਏਸ਼ੀਆਈ ਸੰਘ ਨਾਲ ਜੁੜ ਗਿਆ ਹੈ ਜਦਕਿ ਨਿਊਜ਼ੀਲੈਂਡ ਓਸਨੀਆ ਸੰਘ ਦਾ ਮੈਂਬਰ ਹੈ।

PunjabKesari

ਇਹ ਖਬਰ ਪੜ੍ਹੋ- ਰਾਜਸਥਾਨ ਰਾਇਲਜ਼ ਲਈ ਕਿਸੇ ਵੀ ਕ੍ਰਮ ’ਤੇ ਬੱਲੇਬਾਜ਼ੀ ਨੂੰ ਤਿਆਰ ਹਾਂ : ਦੂਬੇ


ਇਹ ਹੀ ਨਹੀਂ, ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ 32 ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਪਹਿਲਾਂ 2019 ਤਕ 24 ਟੀਮਾਂ ਵਿਚਾਲੇ ਵਿਸ਼ਵ ਕੱਪ ਖੇਡਿਆ ਜਾਂਦਾ ਰਿਹਾ ਹੈ। ਵਿਸ਼ਵ ਕੱਪ ਦੀ ਸਰਵਉੱਚ ਸੰਸਥਾ ਫੀਫਾ ਅਨੁਸਾਰ ਮਹਿਲਾ ਵਿਸ਼ਵ ਕੱਪ 2023 ਦੇ ਮੈਚ ਐਡੀਲੇਡ, ਆਕਲੈਂਡ, ਬ੍ਰਿਸਬੇਨ, ਡਿਊਨੇਡਿਨ, ਹੈਮਿਲਟਨ, ਮੈਲਬੋਰਨ, ਪਰਥ, ਸਿਡਨੀ ਤੇ ਵੇਲਿੰਗਟਨ ਵਿਚ ਖੇਡੇ ਜਾਣਗੇ।

ਇਹ ਖਬਰ ਪੜ੍ਹੋ- NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News