ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਨੇ ਕਿਹਾ - ਅਸੀਂ ਠੀਕ ਸਮੇਂ ''ਤੇ ਲੈਅ ''ਚ ਆਵਾਂਗੇ

02/27/2020 9:30:12 PM

ਬੈਂਗਲੁਰੂ— ਚੋਟੀ ਡ੍ਰੈਗਫਿਲਕਰ ਗੁਰਜੀਤ ਕੌਰ ਦਾ ਮੰਨਣਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਹਰ ਦੌਰੇ ਦੇ ਨਾਲ ਹੌਲੀ-ਹੌਲੀ ਸੁਧਾਰ ਕਰ ਰਹੀ ਹੈ ਤੇ ਰਾਣੀ ਦੀ ਅਗਵਾਈ ਵਾਲੀ ਟੀਮ ਟੋਕੀਓ ਓਲੰਪਿਕ ਦੇ ਦੌਰਾਨ ਠੀਕ ਸਮੇਂ 'ਤੇ ਲੈਅ 'ਚ ਆਵੇਗੀ। ਗੁਰਜੀਤ ਨੇ ਕਿਹਾ ਕਿ ਸਾਡੇ ਦੌਰੇ ਤੇ ਮੈਚਾਂ ਦੀ ਯੋਜਨਾ ਇਸ ਤਰ੍ਹਾਂ ਨਾਲ ਬਣਾਈ ਗਈ ਹੈ ਕਿ ਅਸੀਂ ਠੀਕ ਸਮੇਂ 'ਤੇ ਲੈਅ 'ਚ ਆਏ ਤੇ ਸਾਡਾ ਪ੍ਰਦਰਸ਼ਨ ਹੌਲੀ-ਹੌਲੀ ਸੁਧਰ ਰਿਹਾ ਹੈ।
ਪਿਛਲੇ ਸਾਲ ਟੀਮ ਨੇ 2020 ਓਲੰਪਿਕ ਦਾ ਟਿਕਟ ਹਾਸਲ ਕੀਤਾ, ਜਦਕਿ ਸਪੇਨ, ਆਇਰਲੈਂਡ , ਜਾਪਾਨ, ਚੀਨ ਤੇ ਕੋਰੀਆ ਵਰਗੀਆਂ ਟੀਮਾਂ 'ਤੇ ਜਿੱਤ ਹਾਸਲ ਕੀਤੀ। ਨਿਊਜ਼ੀਲੈਂਡ ਦੌਰੇ 'ਤੇ ਭਾਰਤ ਨੇ ਘਰੇਲੂ ਟੀਮ ਦੀ ਡੇਵਲਪਮੈਂਟ ਟੀਮ, ਸੀਨੀਅਰ ਟੀਮ ਤੇ ਬ੍ਰਿਟੇਨ 'ਤੇ ਜਿੱਤ ਹਾਸਲ ਕੀਤੀ। ਗੁਰਜੀਤ ਨੇ ਕਿਹਾ ਕਿ ਨਿਊਜ਼ੀਲੈਂਡ ਦੌਰੇ 'ਚ ਅਸੀਂ ਜਿਸ ਤਰੀਕੇ ਨਾਲ ਖੇਡੇ, ਅਸੀਂ ਆਪਣੇ ਪ੍ਰਦਰਸ਼ਨ 'ਚ ਸੁਧਾਰ ਨੂੰ ਮਹਿਸੂਸ ਕਰ ਸਕਦੇ ਹਾਂ। ਅਸੀਂ ਉਸਦੇ ਵਿਰੁੱਧ ਵੱਡੀ ਜਿੱਤ ਹਾਸਲ ਕੀਤੀ। ਸਾਡੇ ਕੋਚਿੰਗ ਸਟਾਫ ਨੇ ਸਾਡੇ ਲਈ ਜੋ ਟੀਚਾ ਮਿੱਥਿਆ ਹੈ ਉਸ ਨੂੰ ਹਾਸਲ ਕਰਨ 'ਤੇ ਕੰਮ ਕਰ ਰਹੇ ਹਾਂ। ਮੇਰਾ ਮੰਨਣਾ ਹੈ ਕਿ ਅਸੀਂ ਠੀਕ ਸਮੇਂ 'ਤੇ ਲੈਅ 'ਚ ਆਉਣ ਦੀ ਰਾਹ 'ਤੇ ਹਾਂ।
 


Gurdeep Singh

Content Editor

Related News